New Navy Chief: ਵਾਇਸ ਐਡਮਿਰਲ ਆਰ ਹਰਿਕੁਮਾਰ ਹੋਣਗੇ ਨਵੇਂ ਜਲ ਸੈਨਾ ਮੁਖੀ
New Navy Chief: ਭਾਰਤ ਸਰਕਾਰ ਵੱਲੋਂ ਨਵੇਂ ਜਲ ਸੈਨਾ ਮੁਖੀ ਦਾ ਐਲਾਨ ਕਰ ਦਿੱਤਾ ਹੈ। ਵਾਈਸ ਐਡਮਿਰਲ ਆਰ ਹਰੀ ਕੁਮਾਰ ਭਾਰਤੀ ਜਲ ਸੈਨਾ ਦੇ ਨਵੇਂ ਮੁਖੀ ਹੋਣਗੇ। ਆਰ ਹਰੀ ਕੁਮਾਰ ਮੌਜੂਦਾ ਜਲ ਸੈਨਾ ਮੁਖੀ ਐਡਮਿਰਲ ਕਰਮਬੀਰ ਸਿੰਘ ਦੀ ਥਾਂ ਲੈਣਗੇ, ਜੋ ਇਸ ਮਹੀਨੇ ਯਾਨੀ 30 ਨਵੰਬਰ ਨੂੰ ਸੇਵਾਮੁਕਤ ਹੋ ਰਹੇ ਹਨ। ਦੱਸ ਦੇਈਏ ਕਿ ਹਰੀ ਕੁਮਾਰ ਇਸ ਸਮੇਂ ਜਲ ਸੈਨਾ ਦੀ ਪੱਛਮੀ ਕਮਾਂਡ ਦੇ ਕਮਾਂਡਿੰਗ-ਐਨ-ਚੀਫ਼ ਵਜੋਂ ਸੇਵਾ ਨਿਭਾਅ ਰਹੇ ਹਨ। ਸਰਕਾਰ ਨੇ ਬੀਤੀ ਦਿਨੀ 25ਵੇਂ ਜਲ ਸੈਨਾ ਮੁਖੀ ਦਾ ਐਲਾਨ ਕੀਤਾ। ਰੱਖਿਆ ਮੰਤਰਾਲੇ ਦੇ ਅਨੁਸਾਰ, ਆਰ ਹਰੀ ਕੁਮਾਰ, ਜਲ ਸੈਨਾ ਦੀ ਪੱਛਮੀ ਕਮਾਨ, ਮੁੰਬਈ ਦੇ ਫਲੈਗ ਅਫਸਰ ਕਮਾਂਡਿੰਗ-ਇਨ-ਚੀਫ (FO-CNC) 30 ਨਵੰਬਰ ਦੀ ਦੁਪਹਿਰ ਤੋਂ ਭਾਰਤੀ ਜਲ ਸੈਨਾ ਦੇ ਮੁਖੀ ਵਜੋਂ ਅਹੁਦਾ ਸੰਭਾਲਣਗੇ। ਜੇਕਰ ਹਰੀ ਕੁਮਾਰ ਦੇ ਬਾਰੇ ਗੱਲ ਕਰੀਏ 'ਤੇ ਉਨ੍ਹਾਂ ਦਾ ਜਨਮ 1962 ਵਿੱਚ ਹੋਇਆ ਸੀ ਅਤੇ ਉਹ 1983 ਵਿੱਚ ਜਲ ਸੈਨਾ ਵਿੱਚ ਸ਼ਾਮਲ ਹੋਏ ਸਨ। ਆਪਣੇ 38 ਸਾਲ ਦੇ ਲੰਬੇ ਕਰੀਅਰ ਵਿੱਚ, ਉਨ੍ਹਾਂ ਭਾਰਤੀ ਜਲ ਸੈਨਾ ਦੇ ਏਅਰਕ੍ਰਾਫਟ ਕੈਰੀਅਰ ਆਈਐਨਐਸ ਵਿਰਾਟ ਦੀ ਕਮਾਂਡਿੰਗ ਅਫਸਰ (ਸੀਓ) ਦੇ ਰੈਂਕ ਸਮੇਤ ਜੰਗੀ ਬੇੜੇ ਆਈਐਨਐਸ ਕੋਰਾ, ਨਿਸ਼ੰਕ ਅਤੇ ਰਣਵੀਰ ਦੀ ਕਮਾਂਡ ਕੀਤੀ ਹੈ। -PTC News