ਪੁਲਿਸ ਨੇ ਮਾਲਕ ਸਣੇ ਨੋ ਪਾਰਕਿੰਗ ਜ਼ੋਨ ਤੋਂ 'ਏਅਰਲਿਫਟ' ਕੀਤਾ ਹੌਂਡਾ ਐਕਟਿਵਾ, ਵੀਡੀਓ ਹੋਈ ਵਾਇਰਲ
ਚੰਡੀਗੜ੍ਹ, 23 ਜੁਲਾਈ: ਗਲਤ ਤਰੀਕੇ ਨਾਲ ਪਾਰਕ ਕੀਤੀ ਗਈ ਹੌਂਡਾ ਐਕਟਿਵਾ ਨੂੰ ਕਰੇਨ ਨੇ ਉੱਤੇ ਚੱਕ ਲਿਆ ਅਤੇ ਕਈ ਸਕਿੰਟਾਂ ਤੱਕ ਹਵਾ ਵਿੱਚ ਹੀ ਲਟਕਾਏ ਰੱਖਿਆ, ਜਦੋਂ ਕਿ ਇਸ ਦਾ ਮਾਲਕ ਅਤੇ ਸਕੂਟਰ ਸਵਾਰ ਐਕਟਿਵਾ ਉੱਪਰ ਹੀ ਸਵਾਰ ਸੀ। ਇਹ ਛੋਟੀ ਜਿਹੀ ਕਲਿੱਪ ਹਾਲਹੀ ਵਿੱਚ ਵਾਇਰਲ ਹੋਈ ਸੀ ਅਤੇ ਨਾਗਪੁਰ ਵਿੱਚ ਅਧਿਕਾਰੀਆਂ ਦੁਆਰਾ ਦਿਖਾਈ ਗਈ ਬੇਸ਼ਰਮੀ ਤੇ ਲਾਪਰਵਾਹੀ ਕਾਰਨ ਇਸ ਵੀਡੀਓ ਨੇ ਇਕ ਤਰ੍ਹਾਂ ਦਾ ਹੰਗਾਮਾ ਮਚਾ ਦਿੱਤਾ ਹੈ। ਕਲਿੱਪ ਵਾਇਰਲ ਹੋਣ ਤੋਂ ਤੁਰੰਤ ਬਾਅਦ ਮਹਾਰਾਸ਼ਟਰ ਸ਼ਹਿਰ ਦੀ ਪੁਲਿਸ ਫੋਰਸ ਨੇ ਬਿਆਨ ਦਿੱਤਾ ਕਿ ਠੇਕੇਦਾਰ ਕੰਪਨੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਨਾਗਪੁਰ ਦਾ ਇਹ ਹੈਰਾਨ ਕਰਨ ਵਾਲਾ ਵੀਡੀਓ ਇਕ ਰਾਹਗੀਰ ਨੇ ਸ਼ੂਟ ਕੀਤਾ ਸੀ। ਦਰਅਸਲ ਇੱਕ ਵਿਅਕਤੀ ਨੇ ਨੋ ਪਾਰਕਿੰਗ ਜ਼ੋਨ ਵਿੱਚ ਆਪਣਾ ਹੌਂਡਾ ਐਕਟਿਵਾ ਸਕੂਟਰ ਗਲਤ ਤਰੀਕੇ ਨਾਲ ਪਾਰਕ ਕਰ ਦਿੱਤਾ ਸੀ। ਇਸ ਨੂੰ ਦੇਖ ਕੇ ਟ੍ਰੈਫਿਕ ਪੁਲਿਸ ਨੇ ਸਕੂਟਰ ਨੂੰ ਇਲਾਕੇ 'ਚੋਂ ਹਟਾਉਣ ਲਈ ਕਰੇਨ ਬੁਲਾਈ ਸੀ। ਹਾਲਾਂਕਿ ਚੀਜ਼ਾਂ ਨੇ ਨਾਟਕੀ ਮੋੜ ਲੈ ਲਿਆ ਜਦੋਂ ਕ੍ਰੇਨ ਆਪਰੇਟਰ ਨੇ ਸਕੂਟਰ ਨੂੰ ਚੁੱਕ ਲਿਆ ਅਤੇ ਉਸ ਦਾ ਸਵਾਰ ਅਜੇ ਵੀ ਵਾਹਨ 'ਤੇ ਹੀ ਬੈਠਾ ਸੀ। ਇੱਥੇ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਸਕੂਟਰ ਕ੍ਰੇਨ ਤੋਂ ਲਟਕ ਰਿਹਾ ਹੈ ਜਦੋਂ ਕਿ ਮਾਲਕ ਵੀ ਆਪਣੇ ਐਕਟਿਵਾ ਨਾਲ ਹੀ ਚਿਪਕਿਆ ਹੋਇਆ ਹੈ।
ਇਹ ਘਟਨਾ 22 ਜੁਲਾਈ ਦੀ ਹੈ। ਉਸੇ ਦਿਨ ਘਟਨਾ ਦੀ ਇਸ ਵੀਡੀਓ ਨੂੰ ਟਵਿੱਟਰ 'ਤੇ ਸ਼ੇਅਰ ਕੀਤੀ ਗਿਆ ਸੀ। ਵੀਡੀਓ ਵਾਇਰਲ ਹੋਣ ਤੋਂ ਤੁਰੰਤ ਬਾਅਦ ਪੁਲਿਸ ਫੋਰਸ ਦੇ ਕਈ ਸੀਨੀਅਰ ਅਧਿਕਾਰੀਆਂ ਨੇ ਠੇਕੇਦਾਰ ਕੰਪਨੀ ਖ਼ਿਲਾਫ਼ ਕਾਰਵਾਈ ਨੂੰ ਯਕੀਨੀ ਬਣਾਉਣ ਦਾ ਵਾਅਦਾ ਕੀਤਾ ਹੈ। -PTC News#नागपुर के अंजुमन कॉम्प्लेक्स के पास ट्रैफिक पुलिस ने नो पार्किंग जोन में खड़ी स्कूटर को सवार मालिक के साथ ही उठाया। वीडियो वायरल होने के बाद वरिष्ठ अधिकारियों ने कांट्रेक्टर कंपनी के खिलाफ कार्रवाई करने की बात सामने आ रही है।#nagpur #Maharashtra pic.twitter.com/HxjnGyziXV — Chaudhary Parvez (@ChaudharyParvez) July 22, 2022