ਵਾਲਮੀਕਿ ਭਾਈਚਾਰੇ ਵੱਲੋਂ ਬੰਦ ਦੌਰਾਨ ਨਕੋਦਰ 'ਚ ਚੱਲੀ ਗੋਲੀ, ਹਾਲਾਤ ਤਣਾਅਪੂਰਨ
ਵਾਲਮੀਕਿ ਭਾਈਚਾਰੇ ਵੱਲੋਂ ਬੰਦ ਦੌਰਾਨ ਨਕੋਦਰ 'ਚ ਚੱਲੀ ਗੋਲੀ, ਹਾਲਾਤ ਤਣਾਅਪੂਰਨ,ਨਕੋਦਰ: ਕਲਰ ਟੀਵੀ ਚੈਨਲ ‘ਤੇ ਦਿਖਾਏ ਜਾ ਸੀਰੀਅਲ "ਰਾਮ ਸਿਆ ਕੇ ਲਵ ਕੁਸ਼" ਦੀ ਜੀਵਨੀ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੇ ਵਿਰੋਧ ਵਿਚ ਵਾਲਮੀਕਿ ਭਾਈਚਾਰੇ ਵਿਚ ਰੋਸ ਪਾਇਆ ਜਾ ਰਿਹਾ ਹੈ।
ਜਿਸ ਦੌਰਾਨ ਅੱਜ ਵਾਲਮੀਕਿ ਭਾਈਚਾਰੇ ਵਲੋਂ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ। ਜਿਸ ਦਾ ਸਭ ਤੋਂ ਜ਼ਿਆਦਾ ਅਸਰ ਜਲੰਧਰ 'ਚ ਦੇਖਣ ਨੂੰ ਮਿਲ ਰਿਹਾ ਹੈ।
ਹੋਰ ਪੜ੍ਹੋ:ਰਾਜਪੁਰਾ: ਪੁਲਿਸ ਨੇ ਛਾਪੇਮਾਰੀ ਦੌਰਾਨ ਨਕਲੀ ਪਨੀਰ,ਘਿਓ ਸਮੇਤ ਹੋਰ ਵੱਡੀ ਖੇਪ ਕੀਤੀ ਬਰਾਮਦ (ਤਸਵੀਰਾਂ)
ਉਧਰ ਸੂਤਰਾਂ ਮੁਤਾਬਕ ਜਲੰਧਰ ਦੇ ਨਕੋਦਰ 'ਚ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ, ਜਿਥੇ ਬੰਦ ਦੌਰਾਨ ਗੋਲੀ ਚੱਲ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਨਕੋਦਰ 'ਚ ਇਕ ਦੁਕਾਨਦਾਰ ਵਲੋਂ ਆਪਣੀ ਦੁਕਾਨ ਖੋਲ੍ਹੀ ਗਈ ਸੀ। ਵਾਲਮੀਕਿ ਭਾਈਚਾਰੇ ਦੇ ਕੁਝ ਲੋਕਾਂ ਨੇ ਦੁਕਾਨ ਬੰਦ ਕਰਵਾਉਣ ਸਮੇਂ ਦੁਕਾਨ ਦੀ ਭੰਨ ਤੋੜ ਕਰ ਦਿੱਤੀ।
ਦੁਕਾਨਦਾਰ ਨੇ ਆਪਣੀ ਸੁਰੱਖਿਆ ਨੂੰ ਦੇਖਦੇ ਹੋਏ ਭੰਨਤੋੜ ਕਰਨ ਵਾਲਿਆਂ 'ਤੇ ਗੋਲੀ ਚਲਾ ਗਿੱਤੀ, ਜਿਸ ਕਾਰਨ ਇਕ ਨੌਜਵਾਨ ਜ਼ਖਮੀ ਹੋ ਗਿਆ। ਉਧਰ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਹਾਲਾਤ ਨੂੰ ਕਾਬੂ ਕਰ ਲਿਆ ਗਿਆ ਹੈ।
-PTC News