ਮਹਿੰਗਾਈ ਨੂੰ ਲੈ ਕੇ ਅੰਮ੍ਰਿਤਸਰ ਚ ਕਾਂਗਰਸ ਦਾ ਹੱਲਾ ਬੋਲ, ਪਹੁੰਚੇ ਨਵਜੋਤ ਸਿੰਘ ਸਿੱਧੂ
ਅੰਮ੍ਰਿਤਸਰ: ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਅਤੇ ਮਹਿੰਗਾਈ ਨੂੰ ਲੈ ਕੇ ਕਾਂਗਰਸ ਦੇਸ਼ ਭਰ 'ਚ ਪ੍ਰਦਰਸ਼ਨ ਕਰ ਰਹੀ ਹੈ ਤੇ ਇਸੇ ਦੌਰਾਨ ਹੁਣ ਇਸ ਮਹਿੰਗਾਈ ਪ੍ਰਦਰਸ਼ਨ ਵਿਚ ਕਈ ਵੱਡੇ ਸਿਆਸਤਦਾਨ ਵੀ ਸ਼ਾਮਿਲ ਹੋ ਗਏ ਹਨ। ਕਾਂਗਰਸ ਦੇ ਸਾਰੇ ਸੰਸਦ ਮੈਂਬਰ ਸਵੇਰੇ 9 ਵਜੇ ਵਿਜੇ ਚੌਂਕ ਵਿਖੇ ਮਹਿੰਗਾਈ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਹਨ। ਮਿਲੀ ਜਾਣਕਰੀ ਮੁਤਾਬਕ ਕਾਂਗਰਸ ਵਲੋਂ ਮਹਿੰਗਾਈ ਨੂੰ ਲੈ ਕੇ ਹੋ ਰਹੇ ਇਸ ਹੰਗਾਮੇ ਵਿੱਚ ਰਾਹੁਲ ਗਾਂਧੀ ਸ਼ਾਮਲ ਹੋਏ ਤੇ ਉਸ ਬਾਅਦ ਅੰਮ੍ਰਿਤਸਰ 'ਚ ਹੋ ਰਹੇ ਮਹਿੰਗਾਈ ਪ੍ਰਦਰਸ਼ਨ ਵਿੱਚ ਨਵਜੋਤ ਸਿੰਘ ਸਿੱਧੂ ਵੀ ਸ਼ਾਮਲ ਹੋਏ। ਇਸ ਦੇ ਨਾਲ ਹੀ ਸੋਨੀਆ ਗਾਂਧੀ ਦੇ ਸ਼ਾਮਲ ਹੋਣ ਬਾਰੇ ਹਾਲੇ ਰੁੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਦੱਸਣਯੋਗ ਇਹ ਹੈ ਕਿ ਕਾਂਗਰਸ ਵੱਲੋਂ ਇਸ ਮੌਕੇ ਅੰਮ੍ਰਿਤਸਰ ਦੇ ਹਾਲ ਬਜ਼ਾਰ ਵਿੱਚ ਮਹਿੰਗਾਈ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ ਜਿਸ ਵਿਚ ਨਵਜੋਤ ਸਿੰਘ ਸਿੱਧੂ ਮੁੱਖ ਤੌਰ ’ਤੇ ਪੁੱਜੇ ਅਤੇ ਆਪਣਾ ਗੁੱਸਾ ਕੱਢਿਆ। ਇਹ ਵੀ ਪੜ੍ਹੋ : ਦੇਸ਼ ਦੀ ਰਾਜਧਾਨੀ 'ਚ ਗਰਮੀ ਨੇ ਤੋੜੇ ਪੁਰਾਣੇ ਰਿਕਾਰਡ ਦੱਸਣਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਇਸ ਮੌਕੇ ਤੇ ਕਿਹਾ ਕਿ' 'ਇਹ ਵਿਸ਼ਵਾਸ ਦੀ ਲੜਾਈ ਹੈ, ਮਹਿੰਗਾਈ ਦਿਨੋ-ਦਿਨ ਵੱਧ ਰਹੀ ਹੈ, 90 ਪ੍ਰਤੀਸ਼ਤ ਭਾਰਤੀ ਲੋਕ ਹਰ ਰੋਜ਼ ਆਪਣੀ ਜ਼ਿੰਦਗੀ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ, MSP 35% ਵਧੀ, ਦਾਲਾਂ ਦੀ ਕੀਮਤ ਵੀ ਵਧ ਰਹੀ ਹੈ, ਤੇਲ ਸਿਲੰਡਰ ਦੀਆਂ ਕੀਮਤਾਂ ਵਿਚ ਵੀ ਵਾਧਾ ਹੋ ਰਿਹਾ ਹੈ ਪਰ ਤਨਖਾਹ ਉਹੀ ਹੈ, ਗਰੀਬ ਆਦਮੀ ਕਿੱਥੇ ਜਾਵੇ?' ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਅੱਗੇ ਕਿਹਾ ਕਿ 'ਕੇਂਦਰ ਸਰਕਾਰ ਅਮੀਰਾਂ ਦੇ ਦੀਵੇ ਜਗਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਉਹ ਮਰਿਆ ਨਹੀਂ, ਉਹ ਅਜੇ ਵੀ ਜ਼ਿੰਦਾ ਹੈ, ਗਰੀਬ ਨੂੰ ਕੁਚਲਿਆ ਜਾ ਰਿਹਾ ਹੈ, ਕਾਂਗਰਸ ਗਰੀਬਾਂ ਦੀ ਰੋਟੀ ਲਈ ਲੜ ਰਹੀ ਹੈ। ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਹੁਣ ਡਾਲਰ ਦੇ ਮੁਕਾਬਲੇ ਇਕ ਰੁਪਏ ਦੀ ਕੀਮਤ ਨਹੀਂ ਰਹੀ, ਉਨ੍ਹਾਂ ਕਿਹਾ ਕਿ ਕਾਂਗਰਸ ਹਾਰ ਗਈ ਹੈ ਪਰ ਇਹ ਮਰੀ ਨਹੀਂ ਹੈ।' ਮਿਲੀ ਜਾਣਕਾਰੀ ਮੁਤਾਬਕ ਇਸ ਧਰਨੇ ਦੌਰਾਨ ਆਗੂਆਂ ਨੇ ਗੈਸ ਸਿਲੰਡਰ ਅਤੇ ਸਾਈਕਲਾਂ ’ਤੇ ਫੁੱਲ ਮਾਲਾਵਾਂ ਪਾ ਕੇ ਤੇਲ ਦੀਆਂ ਵਧਦੀਆਂ ਕੀਮਤਾਂ ਦਾ ਵਿਰੋਧ ਕੀਤਾ। ਰਾਹੁਲ ਗਾਂਧੀ ਨੇ ਕਿਹਾ ਕਿ ਪਿਛਲੇ 10 ਦਿਨਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 9 ਵਾਰ ਵਾਧਾ ਹੋਇਆ ਹੈ। ਅਸੀਂ ਮੰਗ ਕਰਦੇ ਹਾਂ ਕਿ ਇਨ੍ਹਾਂ 'ਤੇ ਕਾਬੂ ਪਾਇਆ ਜਾਵੇ। ਪਾਰਟੀ ਨੇ ਇਸ ਨੂੰ 'ਮਹਿੰਗਾਈ ਮੁਕਤ ਭਾਰਤ' ਮੁਹਿੰਮ ਦਾ ਨਾਂ ਦਿੱਤਾ ਹੈ। ਇਹ ਮੁਹਿੰਮ 31 ਮਾਰਚ ਤੋਂ 7 ਅਪ੍ਰੈਲ ਤੱਕ ਤਿੰਨ ਪੜਾਵਾਂ ਵਿੱਚ ਚੱਲੇਗੀ। ਦੂਜਾ ਪੜਾਅ 2 ਤੋਂ 4 ਅਪ੍ਰੈਲ ਤੱਕ ਅਤੇ ਆਖਰੀ ਪੜਾਅ 7 ਅਪ੍ਰੈਲ ਤੱਕ ਚੱਲੇਗਾ। ਇਹ ਵੀ ਪੜ੍ਹੋ : ਲੋਕਾਂ ਨੂੰ ਮਹਿੰਗਾਈ ਦਾ ਇਕ ਹੋਰ ਵੱਡਾ ਝਟਕਾ- ਡਿਟਰਜੈਂਟ ਤੇ ਸਾਬਣ ਦੀਆਂ ਵਧੀਆ ਕੀਮਤਾਂ ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਵੀ ਨਿਸ਼ਾਨਾ ਸਾਧਿਆ ਸੀ। ਮਿਲੀ ਜਾਣਕਾਰੀ ਮੁਤਾਬਕ ਕਾਂਗਰਸੀ ਸੰਸਦ ਮੈਂਬਰ ਵਿਜੇ ਚੌਕ ਦੇ ਮੀਡੀਆ ਲਾਅਨ 'ਚ ਕਰੀਬ ਇੱਕ ਘੰਟੇ ਤੱਕ ਧਰਨੇ 'ਤੇ ਬੈਠਣਗੇ, ਜਦਕਿ ਪ੍ਰਦਰਸ਼ਨ ਦੌਰਾਨ ਕਾਂਗਰਸੀ ਆਗੂਆਂ ਸਮੇਤ ਵਰਕਰਾਂ ਨੇ ਮੋਦੀ ਸਰਕਾਰ ਖਿਲਾਫ ਵੀ ਕੀਤੀ। ਇਸ ਦੇ ਨਾਲ ਹੀ ਇਸ ਮਹਿੰਗਾਈ ਪ੍ਰਦਰਸ਼ਨ ਵਿਚ ਸੋਨੀਆ ਗਾਂਧੀ ਦੇ ਸ਼ਾਮਲ ਹੋਣ ਬਾਰੇ ਹਾਲੇ ਰੁੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। -PTC News