ਜੇ ਤੁਸੀਂ ਵੀ ਬਿਨ੍ਹਾਂ ਦੇਖਿਆਂ ਕਰਦੇ ਹੋ WhatsApp 'ਤੇ ਮੈਸੇਜ ਸ਼ੇਅਰ, ਤਾਂ ਪੜ੍ਹੋ ਇਹ ਖਬਰ!
New WhatsApp Update to stop fake news and messages: ਦੁਨੀਆਭਰ 'ਚ ਇੱਕ ਐਪ ਜੋ ਕਿ ਤਕਰੀਬਨ ਹਰ ਮੋਬਾਈਲ ਇਨਸਟਾਲ ਹੁੰਦੀ ਹੈ, 'ਚ ਹੁਣ ਇੱਕ ਵੱਡਾ ਬਦਲਾਅ ਆਉਣ ਵਾਲਾ ਹੈ। ਮਸ਼ਹੂਰ ਇੰਸਟੈਂਟ ਮੈਸੇਜ਼ਿੰਗ ਐਪ ਵਟਸਐਪ ਨੇ ਇੱਕ ਨਵਾਂ ਫੈਸਲਾ ਲੈਂਦਿਆਂ ਫੇਕ ਨਿਊਜ਼ ਨੂੰ ਰੋਕਣ ਲਈ ਨਵਾਂ ਤਰੀਕਾ ਲੱਭਿਆ ਹੈ।
ਕੰਪਨੀ ਇੱਕ ਨਵਾਂ ਫੀਚਰ ਪੇਸ਼ ਕਰੇਗੀ ਜਿਸ ਨਾਲ ਵਟਸਐਪ ਆਪਣੇ ਮਾਧਿਆਮ ਰਾਹੀਂ ਫੇਕ ਨਿਊਜ਼ ਭਾਵ ਨਕਲੀ ਸਮਾਚਾਰਾਂ ਨੂੰ ਰੋਕਣ ਦੀ ਕੋਸ਼ਿਸ਼ ਕਰੇਗਾ। ਕੰਪਨੀ ਵੱਲੋਂ ਲਗਾਤਾਰ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਪੈਮ ਨੂੰ ਰੋਕਣ ਲਈ ਜ਼ਰੂਰੀ ਕਦਮ ਚੁੱਕੇ ਜਾਣ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਇਸ ਬਦਲਾਅ ਤੋਂ ਬਾਅਦ ਵਟਸਐਪ ਯੂਜ਼ਰਸ ਨੂੰ ਉਦੋਂ ਇੱਕ ਨੋਟੀਫਿਕੇਸ਼ਨ ਆਇਆ ਕਰੇਹਗਾ ਜਦੋਂ ਵੀ ਕੋਈ ਮੈਸੇਜ ਇੱਕ ਤੋਂ ਵੱਧ ਵਾਰ ਫਾਰਵਰਡ ਕੀਤਾ ਗਿਆ ਹੋਵੇਗਾ। ਉਹ ਇਸ ਮੈਸੇਜ ਤੋਂ ਬਾਅਦ ਚੇਤਾਵਨੀ ਦਿਆ ਕਰੇਗਾ ਅਤੇ ਕਿਹਾ ਕਰੇਗਾ ਕਿ ਇਹ ਮੈਸੇਜ ਅਤੇ ਇਸਦੀ ਜਾਣਕਾਰੀ ਨਕਲੀ ਭਾਵ ਫੇਕ ਹੋ ਸਕਦੀ ਹੈ।
New WhatsApp Update to stop fake news and messages: ਫਿਲਹਾਲ, ਵਟਸਐਪ ਵੱਲੋਂ ਇਸ ਤਰ੍ਹਾਂ ਦੀਆਂ ਫੇਕ ਨਿਊਜ਼ ਨੂੰ ਰੋਕਣ ਲਈ ਨਵੇਂ ਫੀਚਰ ਦੀ ਟੈਸਟਿੰਗ ਕੀਤੀ ਜਾ ਰਹੀ ਹੈ।ਇਸ ਨਵੇਂ ਫੀਚਰ ਨੂੰ ਆਈਓਐਸ ਵਰਜ਼ਨ 'ਤੇ ਟੈਸਟ ਕੀਤਾ ਜਾ ਰਿਹਾ ਹੈ।
ਦੱਸ ਦੇਈਏ ਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਹਨਾਂ ਸਪੈਮ ਮੈਸੇਜ ਦਾ ਪਤਾ ਲਗਾਉਣ ਤੋਂ ਬਾਅਦ ਕੰਪਨੀ ਕਿਵੇਂ ਉਹਨਾਂ ਨੂੰ ਗ੍ਰਾਹਕਾਂ ਤੱਕ ਪਹੁੰਚਣ ਤੋਂ ਰੋਕੇਗੀ।
New WhatsApp Update to stop fake news and messages: ਇਸ ਤੋਂ ਇਲਾਵਾ ਇੱਕ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਕਿਵੇਂ ਕੰਪਨੀ ਇਹ ਪਤਾ ਲਗਾਵੇਗੀ ਕਿ ਵਾਕਈ ਉਹ ਮੈਸੇਕ ਕੋਈ ਫੇਕ ਨਿਊਜ਼ ਹੀ ਹੈ,ਕਿਉਂਕਿ ਕਈ ਵਾਰ ਇੱਕ ਹੀ ਲੜੀ 'ਚ ਕੋਈ ਜਾਣਕਾਰੀ ਜਾਂ ਚੁਟਕਲੇ ਵੀ ਸ਼ੇਅਰ ਕੀਤੇ ਜਾਂਦੇ ਹਨ।
ਫਿਲਹਾਲ, ਕੰਪਨੀ ਇਸਦਾ ਹੱਲ ਕੱਢਣ ਲਈ ਯੂਜ਼ਰਸ ਨੂੰ ਚੇਤਾਵਨੀ ਦੇਣ ਦੀ ਸੋਚ ਰਹੀ ਹੈ ਕਿ ਜੋ ਵੀ ਸੰਦੇਸ਼ ਨੂੰ 25 ਤੋਂ ਜ਼ਿਆਦਾ ਵਾਰ ਸਾਂਝਾ ਕੀਤਾ ਗਿਆ ਹੋਵੇਗਾ, ਉਸ ਨੂੰ ਸ਼ੇਅਰ ਕਰਨ ਤੋਂ ਪਹਿਲਾਂ ਇਹ ਦੱਸਿਆ ਜਾਵੇਗਾ ਕਿ ਇਹ ਫੇਕ ਮੈਸੇਜ ਹੋ ਸਕਦਾ ਹੈ। ਪਰ ਇਹ ਸਿਰਫ ਉਦੋਂ ਹੀ ਹੋਵੇਗਾ ਜਦੋਂ ਇੱਕ ਹੀ ਮੈਸੇਜ਼ ਨੂੰ 25 ਵਾਰ ਤੋਂ ਜ਼ਿਆਦਾ ਭੇਜਿਆ ਗਿਆ ਹੋਵੇਗਾ।
—PTC News