Wed, Nov 13, 2024
Whatsapp

ਮੌਤ ਤੋਂ ਬਾਅਦ ਤਿਰੰਗੇ 'ਚ ਲਪੇਟਿਆ ਰਾਸ਼ਟਰੀ ਪੰਛੀ, ਵੀਡੀਓ ਆਈ ਸਾਹਮਣੇ

Reported by:  PTC News Desk  Edited by:  Jasmeet Singh -- August 02nd 2022 03:36 PM -- Updated: August 02nd 2022 03:40 PM
ਮੌਤ ਤੋਂ ਬਾਅਦ ਤਿਰੰਗੇ 'ਚ ਲਪੇਟਿਆ ਰਾਸ਼ਟਰੀ ਪੰਛੀ, ਵੀਡੀਓ ਆਈ ਸਾਹਮਣੇ

ਮੌਤ ਤੋਂ ਬਾਅਦ ਤਿਰੰਗੇ 'ਚ ਲਪੇਟਿਆ ਰਾਸ਼ਟਰੀ ਪੰਛੀ, ਵੀਡੀਓ ਆਈ ਸਾਹਮਣੇ

ਨਵੀਂ ਦਿੱਲੀ, 2 ਅਗਸਤ: ਗਾਜ਼ੀਆਬਾਦ ਵਿਖੇ ਇੱਕ ਮੋਰ ਨੂੰ ਉਸਦੀ ਮੌਤ 'ਤੇ ਰਾਸ਼ਟਰੀ ਝੰਡੇ ਨਾਲ ਸਨਮਾਨਿਤ ਕੀਤਾ ਗਿਆ। ਭਾਰਤ ਦੇ ਰਾਸ਼ਟਰੀ ਪੰਛੀ ਦੀ ਲਾਸ਼ ਨੂੰ ਦਫ਼ਨਾਉਣ ਤੋਂ ਪਹਿਲਾਂ ਤਿਰੰਗੇ ਵਿੱਚ ਲਪੇਟਿਆ ਜਾਂਦਾ ਹੈ।? ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕਰਨ ਵਾਲੇ ਟਵਿੱਟਰ ਯੂਜ਼ਰ ਸੌਰਭ ਤ੍ਰਿਵੇਦੀ ਦੇ ਮੁਤਾਬਕ, ਖੇਤਰ ਦੇ ਕੌਸ਼ਾਂਬੀ ਮੈਟਰੋ ਸਟੇਸ਼ਨ 'ਤੇ ਪੰਛੀ ਮਰਿਆ ਹੋਇਆ ਪਾਇਆ ਗਿਆ ਸੀ। ਹਾਲਹੀ ਦੇ ਅਤੀਤ ਵਿੱਚ ਵੇਖਿਆ ਗਿਆ ਕਿ ਮਿਲਟਰੀ ਅਤੇ ਪੁਲਿਸ ਦੇ ਕੁੱਤਿਆਂ ਨੂੰ ਮੌਤ ਮਗਰੋਂ ਮ੍ਰਿਤਕ ਦੇਹਾਂ ਨੂੰ ਸਤਿਕਾਰ ਨਾਲ ਪੇਸ਼ ਕੀਤਾ ਜਾਂਦਾ ਹੈ। ਹਾਲਾਂਕਿ ਉਨ੍ਹਾਂ ਦੀਆਂ ਲਾਸ਼ਾਂ ਨੂੰ ਭਾਰਤੀ ਰਾਸ਼ਟਰੀ ਝੰਡੇ ਨਾਲ ਢੱਕਿਆ ਨਹੀਂ ਜਾਦਾਂ। ਇਸ ਤੋਂ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ, ਜਿੱਥੇ ਰਾਸ਼ਟਰੀ ਪੰਛੀ ਨੂੰ ਦਫ਼ਨਾਉਣ ਤੋਂ ਪਹਿਲਾਂ ਸ਼ਰਧਾਂਜਲੀ ਦਿੱਤੀ ਗਈ ਸੀ। ਲੋਕਾਂ ਨੇ ਤਿਰੰਗੇ ਦੀ ਸ਼ਾਨ 'ਤੇ ਸਵਾਲ ਉਠਾਏ ਹਨ ਕਿ ਇਹ ਮੋਰ 'ਤੇ ਕਦੋਂ ਤੋਂ ਲਪੇਟਿਆ ਜਾਣ ਲੱਗ ਪਿਆ ਹੈ।

ਲੋਕ ਪੁੱਛ ਰਹੇ ਹਨ ਕਿ ਕੀ ਇਸ ਸੁੰਦਰ ਪੰਛੀ ਨੂੰ ਰਾਸ਼ਟਰੀ ਜਾਂ ਰਾਜ ਸੰਸਕਾਰ ਦੇਣਾ ਲਾਜ਼ਮੀ ਹੈ? ਭਾਵੇਂ ਦੇਸ਼ ਅਤੇ ਭਲਾਈ ਦੀ ਸੇਵਾ ਕਰਕੇ ਮਰਨ ਵਾਲੇ ਮਨੁੱਖਾਂ ਨੂੰ ਅਜਿਹੀ ਸ਼ਰਧਾਂਜਲੀ ਦਿੱਤੀ ਜਾਂਦੀ ਹੈ, ਪਰ ਇੱਕ ਮੋਰ ਇਸ ਦਾ ਹੱਕਦਾਰ ਨਹੀਂ ਹੈ। ਅਸਲ ਵਿਚ ਰਾਸ਼ਟਰੀ ਜਾਨਵਰ ਲਈ ਇਹ ਨਿਯਮ ਹੈ ਕਿ ਇੱਕ ਮਰੇ ਹੋਏ ਮੋਰ ਨੂੰ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਲੱਕੜ ਦੇ ਬਿਸਤਰੇ 'ਤੇ ਉਸਦਾ ਸਸਕਾਰ ਕੀਤਾ ਜਾਂਦਾ ਹੈ। ਸਸਕਾਰ ਦੀ ਪ੍ਰਕਿਰਿਆ ਤੋਂ ਪਹਿਲਾਂ ਪੰਚਨਾਮਾ ਰਿਪੋਰਟ ਦੇ ਬਾਅਦ ਇੱਕ ਲਾਜ਼ਮੀ ਪੋਸਟਮਾਰਟਮ ਕਰਵਾਉਣ ਦੀ ਲੋੜ ਹੁੰਦੀ ਹੈ। 2018 ਦੌਰਾਨ ਖੇਤਰ ਦੇ ਇੱਕ ਹੋਰ ਮਾਮਲੇ ਵਿੱਚ ਦਿੱਲੀ ਪੁਲਿਸ ਨੇ ਮਰੇ ਹੋਏ ਪੰਛੀ ਨੂੰ ਲੱਕੜ ਦੇ ਬਕਸੇ ਵਿੱਚ ਦਫ਼ਨਾਉਣ ਤੋਂ ਪਹਿਲਾਂ ਤਿਰੰਗੇ ਵਿੱਚ ਲਪੇਟਿਆ ਸੀ। ਪੁਲਿਸ ਨੇ ਮੋਰ ਨੂੰ ਹਾਈ ਕੋਰਟ ਦੇ ਬਾਹਰ ਸੜਕ ਤੋਂ ਬਚਾਇਆ ਸੀ, ਪਰ ਬਾਅਦ ਵਿੱਚ ਪੰਛੀ ਨੇ ਦਮ ਤੋੜ ਦਿੱਤਾ। ਮੀਡੀਆ ਰਿਪੋਰਟਾਂ ਵਿੱਚ ਪੁਲਿਸ ਵੱਲੋਂ “ਪ੍ਰੋਟੋਕੋਲ” ਦੀ ਪਾਲਣਾ ਕਰਨ ਦਾ ਹਵਾਲਾ ਦਿੱਤਾ ਗਿਆ ਸੀ ਕਿਉਂਕਿ ਇਹ ਭਾਰਤ ਦਾ ਰਾਸ਼ਟਰੀ ਪੰਛੀ ਸੀ। -PTC News

Top News view more...

Latest News view more...

PTC NETWORK