ਨਵਜੋਤ ਕੌਰ ਸਿੱਧੂ ਨੇ ਪਤੀ ਨੂੰ ਦੱਸਿਆ ਬੇਕਸੂਰ, ਮੁੱਖ ਮੰਤਰੀ ਭਗਵੰਤ ਮਾਨ ਦੀ ਕੀਤੀ ਤਾਰੀਫ਼
ਚੰਡੀਗੜ੍ਹ, 26 ਮਈ: ਸਾਬਕਾ ਕਾਂਗਰਸ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਜਿਨ੍ਹਾਂ ਨੂੰ ਸੰਨ 1988 ਵਿਚ ਵਾਪਰੇ ਇੱਕ ਰੋਡ ਰੇਜ ਮਾਮਲੇ ਵਿਚ ਇੱਕ ਸਾਲ ਦੀ ਸਜ਼ਾ ਸੁਣਾਈ ਹੈ ਤੇ ਜੋ ਪਟਿਆਲਾ ਜੇਲ੍ਹ ਵਿਚ ਆਪਣੀ ਸਜ਼ਾ ਕੱਤ ਰਹੇ ਹਨ। ਉਨ੍ਹਾਂ ਦੀ ਧਰਮ ਪਤਨੀ ਸਾਬਕਾ ਵਿਧਾਇਕ ਨਵਜੋਤ ਕੌਰ ਸਿੱਧੂ ਨੇ ਆਪਣੇ ਪਤੀ ਦੇ ਹੱਕ ਵਿਚ ਇੱਕ ਵੀਡੀਓ ਜਾਰੀ ਕੀਤੀ ਹੈ ਜਿਸ ਵਿਚ ਨਾ ਸਿਰਫ਼ ਉਨ੍ਹਾਂ ਨੇ ਆਪਣੇ ਪਤੀ ਨੂੰ ਪੂਰੀ ਤਰ੍ਹਾਂ ਨਿਰਦੋਸ਼ ਠਹਿਰਾਇਆ ਸਗੋਂ ਭਗਵੰਤ ਮਾਨ ਸਰਕਾਰ ਦੀ ਉਨ੍ਹਾਂ ਦੀ ਹਾਲ੍ਹੀ ਦੀ ਕਾਰਵਾਈਆਂ ਲਈ ਤਾਰੀਫ਼ ਵੀ ਕੀਤੀ। ਇਹ ਵੀ ਪੜ੍ਹੋ:'ਆਪ' ਨੇ ਮੰਗੀ ਕੈਪਟਨ ਅਮਰਿੰਦਰ ਸਿੰਘ ਤੋਂ ਪਿਛਲੀ ਸਰਕਾਰ ਦੇ ਭ੍ਰਿਸ਼ਟ ਮੰਤਰੀਆਂ ਦੀ ਲਿਸਟ ਨਵਜੋਤ ਕੌਰ ਸਿੱਧੂ ਵੱਲੋਂ ਜਾਰੀ ਵੀਡੀਓ ਵਿਚ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਤੀ ਦੇ ਪੈਰ ਵਿਚ ਖੂਨ ਦੀ ਗੱਠ ਬਣੀ ਹੋਈ ਹੈ ਜਿਸਦਾ ਉਨ੍ਹਾਂ ਇਲਾਜ ਨਹੀਂ ਕਰਵਾਇਆ ਹੋਇਆ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਇਹ ਖੂਨ ਦੀ ਗੱਠ ਇੱਕ ਵਾਰਾਂ ਸਿੱਧੂ ਦੇ ਫੇਫੜਿਆਂ ਤੱਕ ਚਲਾ ਗਿਆ ਸੀ ਜਿੱਥੇ ਉਨ੍ਹਾਂ ਨੂੰ ਅਧਰੰਗ ਹੁੰਦਾ ਹੁੰਦਾ ਬਚਿਆ ਸੀ। ਮੈਡਮ ਸਿੱਧੂ ਨੇ ਪ੍ਰਸ਼ਾਸਨਿਕ ਕਾਰਵਾਈ 'ਤੇ ਵੀ ਕਈ ਗੰਭੀਰ ਸਵਾਲ ਚੁੱਕੇ ਤੇ ਕਿਹਾ ਕਿ ਜਦੋਂ ਸਿੱਧੂ ਨੂੰ ਅਧਰੰਗ ਹੋ ਜਾਵੇਗਾ ਤਾਂ ਜਾਕੇ ਪ੍ਰਸ਼ਾਸਨ ਦੀ ਨੀਂਦ ਖੁਲ੍ਹੇ ਤੇ ਕੀ ਫਾਇਦਾ ਹੋਵੇਗਾ। ਮੈਡਮ ਸਿੱਧੂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਪਤੀ ਜ਼ਿਆਦਾਤਰ ਫਰੂਟਸ ਅਤੇ ਸਬਜ਼ੀਆਂ ਦੀ ਡਾਈਟ 'ਤੇ ਹਨ, ਇਸ ਦੇ ਨਾਲ ਉਨ੍ਹਾਂ ਆਪਣੇ ਪਤੀ ਨੂੰ ਪੂਰੀ ਤਰ੍ਹਾਂ ਬੇਕਸੂਰ ਠਹਿਰਾਇਆ। ਉਨ੍ਹਾਂ ਕਿਹਾ ਕਿ ਸਿੱਧੂ ਨੇ ਰੋਡ ਰੇਜ ਵਿਚ ਮਰਨ ਵਾਲੇ ਬੰਦੇ ਨੂੰ ਹੱਥ ਤੱਕ ਨਹੀਂ ਸੀ ਲਾਇਆ ਪਰ ਫਿਰ ਵੀ ਉਨ੍ਹਾਂ ਨੂੰ ਕਸੂਰਵਾਰ ਠਹਿਰਾ ਦਿੱਤਾ ਗਿਆ ਹੈ। ਇਹ ਪੁੱਛੇ ਜਾਣ 'ਤੇ ਕਿ ਕਾਂਗਰਸ ਵਿੱਚੋਂ ਕੋਈ ਵੀ ਸੀਨੀਅਰ ਆਗੂ ਸਿੱਧੂ ਦੇ ਸਮਰਥਨ ਵਿਚ ਨਹੀਂ ਨਿੱਤਰਿਆ ਤਾਂ ਮੈਡਮ ਸਿੱਧੂ ਨੇ ਕਿਹਾ ਕਿ ਇਹ ਗੱਲ ਗ਼ਲਤ ਹੈ ਤੇ ਰਾਜਾ ਵੜਿੰਗ ਅਤੇ ਪ੍ਰਿਅੰਕਾ ਗਾਂਧੀ ਦਾ ਦਿਨ 'ਚ 15-15 ਵਾਰ ਉਨ੍ਹਾਂ ਨੂੰ ਫੋਨ ਆਉਂਦਾ ਰਹਿੰਦਾ ਹੈ। ਪੰਜਾਬ ਦੀ ਰਾਜਨੀਤੀ ਤੇ ਟਿਪਣੀ ਕਰਦਿਆਂ ਕਰਦਿਆਂ ਮੈਡਮ ਸਿੱਧੂ ਨੇ ਕਿਹਾ ਕਿ ਪੰਜਾਬ ਦਿੱਲੀ ਤੋਂ ਨਹੀਂ ਚਲਾਇਆ ਜਾ ਸਕਦਾ ਅਤੇ ਜੇ ਭਗਵੰਤ ਮਾਨ ਆਪਣੇ ਬੱਲਬੂਤੇ ਸਰਕਾਰ ਚਲਾਉਂਦੇ ਹਨ ਤਾਂ ਬਹੁਤ ਵਧੀਆ ਗੱਲ ਹੈ। ਆਪਣੀ ਹੀ ਪਾਰਟੀ ਦੇ ਮੰਤਰੀ ਖ਼ਿਲਾਫ਼ ਕਾਰਵਾਈ ਦੇ ਮੁੱਦੇ 'ਤੇ ਨਵਜੋਤ ਕੌਰ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ਲਾਘਾ ਕੀਤੀ, ਉਹਨਾਂ ਦਾ ਕਹਿਣਾ ਸੀ ਕਿ ਚੰਗੇ ਬੰਦੇ ਇਗਨੋਰ ਹੋ ਰਹੇ ਨੇ ਤੇ ਮਾੜੇ ਬੰਦਿਆਂ ਵੱਲੋਂ ਪਾਰਟੀ ਬਦਲ ਬਦਲ ਕੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਹ ਵੀ ਪੜ੍ਹੋ: ਨਵਜੋਤ ਸਿੰਘ ਸਿੱਧੂ ਜੇਲ੍ਹ ‘ਚ ਕਲਰਕ ਵਜੋਂ ਕੰਮ ਕਰਨਗੇ, ਪਰ 90 ਦਿਨਾਂ ਤੱਕ ਨਹੀਂ ਮਿਲੇਗੀ ਦਿਹਾੜੀ ਅੰਤ ਵਿਚ ਉਨ੍ਹਾਂ ਪੰਜਾਬ ਦੀ ਆਵਾਮ ਅਤੇ ਪੰਜਾਬ ਦੇ ਹਾਲਾਤਾਂ ਨੂੰ ਸੁਧਾਰਨ ਦੀ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਤੀ ਵੀ ਉਹੀ ਗੱਲਾਂ ਕਹਿੰਦੇ ਸਨ ਜਿਨ੍ਹਾਂ ਨੂੰ ਕਰਕੇ ਭਗਵੰਤ ਮਾਨ ਨੇ ਚੋਣਾਂ 'ਚ ਜਿੱਤ ਹਾਸਿਲ ਕੀਤੀ, ਮੈਡਮ ਸਿੱਧੂ ਨੇ ਆਪਣੀ ਪਤੀ ਦੀ ਹਾਰ ਦਾ ਠੀਕਰਾ ਕਿਤੇ ਨਾ ਕਿਤੇ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਿਰ ਮੜ੍ਹਨ ਦੀ ਕੋਸ਼ਿਸ਼ ਕੀਤੀ। -PTC News