ਨਸ਼ੇ ਦੀ ਦਲਦਲ 'ਚ ਫਸੀ ਪੰਜਾਬ ਦੀ ਜਵਾਨੀ, ਚਿੱਟੇ ਦਾ ਸ਼ਿਕਾਰ ਨੌਜਵਾਨ ਆਪਣੇ ਹੀ ਘਰ 'ਚ ਕੈਦ (ਤਸਵੀਰਾਂ)
ਨਸ਼ੇ ਦੀ ਦਲਦਲ 'ਚ ਫਸੀ ਪੰਜਾਬ ਦੀ ਜਵਾਨੀ, ਚਿੱਟੇ ਦਾ ਸ਼ਿਕਾਰ ਨੌਜਵਾਨ ਆਪਣੇ ਹੀ ਘਰ 'ਚ ਕੈਦ (ਤਸਵੀਰਾਂ),ਨਾਭਾ: ਪੰਜਾਬ 'ਚ ਨਸ਼ਿਆਂ ਦਾ ਛੇਵਾਂ ਦਰਿਆ ਲਗਾਤਾਰ ਵਗ ਰਿਹਾ ਹੈ, ਇਸ ਦਰਿਆ 'ਚ ਪੰਜਾਬ ਦੀ ਜਵਾਨੀ ਆਏ ਦਿਨ ਰੁੜ੍ਹ ਰਹੀ ਹੈ। ਨਸ਼ੇ ਦੀ ਭੇਟ ਹੁਣ ਤੱਕ ਪੰਜਾਬ ਦੇ ਕਈ ਗੱਭਰੂ ਚੜ੍ਹ ਚੁੱਕੇ ਹਨ।
ਭਾਵੇ ਕਿ ਪੰਜਾਬ ਸਰਕਾਰ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਵਾਅਦੇ ਕੀਤੇ ਸਨ ਕਿ ਪੰਜਾਬ 'ਚ 4 ਹਫਤਿਆਂ 'ਚ ਨਸ਼ਾ ਕਰ ਦਿੱਤਾ ਜਾਵੇਗਾ, ਪਰ ਅੱਜ ਪੰਜਾਬ ਸਰਕਾਰ ਦੇ ਸਾਰੇ ਦਾਅਵੇ ਖੋਖਲੇ ਹੋ ਰਹੇ ਹਨ।
ਹੋਰ ਪੜ੍ਹੋ:ਡੇਰਾਬੱਸੀ 'ਚ ਕੈਮੀਕਲ ਫੈਕਟਰੀ 'ਚ ਜ਼ਬਰਦਸਤ ਧਮਾਕਾ, ਮਚਿਆ ਹੜਕੰਪ
ਆਏ ਦਿਨ ਪੰਜਾਬ ਦੀ ਜਵਾਨੀ ਨਸ਼ੇ ਨਾਲ ਮਰ ਰਹੀ ਹੈ। ਮੁੱਖ ਮੰਤਰੀ ਦੇ ਜਿਲ੍ਹੇ 'ਚ ਹੀ ਨੌਜਵਾਨ ਨਸ਼ੇ ਦੀ ਦਲਦਲ 'ਚ ਫਸਦੇ ਜਾ ਰਹੇ ਹਨ।ਜਿਸ ਦਾ ਤਾਜ਼ਾ ਮਾਮਲਾ ਨਾਭੇ ਤੋਂ ਸਾਹਮਣੇ ਆਇਆ ਹੈ, ਜਿਥੇ ਘਰ 'ਚ ਸੰਗਲ ਨਾਲ ਬੰਨਿਆ ਇਹ ਨੌਜਵਾਨ ਸਰਕਾਰ ਨੂੰ ਸ਼ੀਸ਼ਾ ਵਿਖਾ ਰਿਹ ਤੇ ਇਹ ਸੋਚਣ ਲਈ ਮਜਬੂਰ ਕਰਦਾ ਕਿ ਨੌਜਵਾਨ ਇਸ ਹੱਦ ਤੱਕ ਮੱਕੜਜਾਲ ਵਿੱਚ ਫਸ ਚੁੱਕੇ ਹਨ।
ਇਸ ਚਿੱਟੇ ਨੇ ਘਰ ਦੀਆਂ ਰੌਣਕ ਤੇ ਖੁਸ਼ੀਆਂ ਵੀ ਖੋਹ ਲਈਆਂ ਤੇ ਸਰਕਾਰੀ ਡਾਕਟਰ ਦੀ ਰਿਪੋਰਟ ਮੁਤਾਬਿਕ ਪੀੜਤ ਨੌਜਵਾਨ ਨੂੰ ਹੈਪਾਟਾਈਟਸ ਬੀ ਦੀ ਪੁਸਟੀ ਹੋ ਚੁੱਕੀ ਹੈ। ਹਾਲਾਤ ਇਹ ਨੇ ਕਿ ਲੜਕੇ ਨੇ ਨਸ਼ੇ ਦੀ ਪੂਰਤੀ ਲਈ ਘਰ ਦੀਆ ਕਈ ਚੀਜ਼ਾਂ ਵੀ ਵੇਚ ਦਿੱਤੀਆ। ਪੀੜਤ ਵਿੱਚ ਪਰਿਵਾਰ ਦਾ ਕਹਿਣਾ ਕਿ ਉਹ ਮਜਦੂਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਿਹਾ ਤੇ ਹੁਣ ਮਾਂ ਨੇ ਅਪਣੇ ਮੁੰਡੇ ਦੀ ਰਾਖੀ ਖਾਤਰ ਅਪਣਾ ਕੰਮ ਕਾਰ ਵੀ ਛੱਡ ਦਿੱਤਾ ਹੈ।
-PTC News