ਪਿਮਸ ਹਸਪਤਾਲ ਦੀ ਲਾਪਰਵਾਹੀ ,ਜ਼ਿੰਦਗੀ ਲਈ ਮਿੰਨਤਾਂ ਕਰਦੇ ਕੋਰੋਨਾ ਪੀੜਤ ਨੌਜਵਾਨ ਦੀ ਮੌਤ
ਬੀਤੇ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਬਹੁਤ ਵਾਇਰਲ ਹੋਈ ਜਿਸ ਵਿਚ ਜਲੰਧਰ ਦੇ ਪਿਮਸ ਹਸਪਤਾਲ ’ਚ ਇਲਾਜ ਅਧੀਨ 24 ਸਾਲਾ ਨੌਜਵਾਨ ਕੋਰੋਨਾ ਪੀੜਤ ਹੋਣ 'ਤੇ ਚੰਗੇ ਇਲਾਜ ਨੂੰ ਤਰਸਦਾ ਰਿਹਾ , ਅਤੇ ਅੱਜ ਉਸ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਨੌਜਵਾਨ ਦਾ ਨਾਮ ਗੁਰਸੇਵਕ ਸਿੰਘ ਸੀ ਜੋ ਕਿ ਨਵਾਂਸ਼ਹਿਰ ਦਾ ਰਹਿਣ ਵਾਲਾ ਸੀ ਅਤੇ ਇਲਾਜ ਲਈ ਉਸ ਨੂੰ ਜਲੰਧਰ ਲਿਜਾਇਆ ਗਿਆ ਸੀ।
Read More :ਕੋਰੋਨਾ ਨੇ ਲਈ ‘ਟਪੂ’ ਦੇ ਪਾਪਾ ਦੀ ਜਾਨ, ਵੈਂਟੀਲੇਟਰ ‘ਤੇ ਸਨ...
ਉਥੇ ਹੀ ਨੌਜਵਾਨ ਦੀ ਦੇ ਪਰਿਵਾਰਿਕ ਮੈਂਬਰਾਂ ਨੇ ਹਸਪਤਾਲ ਪ੍ਰਬੰਧਕਾਂ ’ਤੇ ਲਾਪਰਵਾਹੀ ਦੇ ਦੋਸ਼ ਲਗਾਏ ਹਨ। ਮਾਂ ਕਮਲਜੀਤ ਕੌਰ ਨੇ ਦੱਸਿਆ ਕਿ ਉਸ ਦੇ ਬੇਟੇ ਦੀ ਕੁਝ ਦਿਨ ਪਹਿਲਾਂ ਸਿਹਤ ਖ਼ਰਾਬ ਹੋ ਗਈ ਸੀ। ਨਵਾਂਸਹਿਰ ਦੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਤਾਂ ਫਿਰ ਜਲੰਧਰ ’ਚ ਪਿਮਸ ਹਸਪਤਾਲ ’ਚ ਲਿਆਂਦਾ ਗਿਆ ਸੀ। ਇਥੇ ਡਾਕਟਰਾਂ ਨੇ ਕਿਹਾ ਕਿ ਬੇਟੇ ਨੂੰ ਨਿਮੋਨੀਆ ਦੀ ਸ਼ਿਕਾਇਤ ਹੋ ਗਈ ਹੈ ਅਤੇ ਉਹ ਕੋਰੋਨਾ ਪਾਜ਼ੇਟਿਵ ਹੈ। ਮਾਂ ਨੇ ਦੱਸਿਆ ਕਿ ਪੁੱਤ ਨੂੰ ਤੀਜੀ ਮੰਜ਼ਿਲ ’ਚ ਇਕ ਕਮਰੇ ’ਚ ਰੱਖਿਆ ਗਿਆ ਸੀ ਪਰ ਇਥੇ ਉਸ ਨੂੰ ਇਲਾਜ ਸਹੀ ਢੰਗ ਨਾਲ ਨਹੀਂ ਕੀਤਾ ਗਿਆ।
Read More : ਮਹਿੰਦਰਾ ਨੇ ਕਿਸਾਨਾਂ ਲਈ ਕੀਤਾ ਵੱਡਾ ਐਲਾਨ, ਟਰੈਕਟਰ ਖਰੀਦ ਲੈ ਜਾਓ...
ਇਲਾਜ ਦੌਰਾਨ ਅੱਜ ਇਥੇ ਉਨ੍ਹਾਂ ਦੇ ਜਵਾਨ ਪੁੱਤਰ ਦੀ ਮੌਤ ਹੋ ਗਈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਹਸਪਤਾਲ ਦੀ ਲਾਪਰਵਾਹੀ ਦੇ ਚਲਦਿਆਂ ਉਨ੍ਹਾਂ ਦੇ ਜਵਾਨ ਪੁੱਤਰ ਦੀ ਮੌਤ ਹੋਈ ਹੈ ਅਤੇ ਹਸਪਤਾਲ ਦੇ ਸਟਾਫ਼ ਦਾ ਰਵੱਈਆ ਵੀ ਉਨ੍ਹਾਂ ਦੇ ਪ੍ਰਤੀ ਠੀਕ ਨਹੀਂ ਹੈ। ਪਰਿਵਾਰ ਦੇ ਨਾਲ ਮਾੜਾ ਸਲੂਕ ਕੀਤਾ ਜਾ ਰਿਹਾ ਸੀ।