ਨਵਜੋਤ ਸਿੰਘ ਸਿੱਧੂ ਨੇ 8 ਮਹੀਨੇ ਤੋਂ ਨਹੀਂ ਭਰਿਆ ਬਿਜਲੀ ਦਾ ਬਿੱਲ , 8 ਲੱਖ 67 ਹਜ਼ਾਰ 540 ਰੁਪਏ ਬਕਾਇਆ
ਅੰਮ੍ਰਿਤਸਰ : ਪੰਜਾਬ ਅੰਦਰ ਉੱਭਰੇ ਨਵੇਂ ਬਿਜਲੀ ਸੰਕਟ (Power crisis ) ਅਤੇ ਬਿਜਲੀ ਕੱਟਾਂ (Power cuts ) ਦੇ ਮੁੱਦੇ ਨੂੰ ਲੈ ਕੇ ਹੰਗਾਮਾ ਚੱਲ ਰਿਹਾ ਹੈ। ਜਿੱਥੇ ਗਰਮੀ ਅਤੇ ਬਿਜਲੀ ਕੱਟਾਂ ਤੋਂ ਪਰੇਸ਼ਾਨ ਲੋਕ ਕੈਪਟਨ ਸਰਕਾਰ ਖਿਲਾਫ਼ ਸੜਕਾਂ 'ਤੇ ਉਤਰ ਰਹੇ ਹਨ , ਓਥੇ ਹੀ ਹੁਣ ਸੀਨੀਅਰ ਕਾਂਗਰਸੀ ਆਗੂ ਅਤੇ ਵਿਧਾਇਕ ਨਵਜੋਤ ਸਿੰਘ ਸਿੱਧੂ ਵੀ ਬਿਜਲੀ ਦੇ ਬਿੱਲ ਨੂੰ ਲੈ ਕੇ ਘਿਰ ਗਏ ਹਨ। [caption id="attachment_511786" align="aligncenter" width="155"] ਨਵਜੋਤ ਸਿੰਘ ਸਿੱਧੂ ਨੇ 8 ਮਹੀਨੇ ਤੋਂ ਨਹੀਂ ਭਰਿਆ ਬਿਜਲੀ ਦਾ ਬਿੱਲ , 8 ਲੱਖ 67 ਹਜ਼ਾਰ 540 ਰੁਪਏ ਬਕਾਇਆ[/caption] ਪੜ੍ਹੋ ਹੋਰ ਖ਼ਬਰਾਂ : ਪੰਜਾਬ ਦੇ ਇਸ ਜ਼ਿਲ੍ਹੇ 'ਚ ਹੁਣ ਐਤਵਾਰ ਦਾ ਲੌਕਡਾਊਨ ਖ਼ਤਮ , ਸਾਰੀਆਂ ਦੁਕਾਨਾਂ, ਰੈਸਟੋਰੈਂਟਾਂ ਆਦਿ ਨੂੰ ਖੋਲ੍ਹਣ ਦੀ ਦਿੱਤੀ ਆਗਿਆ ਜਾਣਕਾਰੀ ਅਨੁਸਾਰ ਨਵਜੋਤ ਸਿੰਘ ਸਿੱਧੂ ( Navjot Singh Sidhu ) ਨੇ ਅੰਮ੍ਰਿਤਸਰ ਦੇ ਹੋਲੀਸਿਟੀ ਸਥਿਤ ਆਪਣੇ ਘਰ ਦਾ 8 ਮਹੀਨਿਆਂ ਤੋਂ ਬਿਜਲੀ ਦਾ ਬਿੱਲ (Electricity bill ) ਨਹੀਂ ਭਰਿਆ , ਜਿਸ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਹੁਣ 10 ਮਹੀਨਿਆਂ 'ਚ 8 ਲੱਖ ,67 ਹਜ਼ਾਰ ,540 ਰੁਪਏ ਬਿਜਲੀ ਦਾ ਬਿੱਲ ਆਇਆ ਹੈ। ਨਵਜੋਤ ਸਿੰਘ ਸਿੱਧੂ ਦਾ ਅਜੇ 867540 ਰੁਪਏ ਬਕਾਇਆ ਖੜ੍ਹਾ ਹੈ। [caption id="attachment_511787" align="aligncenter" width="299"] ਨਵਜੋਤ ਸਿੰਘ ਸਿੱਧੂ ਨੇ 8 ਮਹੀਨੇ ਤੋਂ ਨਹੀਂ ਭਰਿਆ ਬਿਜਲੀ ਦਾ ਬਿੱਲ , 8 ਲੱਖ 67 ਹਜ਼ਾਰ 540 ਰੁਪਏ ਬਕਾਇਆ[/caption] ਹੈਰਾਨੀ ਦੀ ਗੱਲ ਇਹ ਹੈ ਕਿ PSPCL ਨੇ ਵੀ ਇਸ ਮਾਮਲੇ 'ਤੇ ਚੁੱਪੀ ਵੱਟੀ ਹੋਈ ਹੈ। PSPCL ਨੇ ਵਿਧਾਇਕ ਨਵਜੋਤ ਸਿੰਘ ਸਿੱਧੂ ਵੱਲੋਂ ਘਰ ਦਾ ਬਿਜਲੀ ਬਿੱਲ ਨਾ ਭਰਨ ਕਰਕੇ ਅਜੇ ਤੱਕ ਬਿਜਲੀ ਕਨੈਕਸ਼ਨ ਨਹੀਂ ਕੱਟਿਆ ,ਕਿਉਂਕਿ PSPCL ਵੀ ਕਿਤੇ ਨਾ ਕਿਤੇ ਸਾਬਕਾ ਕਾਂਗਰਸੀ ਮੰਤਰੀ ਕਰਕੇ ਕਾਰਵਾਈ ਕਰਦਾ ਨਜ਼ਰ ਨਹੀਂ ਆ ਰਿਹਾ।। ਜੇਕਰ ਇਹੀ ਕਿਸੇ ਆਮ ਲੋਕਾਂ ਵੱਲ ਬਿਜਲੀ ਦਾ ਬਿੱਲ ਬਕਾਇਆ ਹੁੰਦਾ ਤਾਂ PSPCL ਨੇ ਕਦੋਂ ਦਾ ਬਿਜਲੀ ਕਨੈਕਸ਼ਨ ਕੱਟ ਦੇਣਾ ਸੀ। [caption id="attachment_511788" align="aligncenter" width="232"] ਨਵਜੋਤ ਸਿੰਘ ਸਿੱਧੂ ਨੇ 8 ਮਹੀਨੇ ਤੋਂ ਨਹੀਂ ਭਰਿਆ ਬਿਜਲੀ ਦਾ ਬਿੱਲ , 8 ਲੱਖ 67 ਹਜ਼ਾਰ 540 ਰੁਪਏ ਬਕਾਇਆ[/caption] ਦੱਸਣਯੋਗ ਹੈ ਕਿ ਬਿਜਲੀ ਦਾ ਬਿੱਲ ਨਾ ਭਰਨ ਦੀ ਹਾਲਤ 'ਚ 1 ਜਾਂ 2 ਮਹੀਨੇ ਦੇ ਬਿੱਲ ਬਕਾਇਆ ਹੋਣ 'ਤੇ ਬਿਜਲੀ ਕਨੈਕਸ਼ਨ ਕੱਟ ਦਿੱਤਾ ਜਾਂਦਾ ਹੈ ਪਰ ਨਵਜੋਤ ਸਿੱਧੂ ਦੇ ਬਿੱਲ ਸਬੰਧੀ ਸਵਾਲ ਪੁੱਛੇ ਜਾਣ 'ਤੇ ਬਿਜਲੀ ਅਧਿਕਾਰੀ ਚੀਫ ਇੰਜਨੀਅਰ ਸਕੱਤਰ ਸਿੰਘ ਢਿੱਲੋਂ ਨੇ ਟਾਲ ਮਟੌਲ ਕੀਤੀ ਹੈ। ਉਨ੍ਹਾਂ ਨੇ ਇਸ ਸਬੰਧੀ ਜਾਂਚ ਕਰਨ ਦੀ ਗੱਲ ਆਖੀ ਹੈ। ਮੰਨਿਆ ਕਿ ਹੁਣ ਤਕ ਕਨੈਕਸ਼ਨ ਕੱਟਿਆ ਜਾਣਾ ਚਾਹੀਦਾ ਸੀ। [caption id="attachment_511785" align="aligncenter" width="232"] ਨਵਜੋਤ ਸਿੰਘ ਸਿੱਧੂ ਨੇ 8 ਮਹੀਨੇ ਤੋਂ ਨਹੀਂ ਭਰਿਆ ਬਿਜਲੀ ਦਾ ਬਿੱਲ , 8 ਲੱਖ 67 ਹਜ਼ਾਰ 540 ਰੁਪਏ ਬਕਾਇਆ[/caption] ਪੜ੍ਹੋ ਹੋਰ ਖ਼ਬਰਾਂ : ਅੱਜ ਤੋਂ LPG ਸਿਲੰਡਰ ਹੋਇਆ ਹੋਰ ਮਹਿੰਗਾ , ਪੜ੍ਹੋ 1 ਜੁਲਾਈ ਤੋਂ ਜਾਰੀ ਕੀਤੇ ਨਵੇਂ ਰੇਟ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਬਿਜਲੀ ਦੀ ਭਾਰੀ ਕਟੌਤੀ ਦੇ ਮੁੱਦੇ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਸਾਧਿਆ ਹੈ। ਸਿੱਧੂ ਨੇ ਕਿਹਾ ਹੈ ਕਿ ਜੇ ਕੋਸ਼ਿਸ਼ਾਂ ਸਹੀ ਦਿਸ਼ਾ ਵੱਲ ਕੀਤੀਆਂ ਜਾਣ ਤਾਂ ਪੰਜਾਬ ਵਿੱਚ ਬਿਜਲੀ ਕੱਟਾਂ ਦੀ ਜ਼ਰੂਰਤ ਨਹੀਂ ਪਵੇਗੀ। ਮੁੱਖ ਮੰਤਰੀ ਦਫਤਰਾਂ ਦੇ ਕੰਮ ਦੇ ਸਮੇਂ ਅਤੇ ਏ.ਸੀ. ਦੀ ਵਰਤੋਂ ਨਿਰਧਾਰਤ ਕਰਨ ਦੀ ਲੋੜ ਨਹੀਂ। -PTCNews