ਪਾਵਰਕਾਮ ਦੀ ਲਾਪਰਵਾਹੀ ਕਾਰਨ ਘੰਟਿਆਂ ਬੰਦ ਰਹੀ ਬਿਜਲੀ, ਲੋਕਾਂ ਦਾ ਹੋਇਆ ਬੁਰਾ ਹਾਲ
ਲੁਧਿਆਣਾ, 12 ਸਤੰਬਰ: ਪੰਜਾਬ ਦੇ ਸ਼ਹਿਰ ਲੁਧਿਆਣਾ ਵਿੱਚ ਪਾਵਰਕਾਮ ਦੀ ਲਾਪਰਵਾਹੀ ਦੇਖਣ ਨੂੰ ਮਿਲ ਰਹੀ ਹੈ। ਸ਼ਹਿਰ ਵਿੱਚ ਗਲੀਆਂ ਅਤੇ ਬਾਜ਼ਾਰਾਂ ਵਿੱਚ ਵਿਛਾਈਆਂ ਪਾਵਰਕਾਮ ਦੀਆਂ ਤਾਰਾਂ ਵਿੱਚ ਧਮਾਕੇ ਹੋ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਪਾਵਰਕਾਮ ਦੇ ਅਧਿਕਾਰੀ ਸਮੇਂ-ਸਮੇਂ 'ਤੇ ਇਲਾਕੇ 'ਚ ਪਈਆਂ ਤਾਰਾਂ ਦੀ ਮੁਰੰਮਤ ਨਹੀਂ ਕਰਦੇ, ਜਿਸ ਕਾਰਨ ਇਹ ਹਾਦਸੇ ਵਾਪਰਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜਿਹੜੀਆਂ ਤਾਰਾਂ 'ਤੇ ਟੇਪਾਂ ਆਦਿ ਲਗਾਈਆਂ ਜਾਣੀਆਂ ਹਨ, ਉਹ ਨਹੀਂ ਲਗਾਈਆਂ ਗਈਆਂ। ਉਨ੍ਹਾਂ ਦਾ ਕਹਿਣਾ ਕਿ ਜਦੋਂ ਵੀ ਮੀਂਹ ਪੈਂਦਾ ਹੈ ਤਾਂ ਤਾਰਾਂ ਫਟ ਜਾਂਦੀਆਂ ਹਨ। ਇੱਕ ਦਿਨ ਪਹਿਲਾਂ ਜਵਾਹਰ ਨਗਰ ਕੈਂਪ ਵਿੱਚ ਤਾਰਾਂ ਵਿੱਚ ਧਮਾਕਾ ਹੋਇਆ ਸੀ, ਇਸੇ ਤਰ੍ਹਾਂ ਦੇਰ ਰਾਤ ਗਊਸ਼ਾਲਾ ਰੋਡ ’ਤੇ ਸਥਿਤ ਮੇਨ ਬਾਜ਼ਾਰ ਵਿੱਚ ਪਾਵਰਕਾਮ ਦੀ ਲਾਪਰਵਾਹੀ ਕਾਰਨ ਧਮਾਕਾ ਹੋਇਆ। ਦੇਰ ਰਾਤ ਹੋਏ ਧਮਾਕੇ ਦੀ ਵੀਡੀਓ ਵੀ ਵਾਇਰਲ ਹੋਈ ਹੈ ਜਿਸ ਵਿਚ ਬੰਬਾਂ ਦੀ ਲੜੀ ਵੰਗ ਧਮਾਕੇ ਹੋਏ ਤੇ ਲੋਕ ਜਾਨਾਂ ਬਚਾਉਣ ਨੂੰ ਇਧਰ-ਉਧਰ ਭੱਜਦੇ ਨਜ਼ਰ ਆਏ। -PTC News