ਨਵਜੋਤ ਸਿੱਧੂ ਨੇ ਟਵੀਟ ਕਰ ਕੇ ਸਮਾਂ ਆਉਣ 'ਤੇ ਜਵਾਬ ਦੇਣ ਦਿੱਤੇ ਸੰਕੇਤ
ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਸ਼ਾਇਰਾਨਾ ਢੰਗ ਵਿੱਚ ਇਕ ਟਵੀਟ ਕੀਤਾ ਹੈ। ਪੰਜਾਬ ਕਾਂਗਰਸ ਵਿੱਚ ਅੰਦਰੂਨੀ ਤਣਾਅ ਕਾਫੀ ਹੈ। ਦੱਸ ਦੇਈਏ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਕੱਲ੍ਹ ਪਟਿਆਲਾ ਪੁੱਜੇ ਸਨ।
ਇਸ ਤੋਂ ਇਲਾਵਾ ਬੀਤੇ ਦਿਨੀਂ ਹਰੀਸ਼ ਚੌਧਰੀ ਨੇ ਨਵਜੋਤ ਸਿੰਘ ਸਿੱਧੂ ਦੀ ਜ਼ਿੰਮੇਵਾਰੀ ਤੈਅ ਕਰਨ ਲਈ ਸੋਨੀਆ ਗਾਂਧੀ ਨੂੰ ਇਕ ਚਿੱਠੀ ਵੀ ਲਿਖੀ ਸੀ। ਇਸ ਸਭ ਤੋਂ ਬਾਅਦ ਸਿੱਧੂ ਨੇ ਪੁਰਾਣੇ ਸ਼ਾਇਰੀ ਅੰਦਾਜ਼ ਵਿਚ ਆਪਣੇ ਖ਼ਿਲਾਫ਼ ਹੋ ਰਹੀਆਂ ਗੱਲਾਂ ਦਾ ਜਵਾਬ ਸਮਾਂ ਆਉਣ ਉਤੇ ਦੇਣ ਦਾ ਇਸ਼ਾਰਾ ਕੀਤਾ ਹੈ।अपने ख़िलाफ़ बातें मैं अक्सर खामोशी से सुनता हूँ . . . . . जवाब देने का हक़ , मैंने वक्त को दे रखा है . . . — Navjot Singh Sidhu (@sherryontopp) May 4, 2022