CM ਚੰਨੀ ਦੇ ਦਿਵਾਲੀ ਤੋਹਫ਼ੇ 'ਤੇ ਨਵਜੋਤ ਸਿੱਧੂ ਦਾ ਤੰਜ , ਸਰਕਾਰ 'ਤੇ ਚੁੱਕੇ ਸਵਾਲ
ਚੰਡੀਗੜ੍ਹ : ਪੰਜਾਬ ਦੇ ਖਜ਼ਾਨੇ ਨੂੰ ਲੈ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਦਿੱਤੇ ਬਿਆਨ ਤੋਂ 14 ਦਿਨ ਬਾਅਦ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਝੂਠ ਬੋਲਦਾ ਹੈ ਉਹ ਵਿਅਕਤੀ , ਜੋ ਕਹਿੰਦਾ ਹੈ ਖ਼ਜ਼ਾਨਾ ਭਰਿਆ ਹੋਇਆ ਹੈ। ਮੁੱਖ ਮੰਤਰੀ ਚੰਨੀ ਨੇ ਕਰੀਬ 14 ਦਿਨ ਪਹਿਲਾਂ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਕਿਹਾ ਸੀ ਕਿ ਕਈ ਵਿਰੋਧੀ ਕਹਿੰਦੇ ਹਨ ਕਿ ਪੰਜਾਬ ਦਾ ਖਜ਼ਾਨਾ ਖਾਲੀ ਹੈ, ਇਸ ਲਈ ਉਹ ਸਪੱਸ਼ਟ ਕਰਨਾ ਚਾਹੁੰਦੇ ਹਨ ਕਿ ਪੰਜਾਬ ਦਾ ਖਜ਼ਾਨਾ ਕਦੇ ਵੀ ਖਾਲੀ ਨਹੀਂ ਹੈ ਅਤੇ ਨਾ ਹੀ ਸਰਕਾਰ ਇਸ ਨੂੰ ਖਾਲੀ ਹੋਣ ਦੇਵੇਗੀ।
[caption id="attachment_545851" align="aligncenter" width="259"]
CM ਚੰਨੀ ਦੇ ਦਿਵਾਲੀ ਤੋਹਫ਼ੇ 'ਤੇ ਨਵਜੋਤ ਸਿੱਧੂ ਦਾ ਤੰਜ , ਸਰਕਾਰ 'ਤੇ ਚੁੱਕੇ ਸਵਾਲ[/caption]
ਇਸ 'ਤੇ ਨਵਜੋਤ ਸਿੱਧੂ ਨੇ ਵਿਅੰਗ ਕਰਦਿਆਂ ਕਿਹਾ ਕਿ ਪੰਜਾਬ ਸਿਰ 5 ਲੱਖ ਕਰੋੜ ਦਾ ਕਰਜ਼ਾ ਹੈ। ਜੇਕਰ ਸਰਕਾਰ ਨੇ ਇਹ ਕਰਜ਼ਾ ਵਾਪਸ ਨਾ ਕੀਤਾ ਤਾਂ ਪੰਜਾਬ ਦੇ ਲੋਕਾਂ ਨੂੰ ਭੁਗਤਣਾ ਪਵੇਗਾ। ਚੰਡੀਗੜ੍ਹ 'ਚ ਕਾਂਗਰਸੀ ਆਗੂ ਅਸ਼ਵਨੀ ਸੇਖੜੀ ਦੀ ਅਗਵਾਈ 'ਚ ਸੰਯੁਕਤ ਹਿੰਦੂ ਮਹਾਸਭਾ ਦੇ ਮੰਚ ਤੋਂ ਨਵਜੋਤ ਸਿੱਧੂ ਨੇ ਚੰਨੀ ਸਰਕਾਰ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਜੇਕਰ ਖਜ਼ਾਨਾ ਭਰਿਆ ਹੋਇਆ ਹੈ ਤਾਂ ਈ.ਟੀ.ਟੀ. ਅਧਿਆਪਕਾਂ ਨੂੰ ਨੌਕਰੀਆਂ ਕਿਉਂ ਨਹੀਂ ਮਿਲਦੀਆਂ ? ਉਹ ਟੈਂਕੀ 'ਤੇ ਕਿਉਂ ਹੈ? ਜੇਕਰ ਖਜ਼ਾਨਾ ਭਰਿਆ ਹੈ ਤਾਂ ਕੱਚੇ ਮੁਲਾਜ਼ਮਾਂ ਨੂੰ ਦਿੱਤਾ ਜਾਵੇ।
[caption id="attachment_545850" align="aligncenter" width="286"]
CM ਚੰਨੀ ਦੇ ਦਿਵਾਲੀ ਤੋਹਫ਼ੇ 'ਤੇ ਨਵਜੋਤ ਸਿੱਧੂ ਦਾ ਤੰਜ , ਸਰਕਾਰ 'ਤੇ ਚੁੱਕੇ ਸਵਾਲ[/caption]
ਜਿਨ੍ਹਾਂ ਨੂੰ 2004 ਤੋਂ ਪੈਨਸ਼ਨ ਨਹੀਂ ਮਿਲੀ, ਉਨ੍ਹਾਂ ਨੂੰ ਦਿੱਤੀ ਜਾਵੇ। ਜੇਕਰ ਖਜ਼ਾਨਾ ਭਰਿਆ ਹੋਇਆ ਹੈ ਤਾਂ ਇਹ ਹੰਗਾਮਾ ਕਿਉਂ ਹੈ। ਹਰ ਕੋਈ ਹੜਤਾਲ 'ਤੇ ਕਿਉਂ ਹੈ? ਇੰਡਸਟਰੀ ਨੂੰ ਸਬਸਿਡੀ ਕਿਉਂ ਨਹੀਂ ਮਿਲ ਰਹੀ? ਪੰਜਾਬ ਤੋਂ ਕਿਉਂ ਭੱਜ ਰਹੀ ਹੈ ਇੰਡਸਟਰੀ? ਪੰਜਾਬ ਨੰਬਰ 1 ਤੋਂ 17-18 ਨੰਬਰ 'ਤੇ ਕਿਉਂ ਗਿਆ ? ਅਜਿਹਾ ਇਸ ਲਈ ਕਿਉਂਕਿ ਪੌਣੇ ਪੰਜ ਸਾਲਾਂ ਵਿੱਚ ਕੀਤੇ ਵਾਅਦੇ ਪੂਰੇ ਨਹੀਂ ਹੋਏ।
[caption id="attachment_545848" align="aligncenter" width="299"]
CM ਚੰਨੀ ਦੇ ਦਿਵਾਲੀ ਤੋਹਫ਼ੇ 'ਤੇ ਨਵਜੋਤ ਸਿੱਧੂ ਦਾ ਤੰਜ , ਸਰਕਾਰ 'ਤੇ ਚੁੱਕੇ ਸਵਾਲ[/caption]
ਨਵਜੋਤ ਸਿੱਧੂ ਨੇ ਮੁੱਖ ਮੰਤਰੀ ਚੰਨੀ ਵੱਲੋਂ ਬਿਜਲੀ ਸਬੰਧੀ ਕੀਤੇ ਗਏ ਐਲਾਨਾਂ 'ਤੇ ਵੀ ਤੰਜ ਕਸਿਆ ਹੈ। ਸਿੱਧੂ ਨੇ ਪੁੱਛਿਆ ਕਿ ਆਖਰੀ 2 ਮਹੀਨਿਆਂ 'ਚ ਹੀ ਲੋਲੀਪੋਪ ਕਿਉਂ? ਕੀ ਪੰਜਾਬ 'ਚ ਮਕਸਦ ਸਿਰਫ ਸਰਕਾਰ ਬਣਾਉਣਾ ਹੈ? ਲੋਕਾਂ ਨੂੰ ਸੱਦਾ ਦਿੰਦਿਆਂ ਸਿੱਧੂ ਨੇ ਕਿਹਾ ਕਿ ਇਸ ਵਾਰ ਤੋਹਫ਼ਿਆਂ 'ਤੇ ਵੋਟ ਨਾ ਪਾਓ। ਉਨ੍ਹਾਂ ਨੂੰ ਪੁੱਛੋ ਕਿ ਪੰਜਾਬ ਨੂੰ ਦਲਦਲ ਵਿੱਚੋਂ ਕੌਣ ਕੱਢੇਗਾ? ਇਸ ਲਈ ਰੋਡਮੈਪ ਕੀ ਹੈ? ਇਹ ਯਕੀਨੀ ਬਣਾਇਆ ਜਾਵੇ ਕਿ ਕੋਈ 2-2 ਹਜ਼ਾਰ ਵਿੱਚ ਨਾ ਵਿਕਦਾ ਹੋਵੇ, ਕੋਈ ਵਿਸ਼ਵਾਸ਼ ਨਾ ਵੇਚੇ। ਇਸ ਵਾਰ ਨਵਾਂ ਪੰਜਾਬ ਸਿਰਜਿਆ ਜਾਵੇ।
-PTCNews