PGI ਚੰਡੀਗੜ੍ਹ 'ਚ ਮਾਰਕਰ ਟੈਸਟ ਬੰਦ, ਮਰੀਜ਼ ਪਰੇਸ਼ਾਨ
ਚੰਡੀਗੜ੍ਹ : PGI ਚੰਡੀਗੜ੍ਹ 'ਚ ਮਾਰਕਰ ਟੈਸਟ ਕਿੱਟਾਂ ਦੇ ਰੇਟ ਵਧਣ ਕਾਰਨ ਮਰੀਜ਼ਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੀਜੀਆਈ ਦੇ ਡਾਇਰੈਕਟਰ ਪ੍ਰੋਫ਼ੈਸਰ ਵਿਵੇਕ ਲਾਲ ਨੇ ਹਦਾਇਤਾਂ ਜਾਰੀ ਕੀਤੀਆਂ ਸਨ ਕਿ ਮਰੀਜ਼ਾਂ ਦੀ ਸਹੂਲਤ ਲਈ ਪੀਜੀਆਈ 'ਚ ਉਪਲਬਧ ਸਾਰੀਆਂ ਡਾਇਗਨੌਸਟਿਕ ਸੇਵਾਵਾਂ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾਵੇ। ਜੇਕਰ ਕੋਈ ਮਸ਼ੀਨ ਜਾਂ ਟੈਸਟ ਕਿੱਟ ਉਪਲਬਧ ਨਹੀਂ ਹੈ ਤਾਂ ਉਨ੍ਹਾਂ ਨੂੰ ਤੁਰੰਤ ਇਸ ਬਾਰੇ ਸੂਚਿਤ ਕੀਤਾ ਜਾਵੇ।
ਬਾਵਜੂਦ ਅਜੇ ਹਫ਼ਤਾ ਵੀ ਨਹੀਂ ਬੀਤਿਆ ਕਿ ਪੀਜੀਆਈ 'ਚ ਕੰਪਨੀ ਨੇ ਗੰਭੀਰ ਮਰੀਜ਼ਾਂ ਦੇ ਇਲਾਜ ਵਿਚ ਵਰਤੀ ਜਾਣ ਵਾਲੀ ਮਾਰਕਰ ਟੈਸਟ 'ਚ ਵਰਤੀ ਜਾਣ ਵਾਲੀ ਕਿੱਟ ਦੇ ਰੇਟ ਵਧਾ ਦਿੱਤੇ ਹਨ। ਇਸ ਕਾਰਨ ਪੀਜੀਆਈ ਵਿਚ ਕਿੱਟਾਂ ਨਾ ਮਿਲਣ ਕਾਰਨ ਮਰੀਜ਼ਾਂ ਦਾ ਮਾਰਕਰ ਟੈਸਟ ਨਹੀਂ ਹੋ ਪਾ ਰਿਹਾ।
ਮਿਲੀ ਜਾਣਕਾਰੀ ਅਨੁਸਾਰ ਪੀਜੀਆਈ 'ਚ ਕਈ ਸਪੈਸ਼ਲ ਮਾਰਕਰ ਟੈਸਟ ਰੋਕ ਦਿੱਤੇ ਗਏ ਹਨ। ਇੰਸਟੀਚਿਊਟ ਲਈ ਇਹ ਟੈਸਟ ਕਰਨ ਲਈ ਵਰਤੇ ਜਾਣ ਵਾਲੇ ਰੀਐਜੈਂਟਸ ਨੂੰ ਖਰੀਦਣਾ ਮੁਸ਼ਕਲ ਹੋ ਗਿਆ ਹੈ।
- PTC NEWS