ਕੌਮਾਂਤਰੀ ਯਾਤਰੂਆਂ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ, ਘਰੇ ਇਕਾਂਤਵਾਸ ਦਾ ਨਿਯਮ ਹੱਟਿਆ
ਚੰਡੀਗੜ੍ਹ: ਕੋਰੋਨਾ ਵਾਇਰਸ (Coronavirus) ਦੇ ਮਾਮਲਿਆਂ ਦੀ ਗਿਣਤੀ ਘੱਟਣ ਦੇ ਨਾਲ ਹੀ ਦੁਨੀਆਂ ਭਰ 'ਚ ਲੋਕਾਂ ਨੂੰ ਕੁੱਝ ਸੌਖਾਲਾ ਮਾਹੌਲ ਮਿਲਿਆ ਹੈ। ਆਮ ਜਨ ਜੀਵਨ ਨੇ ਪਹਿਲਾਂ ਦੀ ਤਰਾਂ ਹੀ ਰਫਤਾਰ ਫੜ ਲਈ ਹੈ। ਸਕੂਲ ਕਾਲਜ ਫਿਰ ਤੋਂ ਸ਼ੁਰੂ ਹੋ ਗਏ ਹਨ। ਇਸੇ ਦੌਰਾਨ ਹੀ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਕੇਂਦਰੀ ਸਿਹਤ ਮੰਤਰਾਲੇ (Ministry Of Health) ਨੇ ਕੌਮਾਂਤਰੀ ਯਾਤਰੂਆਂ ਲਈ ਇੱਕ ਸੰਸ਼ੋਧਿਤ ਦਿਸ਼ਾ-ਨਿਰਦੇਸ਼ (New guidelines for international travelers) ਜਾਰੀ ਕੀਤਾ ਹਨ। ਇਹ ਦਿਸ਼ਾ-ਨਿਰਦੇਸ਼ 14 ਫਰਵਰੀ ਤੋਂ ਲਾਗੂ ਹੋਣਗੇ। ਨਵੇਂ ਨਿਯਮਾਂ ਦੇ ਅਨੁਸਾਰ, ਯਾਤਰੀਆਂ ਕੋਲ ਹੁਣ RT-PCR ਨਕਾਰਾਤਮਕ ਰਿਪੋਰਟ ਨੂੰ ਅਪਲੋਡ ਕਰਨ ਤੋਂ ਇਲਾਵਾ ਟੀਕਾਕਰਨ ਸਰਟੀਫਿਕੇਟ ਅਪਲੋਡ ਕਰਨ ਦਾ ਵਿਕਲਪ ਹੋਵੇਗਾ। ਜੋਖਮ ਵਾਲੇ ਦੇਸ਼ਾਂ 'ਤੇ ਲਗਾਈ ਗਈ ਹੋਰ ਸੀਮਾ ਨੂੰ ਹਟਾ ਦਿੱਤਾ ਗਿਆ ਹੈ।
ਇਸ ਦਾ ਮਤਲਬ ਹੈ ਕਿ ਹੁਣ ਜੋਖਮ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਕੋਵਿਡ ਸੈਂਪਲ ਦੇ ਕੇ ਰਿਪੋਰਟ ਆਉਣ ਤੱਕ ਇੰਤਜ਼ਾਰ ਨਹੀਂ ਕਰਨਾ ਪਵੇਗਾ। ਸਰਕਾਰ ਨੇ ਹੁਣ ਭਾਰਤ ਪਹੁੰਚਣ 'ਤੇ 14 ਦਿਨਾਂ ਦੀ ਸਵੈ-ਨਿਗਰਾਨੀ ਦੀ ਸਿਫ਼ਾਰਸ਼ ਕੀਤੀ ਹੈ। ਇਸ ਦੇ ਨਾਲ ਹੀ, ਸੱਤ ਦਿਨਾਂ ਦੇ ਲਾਜ਼ਮੀ ਹੋਮ-ਕੁਆਰੰਟੀਨ ਨਿਯਮ (Home-Quarantine Rules)
ਨੂੰ ਹਟਾ ਦਿੱਤਾ ਗਿਆ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਨਕਾਰਾਤਮਕ RT-PCR ਰਿਪੋਰਟ ਨੂੰ ਅਪਲੋਡ ਕਰਨ ਤੋਂ ਇਲਾਵਾ, ਹੁਣ ਦੁਨੀਆ ਭਰ ਦੇ ਦੇਸ਼ਾਂ ਤੋਂ ਪਰਸਪਰ ਆਧਾਰ 'ਤੇ ਮੁਹੱਈਆ ਕਰਵਾਏ ਗਏ ਕੋਵਿਡ -19 ਟੀਕਾਕਰਨ ਦੇ ਪੂਰੇ ਟੀਕਾਕਰਣ ਸਰਟੀਫਿਕੇਟ ਨੂੰ ਅਪਲੋਡ ਕਰਨ ਦਾ ਵਿਕਲਪ ਵੀ ਹੋਵੇਗਾ।
ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਭਾਰਤ ਪਹੁੰਚਣ 'ਤੇ ਅੱਠਵੇਂ ਦਿਨ RT-PCR ਟੈਸਟ ਕਰਵਾਉਣ ਅਤੇ ਇਸ ਨੂੰ ਏਅਰ ਸੁਵਿਧਾ ਪੋਰਟਲ 'ਤੇ ਅਪਲੋਡ ਕਰਨ ਦੀ ਜ਼ਰੂਰਤ ਨੂੰ ਵੀ ਖਤਮ ਕਰ ਦਿੱਤਾ ਗਿਆ ਹੈ। ਭਾਰਤ ਪਹੁੰਚਣ 'ਤੇ, ਸਾਰੇ ਦੇਸ਼ਾਂ ਦੇ 2 ਪ੍ਰਤੀਸ਼ਤ ਕੌਮਾਂਤਰੀ ਯਾਤਰੀਆਂ ਦੇ ਬੇਤਰਤੀਬੇ ਨਮੂਨੇ ਲਏ ਜਾਣਗੇ। ਇਸ ਦੌਰਾਨ ਯਾਤਰੀ ਆਪਣੇ ਸੈਂਪਲ ਦੇ ਕੇ ਏਅਰਪੋਰਟ ਜਾ ਸਕਦੇ ਹਨ। ਦੁਨੀਆ ਭਰ ਵਿੱਚ ਕੋਰੋਨਾ ਨੂੰ ਧਿਆਨ ਵਿੱਚ ਰੱਖਦੇ ਹੋਏ, ਯਾਤਰਾ ਨੂੰ ਲੈ ਕੇ ਨਿਯਮ ਬਣਾਏ ਗਏ ਹਨ। ਬਹੁਤ ਸਾਰੇ ਦੇਸ਼ਾਂ ਵਿੱਚ, ਸਿਰਫ ਪੂਰੀ ਤਰ੍ਹਾਂ ਟੀਕਾਕਰਣ ਵਾਲੇ ਲੋਕਾਂ ਨੂੰ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਕਈ ਥਾਵਾਂ 'ਤੇ ਟੀਕਾਕਰਨ ਤੋਂ ਬਿਨਾਂ ਐਂਟਰੀ ਨਹੀਂ ਦਿੱਤੀ ਜਾ ਰਹੀ ਹੈ।