Navratri 2022: ਨਰਾਤਿਆਂ ਦੇ ਵਰਤ ਰੱਖਣ ਦਾ ਹੈ PLAN ਤਾਂ ਭੋਜਨ 'ਚ ਸ਼ਾਮਿਲ ਕਰੋ ਇਹ ਚੀਜ਼ਾਂ
Navratri 2022: ਨਰਾਤੇ ਇਸ ਸਾਲ 26 ਸਤਬੰਰ ਤੋਂ ਸ਼ੁਰੂ ਹੋ ਰਹੇ ਹਨ। ਨਰਾਤੇ 9 ਦਿਨਾਂ ਦਾ ਤਿਉਹਾਰ ਹੈ, ਜੋ ਦੇਵੀ ਦੁਰਗਾ ਦੇ ਨੌਂ ਅਵਤਾਰਾਂ ਨੂੰ ਸਮਰਪਿਤ ਹਨ, ਜਿਸ ’ਚ ਹਰੇਕ ਰੂਪ ਦੀ ਹਰੇਕ ਦਿਨ ਪੂਜਾ ਕੀਤੀ ਜਾਂਦੀ ਹੈ। ਇਨ੍ਹਾਂ ਦਿਨਾਂ ਵਿਚ ਮਾਂ ਸ਼ਕਤੀ ਨੂੰ ਹਰ ਦਿਨ ਵੱਖ ਰੰਗ (Colour) ਦੀ ਪੋਸ਼ਾਕ ਪਹਿਨਾਈ ਜਾਵੇਗੀ ਅਤੇ ਹਰ ਰੰਗ ਦਾ ਵੱਖ ਮਹੱਤਵ ਹੁੰਦਾ ਹੈ। ਇਸ ਸਮੇਂ ਦੌਰਾਨ, ਦੇਸ਼ ਦੇ ਲਗਭਗ ਹਰ ਸੂਬੇ ਦੇ ਲੋਕ ਪੂਰੇ ਨੌਂ ਦਿਨ ਵਰਤ ਰੱਖਦੇ ਹਨ, ਅਤੇ ਸਿਰਫ ਸ਼ਾਮ ਦਾ ਭੋਜਨ ਜਾਂ ਫਲ ਖਾਂਦੇ ਹਨ।
ਨਰਾਤਿਆਂ ਦੇ ਵਰਤ ਦੌਰਾਨ ਖਾਓ ਇਹ ਭੋਜਨ--
-ਵਰਤ ਸਮੇਂ ਪਾਣੀ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ। ਜੇ ਸੰਭਵ ਹੋਵੇ, ਨਿਯਮਤ ਅੰਤਰਾਲਾਂ ਤੇ ਪਾਣੀ ਜਾਂ ਜੂਸ ਲੈਂਦੇ ਰਹੋ। ਪਾਣੀ ਤੋਂ ਇਲਾਵਾ, ਨਾਰੀਅਲ ਪਾਣੀ, ਦੁੱਧ ਆਦਿ ਲੈਂ ਸਕਦੇ ਰਹੋ।
-ਕਾਜੂ, ਬਦਾਮ, ਸੌਗੀ, ਮਖਾਨਾ, ਅਖਰੋਟ ਆਦਿ ਖਾ ਸਕਦੇ ਹਨ। ਇਨ੍ਹਾਂ ਤੋਂ ਇਲਾਵਾ, ਕੇਲੇ, ਸੇਬ, ਸੰਤਰਾ ਵਰਗੇ ਤਾਜ਼ੇ ਫਲ ਵੀ ਖਾ ਸਕਦੇ ਹੋ।
-ਵਰਤ ਦੇ ਦੌਰਾਨ ਅਜਿਹੀਆਂ ਚੀਜ਼ਾਂ ਖਾਓ, ਜੋ ਅਸਾਨੀ ਨਾਲ ਪਚ ਜਾਣ। ਬਹੁਤ ਜ਼ਿਆਦਾ ਤਲੇ ਹੋਏ ਜਾਂ ਉੱਚ ਫਾਈਬਰ ਵਾਲੇ ਭੋਜਨ ਨਾ ਖਾਓ।
- ਵਰਤ ਦੇ ਦੌਰਾਨ ਕੁਝ ਵੀ ਨਹੀਂ ਖਾਧਾ ਜਾਂਦਾ ਪਰ ਬਹੁਤ ਸਾਰੇ ਲੋਕ ਪੇਟ ਭਰਿਆ ਰੱਖਣ ਲਈ ਜ਼ਰੂਰਤ ਤੋਂ ਜ਼ਿਆਦਾ ਖਾਂਦੇ ਹਨ ਦਰਅਸਲ, ਜਦੋਂ ਲੋਕ ਵਰਤ ਰੱਖਦੇ ਹਨ, ਉਹ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੇ ਕੁਝ ਨਹੀਂ ਖਾਧਾ ਹੈ ਅਤੇ ਉਹ ਇਸ ਸੋਚ ਨਾਲ ਬਹੁਤ ਜ਼ਿਆਦਾ ਖਾਣਾ ਸ਼ੁਰੂ ਕਰਦੇ ਹਨ।
ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਹਾਡਾ ਪੇਟ ਖਰਾਬ ਹੋ ਸਕਦਾ ਹੈ ,ਇਸ ਲਈ, ਵਰਤ ਰੱਖਣ ਵੇਲੇ, ਇਹ ਧਿਆਨ ਵਿੱਚ ਰੱਖੋ ਕਿ ਤੁਸੀਂ ਕੀ ਖਾ ਰਹੇ ਹੋ ਅਤੇ ਕਿਸ ਮਾਤਰਾ ਵਿੱਚ ਹੈ ।
-PTC News