ਭਤੀਜੇ ਨੇ ਚਾਚੇ 'ਤੇ ਕੀਤੇ ਫਾਇਰ, ਛੁਡਾਉਣ ਵਾਲੇ ਦੇ ਵੱਜੀ ਗੋਲੀ
ਅਵਤਾਰ ਸਿੰਘ, (ਅਬੋਹਰ, 17 ਜੁਲਾਈ): ਫ਼ਸਲਾਂ ਨੂੰ ਪਾਣੀ ਤੋਂ ਬਚਾਉਣ ਲਈ ਬੰਨ੍ਹ ਲਾ ਰਹੇ ਆਪਣੇ ਹੀ ਚਾਚੇ 'ਤੇ ਭਤੀਜੇ ਵੱਲੋਂ ਜਾਨਲੇਵਾ ਹਮਲਾ ਕਰਦਿਆਂ ਕਈ ਫਾਇਰ ਕਰ ਦਿੱਤੇ ਗਏ, ਬਚਾਅ ਇਹ ਰਿਹਾ ਕਿ ਗੋਲੀ ਚਾਚੇ ਦੇ ਤਾਂ ਨਹੀਂ ਵੱਜੀ ਅਫ਼ਸੋਸ ਬਚਾਉਣ ਲਈ ਆਏ ਇੱਕ ਪਿੰਡ ਵਾਸੀ ਦੀ ਲੱਤ ਵਿਚ ਗੋਲੀ ਵੱਜਣ ਕਰ ਕੇ ਉਹ ਫੱਟੜ ਹੋ ਗਿਆ। ਜਿਸ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ 'ਚ ਭਾਰਤੀ ਕਰਵਾਇਆ ਗਿਆ ਹੈ। ਇਹ ਵੀ ਪੜ੍ਹੋ: ਹਰੇਕ ਬਿੱਲ ’ਤੇ ਮਿਲਣਗੇ 600 ਯੂਨਿਟ ਮੁਫਤ, 51 ਲੱਖ ਪਰਿਵਾਰਾਂ ਦਾ ਬਿਜਲੀ ਬਿੱਲ ਆਵੇਗਾ ਜ਼ੀਰੋ ਮਾਮਲਾ ਪਿੰਡ ਖੁਈਖੇੜਾ ਰੁਕਣ ਪੂਰਾ ਦਾ ਹੈ। ਜਿੱਥੇ ਚਾਚੇ ਭਤੀਜੇ ਵਿਚਕਾਰ ਵਿਵਾਦ ਚੱਲ ਰਿਹਾ ਸੀ ਤੇ ਭਤੀਜੇ ਨੇ ਆਪਣੇ ਹੀ ਚਾਚੇ 'ਤੇ ਪਿਸਤੌਲ ਨਾਲ ਗੋਲੀਆਂ ਚਲਾ ਦਿੱਤੀਆਂ। ਫੱਟੜ ਹੋਏ ਪਿੰਡ ਵਾਸੀ ਦਰਸ਼ਨ ਸਿੰਘ ਨੇ ਦੱਸਿਆ ਕਿ ਉਹ ਚਾਚੇ ਭਤੀਜੇ ਦੀ ਲੜਾਈ ਨੂੰ ਛਡਾਉਣ ਗਿਆ ਸੀ ਪਰ ਲਾਲੀ ਪੁੱਤਰ ਹਰਚਰਨ ਸਿੰਘ ਨੇ ਉਸ ਨੂੰ ਹੀ ਜਾਨੋਂ ਮਾਰਨ ਦੀ ਨੀਅਤ ਨਾਲ ਗੋਲੀ ਚਲਾ ਦਿੱਤੀ। ਉੱਨੇ ਬਿਆਨ ਦਿੱਤਾ ਕਿ ਉਹ ਚਾਚੇ ਭਤੀਜੇ ਦੀ ਲੜਾਈ ਨੂੰ ਰੋਕਣ ਪਹੁੰਚਿਆ ਸੀ ਜਿੱਥੇ ਦੋਸ਼ੀ ਨੇ ਉਸ ਦੇ ਗੁਆਂਢੀ ਅਤੇ ਆਪਣੇ ਚਾਚੇ ਸੁਖਵਿੰਦਰ ਸਿੰਘ 'ਤੇ 6 ਫਾਇਰ ਮਾਰੇ ਅਤੇ 7ਵਾਂ ਫਾਇਰ ਉਸ ਦੇ ਮਾਰ ਛੱਡਿਆ। ਚਾਚੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਭਰਾ ਹਰਚਰਨ ਸਿੰਘ ਦੀ ਜ਼ਮੀਨ ਠੇਕੇ 'ਤੇ ਲੈਂਦਾ ਹੈ ਪਰ ਮੀਹਾਂ ਕਰ ਕੇ ਪਾਣੀ ਛੱਪੜ ਵਿੱਚੋਂ ਓਵਰਫ਼ਲੋ ਹੋ ਕੇ ਉਸ ਦੇ ਖੇਤਾਂ ਨੂੰ ਆ ਰਿਹਾ ਸੀ ਤਾਂ ਉਸ ਪਾਣੀ ਨੂੰ ਰੋਕਣ ਲਈ ਉਹ ਬੰਨ੍ਹ ਲਾ ਰਿਹਾ ਸੀ ਤਾਂ ਉਸ ਦੇ ਭਰਾ ਦਾ ਮੁੰਡਾ ਆਤਮਜੀਤ ਸਿੰਘ ਉਰਫ਼ ਲਾਲੀ ਇੱਥੇ ਪਹੁੰਚ ਕੇ ਵਿਵਾਦ ਕਰਨ ਲੱਗ ਪਿਆ ਅਤੇ ਰੋਕਣ ਤੇ ਉਸ ਨੇ ਪਿਸਤੌਲ ਦੇ ਨਾਲ ਫਾਇਰ ਛੱਡ ਦਿੱਤੇ। ਸੁਖਵਿੰਦਰ ਸਿੰਘ ਦਾ ਕਹਿਣਾ ਸੀ ਕਿ ਲਾਲੀ ਉਸ ਕੋਲ ਆਇਆ 'ਤੇ ਕਹਿੰਦਾ ਪਹਿਲਾਂ ਮੇਰੇ ਘਰ ਦਾ ਬੰਨ੍ਹ ਲਾਓ ਉੱਥੇ ਗੰਦਾ ਪਾਣੀ ਵੜਦਾ ਪਿਆ, ਸਿੰਘ ਨੇ ਦੱਸਿਆ ਕਿ ਉਸ ਨੇ ਸਿਰਫ਼ ਇਨ੍ਹਾਂ ਹੀ ਆਖਿਆ ਕਿ ਕੇ ਪਹਿਲਾਂ ਖੇਤਾਂ ਦਾ ਬੰਨ੍ਹ ਲਾਉਣਾ ਜ਼ਰੂਰੀ ਹੈ ਨਹੀਂ ਤਾਂ ਫ਼ਸਲ ਬਰਬਾਦ ਹੋ ਜਾਵੇਗੀ। ਇਸ ਗੱਲ 'ਤੇ ਉਸ ਦਾ ਭਤੀਜਾ ਨਾਰਾਜ਼ ਹੋ ਗਿਆ 'ਤੇ ਘਰੋਂ ਪਿਸਤੌਲ ਲਿਆ ਕੇ ਉਸ ਤੇ ਫਾਇਰ ਛੱਡ ਦਿੱਤੇ। ਇਹ ਵੀ ਪੜ੍ਹੋ: ਭਾਰਤ-ਪਾਕਿਸਤਾਨ ਸਰਹੱਦ 'ਤੇ ਡ੍ਰੋਨ ਨੇ ਮੁੜ ਦਿੱਤੀ ਦਸਤਕ, BSF ਨੇ ਕੀਤੀ 46 ਰਾਉਂਡ ਫਾਇਰਿੰਗ ਪੁਲਿਸ ਨੇ ਮਾਮਲਾ ਦਰਜ ਕਰ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -PTC News