ਇਸ ਗੱਲ ਦੀ ਗਰੰਟੀ ਹੈ ਕਿ ਸਿੱਧੂ ਕਦੇ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਨਹੀਂ ਬਣ ਸਕਦਾ : ਸੁਖਬੀਰ ਬਾਦਲ
ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਐਤਵਾਰ ਨੂੰ ਅੰਮ੍ਰਿਤਸਰ ਪਹੁੰਚੇ। ਜਿਥੇ ਉਨ੍ਹਾਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਖੇਤੀ ਕਾਨੂੰਨਾਂ 'ਤੇ ਆਪਣੇ ਵਿਚਾਰ ਰੱਖੇ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਵੱਲੋਂ ਕਾਂਗਰਸ ਨੂੰ ਲੰਮੇ ਹੱਥੀਂ ਲਿਆ ਗਿਆ।
ਇਸ ਦੌਰਾਨ ਉਨ੍ਹਾਂ ਕੈਪਟਨ ਸਾਹਿਬ ਨੂੰ ਤਾਂ ਖਰੀਆਂ ਖਰੀਆਂ ਸੁਣਾਈਆਂ ਹੀ ਨਾਲ ਹੀ ਇਕ ਸਵਾਲ ਦੇ ਜੁਆਬ 'ਤੇ ਬੋਲਦਿਆਂ ਉਨ੍ਹਾਂ ਨਵਜੋਤ ਸਿੰਘ ਸਿੱਧੂ 'ਤੇ ਵੀ ਤੰਜ ਕੱਸਿਆ ਅਤੇ ਕਿਹਾ ਨਵਜੋਤ ਸਿੰਘ ਸਿੱਧੂ ਕਿਸੇ ਇਕ ਪਾਰਟੀ ਦਾ ਹੋ ਕੇ ਨਹੀਂ ਰਹਿ ਸਕਦਾ। ਪਰ ਇਸ ਗੱਲ ਦੀ ਗਰੰਟੀ ਨਾਲ ਕਹੀ ਜਾ ਸਕਦੀ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਕਦੇ ਵੀ ਨਹੀਂ ਬਣ ਸਕਦਾ। ਕਿਉਕਿ ਉਨ੍ਹਾਂ ਦਾ ਕੋਈ ਭਰੋਸਾ ਨਹੀਂ ਹੈ।
[caption id="attachment_438934" align="aligncenter" width="419"]
Sukhbir Singh Badal on Farm Laws, कृषि कानूनों पर सुखबीर बादल, Farmer Protest in Punjab Haryana," width="419" height="239" /> ਸੁਖਬੀਰ ਬਾਦਲ[/caption]
ਕਿਸਾਨਾਂ ਦੇ ਹੱਕ 'ਚ ਆਵਾਜ਼ ਚੁੱਕਣ ਵਾਲੀ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਕਿਸਾਨਾਂ ਦੇ ਹੱਕ 'ਚ ਖੜੀ ਰਹੇਗੀ , ਇਸ ਦਾਅਵੇ ਨਾਲ ਸੁਖਬੀਰ ਬਾਦਲ ਵੱਲੋਂ ਹਾਂ ਦਾ ਨਾਅਰਾ ਵੀ ਮਾਰਿਆ ਗਿਆ , ਤੇ ਇਸ ਮੌਕੇ ਉਨ੍ਹਾ ਸ਼੍ਰੋਮਣੀ ਅਕਾਲੀ ਦਲ ਦੀ ਛਵੀ ਖਰਾਬ ਕਰਨ ਵਾਲਿਆਂ ਨੂੰ ਆਪਣੇ ਆਪ ਵੱਲ ਝਾਤ ਮਾਰਨ ਦੀ ਗੱਲ ਵੀ ਆਖੀ। ਉਨ੍ਹਾਂ ਕਿਹਾ ਕਿ ਸੌ ਸਾਲ ਪੁਰਾਣੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ। ਇਸ 'ਤੇ ਕੋਈ ਚਿੱਕੜ ਨਹੀਂ ਸੁੱਟ ਸਕਦਾ ਹੈ। ਜਨਤਾ ਦੇ ਹੱਕ 'ਚ ਖੜੀ ਰਹਿਣ ਵਾਲੀ ਇਹ ਪਾਰਟੀ ਪਾਕ ਸਾਫ ਸੀ ਅਤੇ ਹਮੇਸ਼ਾ ਰਹੇਗੀ।