Nancy Ghuman ਦਾ ਵਕੀਲ ਆਇਆ ਸਾਹਮਣੇ, ਕਹਿੰਦਾ 'PTC Network ਨਾਲ ਕੋਈ ਲੈਣਾ ਦੇਣਾ ਨਹੀਂ'
ਚੰਡੀਗੜ੍ਹ, 14 ਅਪ੍ਰੈਲ 2022: ਪੀਟੀਸੀ ਨੈੱਟਵਰਕ (PTC Network) ਅਤੇ ਇਸਦੇ ਐੱਮ.ਡੀ ਤੇ ਡਾਇਰੈਕਟਰ ਰਬਿੰਦਰ ਨਾਰਾਇਣ'ਤੇ ਲੱਗੇ ਝੂਠੇ ਇਲਜ਼ਾਮਾਂ ਨੂੰ ਬੇਪਰਦਾ ਕਰਨ ਦਾ ਸਿਲਸਿਲਾ ਜਾਰੀ ਹੈ। ਇਸ ਮਾਮਲੇ ਵਿਚ ਇੱਕ ਵੱਡਾ ਖੁਲਾਸਾ ਹੋਇਆ ਜਿਸ ਅਧੀਨ ਝੂਠੀ ਐਫਆਈਆਰ 'ਚ ਮੁਖ ਦੋਸ਼ੀ ਕਰਾਰੀ ਗਈ ਨੈਨਸੀ ਘੁੰਮਣ (Nancy Ghuman) ਦਾ ਵਕੀਲ ਹੁਣ ਕੈਮਰੇ 'ਤੇ ਆ ਚੁੱਕਿਆ ਹੈ। ਵਕੀਲ ਦਾ ਬਿਆਨ ਆਪਣੇ ਆਪ ਵਿਚ ਸਭ ਤੋਂ ਵੱਡਾ ਸਬੂਤ ਹੈ, ਜਿਸ ਵਿਚ ਉਨ੍ਹਾਂ ਇਹ ਸਾਫ ਸ਼ਬਦਾਂ ਵਿਚ ਠਹਿਰਾਇਆ ਹੈ ਕਿ ਉਨ੍ਹਾਂ ਦਾ ਅਦਾਰਾ ਪੀਟੀਸੀ ਨਾਲ ਕੁਝ ਲੈਣਾ ਦੇਣਾ ਨਹੀਂ ਹੈ, ਪੀਟੀਸੀ ਨੈੱਟਵਰਕ ਪਿਛਲੇ ਲੰਮੇ ਸਮੇਂ ਤੋਂ ਸੱਚ ਸਾਹਮਣੇ ਰੱਖ ਰਿਹਾ ਸੀ ਲੇਕਿਨ ਹੁਣ ਇਸ ਸੱਚ 'ਤੇ ਮੋਹਰ ਲੱਗ ਚੁੱਕੀ ਹੈ, ਕੀ ਕਹਿਣਾ ਹੈ ਨੈਨਸੀ ਘੁੰਮਣ ਦੇ ਵਕੀਲ ਦਾ ਵੇਖੋ ਸਾਡੀ ਸਪੈਸ਼ਲ ਰਿਪੋਰਟ 'ਚ। -PTC News