G-7 ਸੰਮੇਲਨ ਦੀ ਮੇਜ਼ਬਾਨੀ ਕਰੇਗਾ ਯੂਕੇ, ਬੋਰਿਸ ਜਾਨਸਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤਾ ਸੱਦਾ
ਇਸ ਸਾਲ ਜੂਨ ਮਹੀਨੇ 'ਚ ਹੋਣ ਵਾਲੇ ਜੀ-7 ਸੰਮੇਲਨ ਦੀ ਮੇਜ਼ਬਾਨੀ ਯੂਕੇ ਵੱਲੋਂ ਕੀਤੀ ਜਾਵੇਗੀ । ਇਸ ਮਹੱਤਵਪੂਰਨ ਸੰਮੇਲਨ ਲਈ ਕੋਰਨਵਾਲ ਵਿੱਚ ਕਾਰਬਿਸ ਬੇਅ ਦੇ ਛੋਟੇ ਸਮੁੰਦਰੀ ਕੰਢੇ ਨੂੰ ਚੁਣਿਆ ਗਿਆ ਹੈ। ਯੁਨਾਈਟਡ ਕਿੰਗਡਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੂਨ ਵਿਚ ਦੇਸ਼ ਦੇ ਕੋਰਨਵਾਲ ਖੇਤਰ ਵਿਚ ਹੋਣ ਵਾਲੇ ਜੀ-7 ਸੰਮੇਲਨ ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ।
G-7, ਜਿਸ ਵਿੱਚ ਵਿਸ਼ਵ ਦੀਆਂ ਸੱਤ ਪ੍ਰਮੁੱਖ ਲੋਕਤੰਤਰੀ ਆਰਥਿਕਤਾ- ਯੂਕੇ, ਜਰਮਨੀ, ਕਨੇਡਾ, ਫਰਾਂਸ, ਜਾਪਾਨ, ਇਟਲੀ, ਯੂਐਸਏ - ਅਤੇ ਯੂਰਪੀਅਨ ਯੂਨੀਅਨ ਸ਼ਾਮਲ ਹਨ, ਕੋਰੋਨਾਵਾਇਰਸ ਮਹਾਂਮਾਰੀ, 'ਚ ਮੌਸਮ ਤਬਦੀਲੀ, ਤਕਨੀਕੀ ਤਬਦੀਲੀਆਂ, ਵਿਗਿਆਨਕ ਵਰਗੇ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕਰਨਗੇ।
ਸੰਮੇਲਨ ਵਾਲੀ ਥਾਂ 125 ਏਕੜ ਦੇ ਕਾਰਬਿਸ ਬੇਅ ਅਸਟੇਟ ਵਿੱਚ ਲਗਜ਼ਰੀ ਹੋਟਲ, ਇੱਕ ਅਵਾਰਡ ਜੇਤੂ ਰੈਸਟੋਰੈਂਟ ਅਤੇ ਇੱਕ ਸਪਾ ਵੀ ਸ਼ਾਮਿਲ ਹੈ, ਜੋ ਇਸ ਸੰਮੇਲਨ ਦਾ ਮੁੱਖ ਸਥਾਨ ਹੋਵੇਗਾ ਅਤੇ ਫਲਮਥ ਵਿੱਚ ਰਾਸ਼ਟਰੀ ਮੈਰੀਟਾਈਮ ਅਜਾਇਬ ਘਰ ਕੋਰਨਵਾਲ ਅੰਤਰਰਾਸ਼ਟਰੀ ਮੀਡੀਆ ਦੀ ਮੇਜ਼ਬਾਨੀ ਕਰੇਗਾ। ਇਹ ਸੰਮੇਲਨ 11 ਤੋਂ 13 ਜੂਨ ਤੱਕ ਚੱਲੇਗਾ।
ਹੋਰ ਪੜ੍ਹੋ : 26 ਜਨਵਰੀ ਦੇ ਟਰੈਕਟਰ ਮਾਰਚ ਨੂੰ ਲੈਕੇ ਕਿਸਾਨ ਕਰ ਸਕਦੇ ਹਨ ਕੇਂਦਰ ਤੋਂ ਅਹਿਮ ਮੰਗ
ਇਸ ਦੇ ਇਲਾਵਾ ਆਸਟ੍ਰੇਲੀਆ, ਭਾਰਤ, ਦੱਖਣੀ ਕੋਰੀਆ ਅਤੇ ਯੂਰਪੀ ਸੰਘ ਦੇ ਨੇਤਾ ਵੀ ਇਸ ਸਮਾਰੋਹ ਵਿੱਚ ਮਹਿਮਾਨ ਵਜੋਂ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਨੁਸਾਰ ਕੋਰਨਵਾਲ ਇਸ ਸਿਖਰ ਸੰਮੇਲਨ ਲਈ ਸੰਪੂਰਨ ਸਥਾਨ ਹੈ ਜਿਸ ਵਿੱਚ ਉਦਯੋਗਿਕ ਕ੍ਰਾਂਤੀ, ਕਰਜ਼ੇ, ਮੌਸਮ ਵਿੱਚ ਤਬਦੀਲੀ ਅਤੇ ਕੋਵਿਡ ਆਦਿ ਮਸਲਿਆਂ ਉੱਤੇ ਵਿਚਾਰ ਵਟਾਂਦਰਾ ਹਵੇਗਾ।