ਪੁਲਿਸ ਸਟੇਸ਼ਨ 'ਚ ਲੱਗੀ ਭਿਆਨਕ ਅੱਗ, 50 ਕਾਰਾਂ ਸੜ੍ਹ ਕੇ ਸੁਆਹ
ਪੁਲਿਸ ਸਟੇਸ਼ਨ 'ਚ ਲੱਗੀ ਭਿਆਨਕ ਅੱਗ, 50 ਕਾਰਾਂ ਸੜ੍ਹ ਕੇ ਸੁਆਹ,ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਸਾਗਰਪੁਰ 'ਚ ਅੱਜ ਉਸ ਸਮੇਂ ਹਫੜਾ ਦਫੜੀ ਮੱਚ ਗਈ। ਜਦੋਂ ਪੁਲਿਸ ਸਟੇਸ਼ਨ ਅੰਦਰ ਅੱਗ ਲੱਗਣ ਕਾਰਨ 50 ਤੋਂ ਵੱਧ ਕਾਰਾਂ ਸੜ ਕੇ ਸੁਆਹ ਹੋ ਗਈਆਂ। ਮਿਲੀ ਜਾਣਕਾਰੀ ਮੁਤਾਬਕ ਅੱਗ ਲੱਗਣ ਦੀ ਇਹ ਘਟਨਾ ਲੰਘੇ ਦਿਨ ਵਾਪਰੀ। ਹੋਰ ਪੜ੍ਹੋ:ਮੁੰਬਈ ‘ਚ ਚਾਰਟਰਡ ਜਹਾਜ਼ ਹੋਇਆ ਹਾਦਸਾਗ੍ਰਸਤ,5 ਲੋਕਾਂ ਦੀ ਮੌਤ ਹਾਲਾਂਕਿ ਕਾਰਾਂ ਨੂੰ ਅੱਗ ਕਿਸ ਤਰ੍ਹਾਂ ਲੱਗੀ, ਇਸ ਸੰਬੰਧੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਫਿਲਹਾਲ ਪੁਲਿਸ ਵੱਲੋਂ ਜਾਂਚ ਜਾਰੀ ਹੈ। -PTC News