Sun, Sep 15, 2024
Whatsapp

ਨਵਨਿਯੁਕਤ ਅਧਿਆਪਕ ਮੈਡੀਕਲ ਕਰਵਾਉਣ ਲਈ ਹੋ ਰਹੇ ਨੇ ਖੱਜਲ-ਖੁਆਰ

Reported by:  PTC News Desk  Edited by:  Ravinder Singh -- July 04th 2022 07:01 PM
ਨਵਨਿਯੁਕਤ ਅਧਿਆਪਕ ਮੈਡੀਕਲ ਕਰਵਾਉਣ ਲਈ ਹੋ ਰਹੇ ਨੇ ਖੱਜਲ-ਖੁਆਰ

ਨਵਨਿਯੁਕਤ ਅਧਿਆਪਕ ਮੈਡੀਕਲ ਕਰਵਾਉਣ ਲਈ ਹੋ ਰਹੇ ਨੇ ਖੱਜਲ-ਖੁਆਰ

ਅੰਮ੍ਰਿਤਸਰ : ਅੰਮ੍ਰਿਤਸਰ ਦੇ ਸਿਵਲ ਸਰਜਨ ਦਫਤਰ ਵਿੱਚ ਅੱਜ ਪੰਜਾਬ ਸਰਕਾਰ ਵੱਲੋਂ 6623 ਅਧਿਆਪਕਾਂ ਦੀ ਨਵੀਂ ਭਰਤੀ ਨੂੰ ਲੈ ਕੇ ਜਿਥੇ ਅਧਿਆਪਕ ਖੁਸ਼ ਹਨ ਉਥੇ ਹੀ ਸਿਵਲ ਸਰਜਨ ਦਫਤਰ ਵਿਖੇ ਮੈਡੀਕਲ ਕਰਵਾਉਣ ਪਹੁੰਚੇ ਅਧਿਆਪਕਾ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ। ਜਿਸ ਕਾਰਨ ਉਹ ਕਾਫੀ ਪਰੇਸ਼ਾਨੀ ਦਾ ਆਲਮ ਵਿੱਚ ਹਨ। ਨਵਨਿਯੁਕਤ ਅਧਿਆਪਕ ਮੈਡੀਕਲ ਕਰਵਾਉਣ ਲਈ ਹੋ ਰਹੇ ਨੇ ਖੱਜਲ-ਖੁਆਰਇਸ ਸਬੰਧੀ ਗੱਲਬਾਤ ਕਰਦਿਆਂ ਨਵੇਂ ਭਰਤੀ ਹੋਏ ਅਧਿਆਪਕਾਂ ਨੇ ਦੱਸਿਆ ਕਿ ਉਹ ਸਵੇਰ ਦੇ ਇਥੇ ਗਰਮੀ ਵਿਚ ਮੈਡੀਕਲ ਕਰਵਾਉਣ ਲਈ ਪਹੁੰਚੇ ਹੋਏ ਹਾਂ ਪਰ ਕੋਈ ਵੀ ਸਰਕਾਰੀ ਅਧਿਕਾਰੀ ਉਨ੍ਹਾਂ ਦੀ ਮੈਡੀਕਲ ਦੀ ਪ੍ਰਕਿਰਿਆ ਨੂੰ ਮੁਕੰਮਲ ਨਹੀਂ ਕਰ ਰਿਹਾ। ਉਧਰ ਦੂਜੇ ਪਾਸੇ ਸਰਕਾਰ ਨੇ ਉਨ੍ਹਾਂ ਨੂੰ ਦਸ ਦਿਨ ਵਿੱਚ ਨੌਕਰੀ ਉਤੇ ਹਾਜ਼ਰ ਹੋਣ ਦੇ ਹੁਕਮ ਦਿੱਤੇ ਹਨ ਪਰ ਜੇਕਰ ਸਾਡੀ ਮੈਡੀਕਲ ਪ੍ਰਕਿਰਿਆ ਮੁਕੰਮਲ ਨਾ ਹੋਈ ਤੇ ਉਹ ਕਿਸ ਤਰ੍ਹਾਂ ਨੌਕਰੀ ਉਤੇ ਹਾਜ਼ਰ ਹੋਵਾਂਗੇ। ਨਵਨਿਯੁਕਤ ਅਧਿਆਪਕ ਮੈਡੀਕਲ ਕਰਵਾਉਣ ਲਈ ਹੋ ਰਹੇ ਨੇ ਖੱਜਲ-ਖੁਆਰਇਸ ਮੌਕੇ ਉਨ੍ਹਾਂ ਨੇ ਸਿਵਲ ਸਰਜਨ ਦਫਤਰ ਖ਼ਿਲਾਫ਼ ਨਿਰਾਸ਼ਾ ਜ਼ਾਹਿਰ ਕੀਤੀ। ਇਸ ਮੌਕੇ ਉਨ੍ਹਾਂ ਨੇ ਮੈਡੀਕਲ ਸਟਾਫ ਪ੍ਰਤੀ ਭੜਾਸ ਕੱਢੀ। ਇਸ ਤੋਂ ਇਲਾਵਾ ਉਨ੍ਹਾਂ ਨੇ ਜਲਦ ਤੋਂ ਜਲਦ ਮੈਡੀਕਲ ਕਰਵਾਉਣ ਦੀ ਮੰਗ ਕੀਤੀ। ਨਵਨਿਯੁਕਤ ਅਧਿਆਪਕ ਮੈਡੀਕਲ ਕਰਵਾਉਣ ਲਈ ਹੋ ਰਹੇ ਨੇ ਖੱਜਲ-ਖੁਆਰਇਸ ਸਬੰਧੀ ਜਦੋਂ ਸਹਾਇਕ ਸਿਵਲ ਸਰਜਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਅੱਜ ਵੱਡੀ ਗਿਣਤੀ ਵਿਚ ਅਧਿਆਪਕ ਮੈਡੀਕਲ ਕਰਵਾਉਣ ਲਈ ਪਹੁੰਚੇ ਹਨ ਪਰ ਅਸੀਂ ਉਨ੍ਹਾਂ ਨੂੰ 60-60 ਦੇ ਗਰੁੱਪ ਵਿਚ ਪਹੁੰਚਣ ਲਈ ਕਿਹਾ ਹੈ ਜਿਸ ਨਾਲ ਸਭ ਦਾ ਵਾਰੀ ਵਾਰੀ ਮੈਡੀਕਲ ਹੋ ਜਾਵੇਗਾ ਕਿਉਂਕਿ 12 ਵਜੇ ਤਕ ਟੈਸਟ ਕੀਤੇ ਜਾਂਦੇ ਹਨ। ਇਸ ਲਈ ਇਕ ਦਿਨ ਵਿਚ 60 ਮੁਲਾਜ਼ਮਾਂ ਦੇ ਮੈਡੀਕਲ ਹੀ ਹੋ ਸਕਦੇ ਹਨ। ਸੋ ਅਸੀਂ ਟੀਚਰਾਂ ਨੂੰ ਵਾਰੀ ਵਾਰੀ ਆਉਣ ਅਤੇ ਮੈਡੀਕਲ ਕਰਨ ਦੀ ਅਪੀਲ ਕੀਤੀ ਹੈ। ਇਹ ਵੀ ਪੜ੍ਹੋ : ਡੇਰਾ ਬਾਬਾ ਨਾਨਕ ਦੇ ਬੱਸ ਅੱਡੇ ਤੇ ਐਸਡੀਐਮ ਦਫ਼ਤਰ 'ਤੇ ਖਾਲਿਸਤਾਨ ਨਾਅਰਿਆਂ ਦੇ ਨਾਲ ਦੇਸ਼ ਵਿਰੋਧੀ ਨਾਅਰੇ ਵੀ ਲਿਖੇ


Top News view more...

Latest News view more...

PTC NETWORK