ਵਿਜੀਲੈਂਸ ਦੇ ਨਿਸ਼ਾਨੇ 'ਤੇ ਸਿੱਧੂ ਜੋੜਾ, ਕਰੀਬੀਆਂ ਜ਼ਰੀਏ ਘੇਰਨ ਦੀ ਤਿਆਰੀ ਸ਼ੁਰੂ : ਸੂਤਰ
ਲਗਾਤਾਰ ਆਪਣੀ ਹੀ ਸਰਕਾਰ ਨੂੰ ਘੇਰੇ 'ਚ ਲੈ ਰਹੇ ਨਵਜੋਤ ਸਿੰਘ ਸਿੱਧੂ ਦੇ ਖ਼ਿਲਾਫ਼ ਇਕ ਵੱਡਾ ਖ਼ੁਲਾਸਾ ਹੋਇਆ ਹੈ। ਸੂਤਰਾਂ ਦੀ ਮੰਨੀਏ ਤਾਂ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਦੇ ਖ਼ਿਲਾਫ਼ ਵਿਜੀਲੈਂਸ ਦੀ ਕਾਰਵਾਈ ਜਾਰੀ ਹੈ। ਸੂਤਰਾਂ ਦੀ ਮੰਨੀਏ ਤਾਂ ਸਿੱਧੂ ਜੋੜੀ ਦੇ ਓ ਐਸ ਡੀ ਅਤੇ ਪੀ ਏ ਉਪਰ ਕਮਰਸ਼ੀਅਲ ਪ੍ਰਜੈਕਟਾਂ ਨੂੰ ਮਨਜ਼ੂਰੀ ਦਿਵਾਉਣ ਮੌਕੇ ਗੜਬੜ ਕਰਨ ਦੇ ਦੋਸ਼ ਲਾਏ ਜਾ ਰਹੇ ਹਨ |
Read More :ਕੋਰੋਨਾ ਦੇ ਵੱਧ ਰਹੇ ਮਾਮਲਿਆਂ ਤਹਿਤ ਹਿਮਾਚਲ ਕੈਬਨਿਟ ਨੇ ਲਿਆ ਵੱਡਾ ਫ਼ੈਸਲਾਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਨੇ ਨਿਯਮਾਂ ਦੇ ਖ਼ਿਲਾਫ਼ ਜਾ ਕੇ ਯੋਜਨਾਵਾਂ ਨੂੰ ਮਨਜ਼ੂਰੀ ਦਿੱਤੀ ਹੈ। ਇੰਨਾਂ ਹੀ ਨਹੀਂ ਸੀ.ਐੱਲ.ਯੂ. ਫਾਈਲਸ ਦੇ ਮਾਮਲੇ 'ਚ ਵੀ ਉਹ ਮੁੱਖ ਤੌਰ 'ਤੇ ਐਕਟਿਵ ਰਹੇ ਹਨ। ਇਸ ਕਾਰਨ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਵਿਜੀਲੈਂਸ ਦੀ ਰਡਾਰ 'ਤੇ ਹਨ।
Read More : ਜਲੰਧਰ ‘ਚ ਜੋੜੇ ਨੇ ਦਿੱਤੀ ਆਪਣੀ ਜਾਨ,ਮ੍ਰਿਤਕ ਲਾੜੇ ਨੇ ਵਾਇਰਲ ਆਡੀਓ ‘ਚ ਦੱਸੀ ਮੌਤ…
ਸੂਤਰਾਂ ਦੀ ਮੰਨੀਏ ਤਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਨਿਯਮਾਂ ਦੇ ਖ਼ਿਲਾਫ਼ ਜਾ ਕੇ ਬਾਜ਼ਾਰ ਤੋਂ ਘੱਟ ਕੀਮਤਾਂ 'ਤੇ ਬੂਥਾਂ ਖ਼ਰੀਦੀਆਂ ਹਨ। ਇੰਨਾਂ ਹੀ ਨਹੀਂ ਉਨ੍ਹਾਂ ਨੇ ਦੋ ਬੂਥਾਂ ਨੂੰ ਅੱਗੇ ਕਿਰਾਏ 'ਤੇ ਵੀ ਦਿੱਤਾ ਹੈ। ਇਸ ਦੇ ਨਾਲ ਨਵਜੋਤ ਸਿੰਘ ਸਿੱਧੂ ਦੇ ਸਾਬਕਾ ਓ.ਐੱਸ.ਡੀ. ਵੀ ਰਡਾਰ 'ਤੇ ਹਨ। ਫ਼ਿਲਹਾਲ ਵਿਜੀਲੈਂਸ ਵਲੋਂ ਇਸ ਪੂਰੇ ਡਿਲਿੰਗ ਮਾਮਲੇ ਨੂੰ ਲੈ ਕੇ ਜਾਂਚ ਕੀਤੀ ਜਾਰੀ ਹੈ
ਜ਼ੀਰਕਪੁਰ, ਡੇਰਾਬੱਸੀ ਅਤੇ ਨਵਾਂਗਾਓ ਵਿਚ ਬਿਲਡਰਾਂ ਨਾਲ ਡੀਲਾਂ ਕਰਨ ਮੌਕੇ ਗੜਬੜੀਆਂ ਕਰਨ ਦਾ ਲਾਇਆ ਜਾ ਰਿਹਾ ਹੈ ਪਤਾ | ਜ਼ਿਕਰਯੋਗ ਹੈ ਕਿ ਬੀਤੇ ਕੁਝ ਦਿਨਾਂ ਤੋਂ ਆਪਣੀ ਹੀ ਪਾਰਟੀ ਚ ਸਿੱਧੂ ਖਿਲਾਫ ਸੁਰ ਉੱਚੇ ਹੋ ਰਹੇ ਹਨ , ਜਿਥੇ ਉਹਨਾਂ ਦੀਆਂ ਬਿਆਨਬਾਜ਼ੀਆਂ 'ਤੇ ਆਪਣੀ ਹੀ ਕਾਂਗਰਸ ਪਾਰਟੀ ਦੇ ਆਗੂ ਉਹਨਾਂ ਖਿਲਾਫ ਖੜ੍ਹੇ ਹਨ।
Click here to follow PTC News on Twitter