Wed, Mar 26, 2025
Whatsapp

ਅੱਜ ਤੋਂ ਬਦਲਣਗੇ ਇਹ ਸਾਰੇ ਨਿਯਮ , ਪੈਨਸ਼ਨ ਸਮੇਤ ਜੇਬ 'ਤੇ ਪਵੇਗਾ ਵੱਡਾ ਅਸਰ

Reported by:  PTC News Desk  Edited by:  Shanker Badra -- December 01st 2021 12:14 PM
ਅੱਜ ਤੋਂ ਬਦਲਣਗੇ ਇਹ ਸਾਰੇ ਨਿਯਮ , ਪੈਨਸ਼ਨ ਸਮੇਤ ਜੇਬ 'ਤੇ ਪਵੇਗਾ ਵੱਡਾ ਅਸਰ

ਅੱਜ ਤੋਂ ਬਦਲਣਗੇ ਇਹ ਸਾਰੇ ਨਿਯਮ , ਪੈਨਸ਼ਨ ਸਮੇਤ ਜੇਬ 'ਤੇ ਪਵੇਗਾ ਵੱਡਾ ਅਸਰ

ਨਵੀਂ ਦਿੱਲੀ : ਅੱਜ ਯਾਨੀ 1 ਦਸੰਬਰ 2021 ਤੋਂ ਬਹੁਤ ਸਾਰੇ ਨਿਯਮ ਬਦਲੇ ਜਾ ਰਹੇ ਹਨ। ਇਨ੍ਹਾਂ ਬਦਲਾਵਾਂ ਵਿੱਚ ਆਧਾਰ- UAN ਲਿੰਕ, ਪੈਨਸ਼ਨ, ਬੈਂਕ ਆਫਰ ਆਦਿ ਸ਼ਾਮਲ ਹਨ। ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਕੁਝ ਨਵੇਂ ਨਿਯਮ ਲਾਗੂ ਹੁੰਦੇ ਹਨ ਜਾਂ ਪੁਰਾਣੇ ਨਿਯਮ ਬਦਲ ਦਿੱਤੇ ਜਾਂਦੇ ਹਨ। ਤੁਹਾਨੂੰ ਇਨ੍ਹਾਂ ਦਾ ਪਤਾ ਹੋਣਾ ਚਾਹੀਦਾ ਹੈ ਨਹੀਂ ਤਾਂ ਕਈ ਕੰਮ ਰੁਕ ਸਕਦੇ ਹਨ। [caption id="attachment_554216" align="aligncenter" width="259"] ਅੱਜ ਤੋਂ ਬਦਲਣਗੇ ਇਹ ਸਾਰੇ ਨਿਯਮ , ਪੈਨਸ਼ਨ ਸਮੇਤ ਜੇਬ 'ਤੇ ਪਵੇਗਾ ਵੱਡਾ ਅਸਰ[/caption] UAN-ਆਧਾਰ ਲਿੰਕਿੰਗ ਜੇਕਰ ਤੁਸੀਂ ਨੌਕਰੀ ਕਰਦੇ ਹੋ ਅਤੇ ਤੁਹਾਡੇ PF ਖਾਤੇ ਦਾ ਯੂਨੀਵਰਸਲ ਖਾਤਾ ਨੰਬਰ (UAN) ਹੈ ਤਾਂ ਇਸ ਨੂੰ ਆਧਾਰ ਨੰਬਰ ਨਾਲ ਲਿੰਕ ਕਰਨ ਦੀ ਆਖਰੀ ਮਿਤੀ 30 ਨਵੰਬਰ ਸੀ। ਜੇਕਰ ਕੋਈ ਆਖ਼ਰੀ ਤਰੀਕ ਤੱਕ ਇਹ ਕੰਮ ਨਹੀਂ ਕਰਦਾ ਹੈ ਤਾਂ ਉਸਦੇ ਪੀਐਫ ਖਾਤੇ ਵਿੱਚ ਪੈਸੇ ਜਮ੍ਹਾ ਹੋਣੇ ਬੰਦ ਹੋ ਸਕਦੇ ਹਨ। ਇੰਨਾ ਹੀ ਨਹੀਂ ਜੇਕਰ ਕੋਈ ਪੀ.ਐੱਫ. ਖਾਤੇ 'ਚੋਂ ਪੈਸੇ ਕਢਵਾਉਣਾ ਚਾਹੁੰਦਾ ਹੈ ਤਾਂ ਵੀ ਮੁਸ਼ਕਿਲ ਹੋ ਜਾਵੇਗੀ। ਜੇਕਰ ਕਿਸੇ ਨੇ ਅਜੇ ਤੱਕ ਅਜਿਹਾ ਨਹੀਂ ਕੀਤਾ ਹੈ ਤਾਂ ਪੀ.ਐੱਫ ਦਾ ਕੰਮ ਕਰਨ ਵਾਲੇ ਵਿਭਾਗ ਨਾਲ ਉਸ ਦੇ ਦਫਤਰ ਵਿੱਚ ਸੰਪਰਕ ਕੀਤਾ ਜਾਵੇ। [caption id="attachment_554214" align="aligncenter" width="300"] ਅੱਜ ਤੋਂ ਬਦਲਣਗੇ ਇਹ ਸਾਰੇ ਨਿਯਮ , ਪੈਨਸ਼ਨ ਸਮੇਤ ਜੇਬ 'ਤੇ ਪਵੇਗਾ ਵੱਡਾ ਅਸਰ[/caption] ਜੀਵਨ ਸਰਟੀਫਿਕੇਟ ਦੀ ਆਖਰੀ ਮਿਤੀ ਜਿਹੜੇ ਲੋਕ ਪੈਨਸ਼ਨਰਾਂ ਦੀ ਸ਼੍ਰੇਣੀ ਵਿੱਚ ਆਉਂਦੇ ਹਨ, ਉਨ੍ਹਾਂ ਲਈ ਜੀਵਨ ਸਰਟੀਫਿਕੇਟ ਜਮ੍ਹਾਂ ਕਰਾਉਣ ਦੀ ਆਖਰੀ ਮਿਤੀ 30 ਨਵੰਬਰ ਸੀ। ਜਿਨ੍ਹਾਂ ਨੇ ਅਜਿਹਾ ਨਹੀਂ ਕੀਤਾ ਉਨ੍ਹਾਂ ਨੂੰ 1 ਦਸੰਬਰ ਤੋਂ ਬਾਅਦ ਪੈਨਸ਼ਨ ਮਿਲਣੀ ਬੰਦ ਹੋ ਸਕਦੀ ਹੈ। ਜਿਹੜੇ ਲੋਕ ਬਦਕਿਸਮਤੀ ਨਾਲ ਅਜੇ ਤੱਕ ਅਜਿਹਾ ਨਹੀਂ ਕਰ ਸਕੇ, ਉਨ੍ਹਾਂ ਲਈ ਕੀ ਰਾਹ ਹੈ, ਉਹ ਆਪਣੇ-ਆਪਣੇ ਵਿਭਾਗ ਨਾਲ ਸੰਪਰਕ ਕਰਕੇ ਜਾਣ ਲੈਣ। [caption id="attachment_554213" align="aligncenter" width="275"] ਅੱਜ ਤੋਂ ਬਦਲਣਗੇ ਇਹ ਸਾਰੇ ਨਿਯਮ , ਪੈਨਸ਼ਨ ਸਮੇਤ ਜੇਬ 'ਤੇ ਪਵੇਗਾ ਵੱਡਾ ਅਸਰ[/caption] ਬੈਂਕ ਦੇ ਆਫ਼ਰ ਅਤੇ ਵਿਆਜ ਤਿਉਹਾਰੀ ਸੀਜ਼ਨ ਦੌਰਾਨ ਜ਼ਿਆਦਾਤਰ ਬੈਂਕਾਂ ਨੇ ਪ੍ਰੋਸੈਸਿੰਗ ਫੀਸ ਅਤੇ ਘੱਟ ਵਿਆਜ ਦਰਾਂ ਸਮੇਤ ਵੱਖ-ਵੱਖ ਹੋਮ ਲੋਨ ਆਫਰ ਦਿੱਤੇ ਸਨ। ਜ਼ਿਆਦਾਤਰ ਬੈਂਕਾਂ ਦੇ ਆਫਰ 31 ਦਸੰਬਰ ਨੂੰ ਖ਼ਤਮ ਹੋ ਰਹੇ ਹਨ ਪਰ LIC ਹਾਊਸਿੰਗ ਫਾਈਨਾਂਸ ਦੇ ਆਫਰ ਦੀ ਮਿਆਦ 30 ਨਵੰਬਰ ਤੱਕ ਖਤਮ ਹੋ ਰਹੀ ਹੈ। LIC ਦੀ ਹੋਮ ਲੋਨ ਕੰਪਨੀ LIC ਹਾਊਸਿੰਗ ਫਾਈਨਾਂਸ ਨੇ ਦੀਵਾਲੀ ਦੇ ਤਿਉਹਾਰੀ ਸੀਜ਼ਨ 'ਤੇ ਹੋਮ ਲੋਨ ਆਫਰ ਲਿਆ ਸੀ। ਇਸ 'ਚ 2 ਕਰੋੜ ਰੁਪਏ ਤੱਕ ਦੇ ਹੋਮ ਲੋਨ 'ਤੇ 6.66 ਫੀਸਦੀ ਦੀ ਦਰ ਨਾਲ ਵਿਆਜ ਦੇਣਾ ਪੈਂਦਾ ਸੀ। [caption id="attachment_554212" align="aligncenter" width="300"] ਅੱਜ ਤੋਂ ਬਦਲਣਗੇ ਇਹ ਸਾਰੇ ਨਿਯਮ , ਪੈਨਸ਼ਨ ਸਮੇਤ ਜੇਬ 'ਤੇ ਪਵੇਗਾ ਵੱਡਾ ਅਸਰ[/caption] SBI ਕ੍ਰੈਡਿਟ ਕਾਰਡ ਧਾਰਕਾਂ ਲਈ SBI ਦੇ ਕ੍ਰੈਡਿਟ ਕਾਰਡ ਨਾਲ EMI 'ਤੇ ਖਰੀਦਦਾਰੀ 1 ਦਸੰਬਰ ਤੋਂ ਮਹਿੰਗੀ ਹੋ ਜਾਵੇਗੀ। SBI ਕਾਰਡ ਦੀ ਵਰਤੋਂ ਕਰਨ 'ਤੇ ਸਿਰਫ ਵਿਆਜ ਦੇਣਾ ਸੀ ਪਰ 1 ਦਸੰਬਰ ਤੋਂ ਪ੍ਰੋਸੈਸਿੰਗ ਫੀਸ ਵੀ ਅਦਾ ਕਰਨੀ ਪਵੇਗੀ। ਇਸੇ ਤਰ੍ਹਾਂ ਪੰਜਾਬ ਨੈਸ਼ਨਲ ਬੈਂਕ (PNB) ਨੇ 1 ਦਸੰਬਰ ਤੋਂ ਆਪਣੇ ਬਚਤ ਖਾਤੇ 'ਤੇ ਜਮ੍ਹਾ ਰਾਸ਼ੀ 'ਤੇ ਵਿਆਜ ਦਰਾਂ 'ਚ ਕਟੌਤੀ ਕੀਤੀ ਹੈ। 10 ਲੱਖ ਤੋਂ ਘੱਟ ਜਮ੍ਹਾ 'ਤੇ 10 ਆਧਾਰ ਅੰਕ (ਹੁਣ 2.8 ਫੀਸਦੀ) ਅਤੇ 10 ਲੱਖ ਤੋਂ ਵੱਧ ਜਮ੍ਹਾ 'ਤੇ 5 ਆਧਾਰ ਅੰਕ (ਹੁਣ 2.85 ਫੀਸਦੀ) ਦੀ ਕਟੌਤੀ ਕੀਤੀ ਗਈ ਹੈ। [caption id="attachment_554217" align="aligncenter" width="259"] ਅੱਜ ਤੋਂ ਬਦਲਣਗੇ ਇਹ ਸਾਰੇ ਨਿਯਮ , ਪੈਨਸ਼ਨ ਸਮੇਤ ਜੇਬ 'ਤੇ ਪਵੇਗਾ ਵੱਡਾ ਅਸਰ[/caption] ਗੈਸ ਸਿਲੰਡਰ ਦੀ ਕੀਮਤ 1 ਦਸੰਬਰ ਤੋਂ ਕਮਰਸ਼ੀਅਲ ਸਿਲੰਡਰ ਦੀ ਕੀਮਤ 100 ਰੁਪਏ ਪ੍ਰਤੀ ਸਿਲੰਡਰ ਵਧਾਈ ਗਈ ਹੈ। ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਗੈਸ ਸਿਲੰਡਰ ਦੀ ਕੀਮਤ ਦੀ ਸਮੀਖਿਆ ਕੀਤੀ ਜਾਂਦੀ ਹੈ। ਇਸ ਦਿਨ ਵਪਾਰਕ ਅਤੇ ਘਰੇਲੂ ਸਿਲੰਡਰਾਂ ਦੇ ਨਵੇਂ ਰੇਟ ਜਾਰੀ ਕੀਤੇ ਜਾਂਦੇ ਹਨ। ਪੈਟਰੋਲੀਅਮ ਕੰਪਨੀਆਂ ਨੇ 1 ਦਸੰਬਰ ਨੂੰ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ 100 ਰੁਪਏ ਵਧਾ ਦਿੱਤੀ ਹੈ। ਇਸ ਨਾਲ ਦਿੱਲੀ ਵਿੱਚ ਵਪਾਰਕ ਸਿਲੰਡਰ ਦੀ ਕੀਮਤ 2101 ਰੁਪਏ ਹੋ ਗਈ ਹੈ। ਇਸ ਨਾਲ ਰੈਸਟੋਰੈਂਟ ਦਾ ਖਾਣਾ ਅਤੇ ਪੀਣਾ ਹੋਰ ਮਹਿੰਗਾ ਹੋ ਸਕਦਾ ਹੈ। -PTCNews


Top News view more...

Latest News view more...

PTC NETWORK