ਦੇਸ਼ ਵਿਦੇਸ਼ 'ਚ ਭਾਰਤੀਆਂ ਦੀਆਂ ਅੱਖਾਂ ਨਮ, ਪਰ ਸਿੱਧੂ ਜਸ਼ਨ ਮਨਾਉਣ ਪੁੱਜੇ ਪਾਕਿਸਤਾਨ (ਤਸਵੀਰਾਂ)
ਦੇਸ਼ ਵਿਦੇਸ਼ 'ਚ ਭਾਰਤੀਆਂ ਦੀਆਂ ਅੱਖਾਂ ਨਮ, ਪਰ ਸਿੱਧੂ ਜਸ਼ਨ ਮਨਾਉਣ ਪੁੱਜੇ ਪਾਕਿਸਤਾਨ (ਤਸਵੀਰਾਂ)
ਦੇਸ਼ ਦੇ ਹਰਮਨ ਪਿਆਰੇ ਨੇਤਾ, ਬਿਹਤਰੀਨ ਕਵੀ ਅਤੇ ਦੋਸਤਾਨਾ ਮਾਹੌਲ ਬਣਾਏ ਰੱਖਣ ਵਾਲੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਜੀ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦੀ ਸਿਹਤ ਪਿਛਲੇ ਕੁਝ ਸਮੇਂ ਤੋਂ ਢਿੱਲੀ ਸੀ ਅਤੇ ਏਮਜ਼ ਹਸਪਤਾਲ ਵਿੱਚ ਉਹਨਾਂ ਨੇ ਅੰਤਮ ਸਾਹ ਲਿਆ।
ਅੱਜ ਵਾਜਪਾਈ ਜੀ ਦਾ ਸਰਕਾਰੀ ਸਨਮਾਨਾਂ ਨਾਲ ਦਿੱਲੀ ਵਿਖੇ ਅੰਤਮ ਸਸਕਾਰ ਕੀਤਾ ਗਿਆ ਅਤੇ ਉਹਨਾਂ ਦੀ ਧੀ ਵੱਲੋਂ ਅੰਤਮ ਰਸਮਾਂ ਨਿਭਾਈਆਂ ਗਈਆਂ ਸਨ।
ਜਿੱਥੇ ਇੱਕ ਪਾਸੇ ਅਟਲ ਜੀ ਦੇ ਚਲੇ ਜਾਣ 'ਤੇ ਦੇਸ਼ ਵਿਦੇਸ਼ 'ਚ ਬੈਠੇ ਭਾਰਤੀਆਂ ਦੀਆਂ ਅੱਖਾਂ ਨਮ ਹਨ, ਉਥੇ ਹੀ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਜਸ਼ਨ ਮਨਾਉਣ ਲਈ ਪਾਕਿਸਤਾਨ ਪਹੁੰਚ ਗਏ ਹਨ।
ਦੱਸ ਦੇਈਏ ਕਿ ਕਿਸੇਂ ਸਮੇਂ ਖੁਦ ਨੂੰ ਅਟਲ ਬਿਹਾਰੀ ਵਾਜਪਾਈ ਜੀ ਦਾ ਸਿਪਾਹੀ ਕਹਿਣ ਵਾਲੇ ਸਿੱਧੂ ਅੱਜ ਇਮਰਾਨ ਖਾਨ ਦੀ ਸਹੁੰ ਚੁੱਕ ਸਮਾਗਮ ਦੇ ਜਸ਼ਨ 'ਚ ਪਹੁੰਚੇ ਹਨ। ਉਹਨਾਂ ਵੱਲੋਂ ਦਿੱਤੇ ਇਹ ਬਿਆਨ ਸੋਸ਼ਲ਼ ਮੀਡਆ 'ਤੇ ਵੀ ਕਾਫੀ ਵਾਇਰਲ ਹੋ ਰਿਹਾ ਹੈ।
ਦੱਸਣਯੋਗ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਜਾ ਰਹੇ ਇਮਰਾਨ ਖ਼ਾਨ ਨੇ ਭਾਰਤ 'ਚੋਂ ਕੁਝ ਸਾਬਕਾ ਕ੍ਰਿਕਟ ਖਿਡਾਰੀਆਂ ਨੂੰ ਅਪਣੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਣ ਲਈ ਸੱਦਾ ਪੱਤਰ ਭੇਜਿਆ ਸੀ, ਜਿਨ੍ਹਾਂ 'ਚ ਸਿੱਧੂ ਦਾ ਨਾਮ ਵੀ ਸ਼ਾਮਲ ਸੀ।
ਪੰਜਾਬ ਦੇ ਕੈਬਨਿਟ ਮੰਤਰੀ ਸਿੱਧੂ ਵੱਲੋਂ ਇਮਰਾਨ ਖ਼ਾਨ ਦੇ ਇਸ ਸੱਦੇ ਨੂੰ ਸਵੀਕਾਰ ਕਰ ਲਿਆ ਗਿਆ ਹੈ। —PTC NewsNavjot Singh Sidhu (@sherryontopp) arrives in Lahore #Pakistan pic.twitter.com/CPjAZ2Cu1m — TY Khan (@TayyabYounis) August 17, 2018