ਪੰਜਾਬ 'ਚ ਨਸ਼ਿਆਂ ਦਾ ਕਹਿਰ ਜਾਰੀ, ਨਾਭਾ 'ਚ 'ਚਿੱਟੇ' ਨਾਲ ਨੌਜਵਾਨ ਦੀ ਹੋਈ ਮੌਤ
ਪੰਜਾਬ 'ਚ ਨਸ਼ਿਆਂ ਦਾ ਕਹਿਰ ਜਾਰੀ, ਨਾਭਾ 'ਚ 'ਚਿੱਟੇ' ਨਾਲ ਨੌਜਵਾਨ ਦੀ ਹੋਈ ਮੌਤ,ਨਾਭਾ: ਪੰਜਾਬ 'ਚ ਨਸ਼ਿਆਂ ਦਾ ਛੇਵਾਂ ਦਰਿਆ ਲਗਾਤਾਰ ਵਗ ਰਿਹਾ ਹੈ।ਆਏ ਦਿਨ ਇਸ ਦਰਿਆ 'ਚ ਪੰਜਾਬ ਦੇ ਕਈ ਨੌਜਵਾਨ ਰੁੜ ਰਹੇ ਹਨ, ਪਰ ਪੰਜਾਬ ਸਰਕਾਰ ਦੇ ਕੰਨੀ ਜੂੰ ਸਰਕਦੀ ਦਿਖਾਈ ਨਹੀਂ ਦੇ ਰਹੀ।
ਹੁਣ ਤੱਕ ਕਈ ਮਾਵਾਂ ਦੇ ਪੁੱਤ ਇਸ ਦਲਦਲ 'ਚ ਫਸ ਕੇ ਆਪਣੇ ਆਪ ਨੂੰ ਮੌਤ ਦੇ ਘਾਟ ਉਤਾਰ ਚੁੱਕੇ ਹਨ। ਤਾਜ਼ਾ ਮਾਮਲਾ ਨਾਭਾ ਦੇ ਪਿੰਡ ਸਾਧੋਹੇੜੀ ਤੋਂ ਸਾਹਮਣੇ ਆਇਆ ਹੈ, ਜਿਥੇ 19 ਸਾਲਾ ਦੇ ਇੱਕ ਨੌਜਵਾਨ ਦੀ ਚਿੱਟੇ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੀ ਪਹਿਚਾਣ ਰਾਜੂ ਖਾਂ ਵਜੋਂ ਹੋਈ ਹੈ।
ਹੋਰ ਪੜ੍ਹੋ:ਨਸ਼ਿਆਂ ਦੀ ਦਲਦਲ 'ਚ ਫਸੀ ਪੰਜਾਬ ਦੀ ਜਵਾਨੀ, ਇੱਕ ਹੋਰ ਨੌਜਵਾਨ ਦੀ ਹੋਈ ਮੌਤ
ਇਸ ਘਟਨਾ ਤੋਂ ਬਾਅਦ ਪਰਿਵਾਰ 'ਚ ਮਾਤਮ ਪਸਰ ਗਿਆ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬੱਚਾ ਰਾਜੂ ਖਾਂ ਚਿੱਟੇ ਦਾ ਇੰਜੈਕਸ਼ਨ ਲਗਾਉਂਦਾ ਸੀ, ਜਿਸ ਕਾਰਨ ਉਸ ਦੀ ਮੌਤ ਹੋਈ ਹੈ।
ਉਥੇ ਹੀ ਇਸ ਘਟਨਾ ਦੀ ਸੂਚਨਾ ਮਿਲਦਿਆਂ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਮੁਤਾਬਕ ਪਰਿਵਾਰ ਵੱਲੋਂ ਪੋਸਟਮਾਰਟਮ ਕਰਵਾਉਣ ਤੋਂ ਵੀ ਸਾਫ ਇਨਕਾਰ ਕਰ ਦਿੱਤਾ ਗਿਆ ਹੈ।
-PTC News