ਮਿਆਂਮਾਰ: ਨੋਬਲ ਸ਼ਾਂਤੀ ਪੁਰਸਕਾਰ ਜੇਤੂ ਨੂੰ ਹੋਈ ਚਾਰ ਸਾਲ ਦੀ ਜੇਲ੍ਹ, ਹਿੰਸਾ ਭੜਕਾਉਣ ਦਾ ਹੈ ਦੋਸ਼
ਮਿਆਂਮਾਰ: ਮਿਆਂਮਾਰ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਤੇ ਬਰਖਾਸਤ ਨਾਗਰਿਕ ਆਗੂ ਆਂਗ ਸਾਨ ਸੂ ਕੀ ਨੂੰ ਚਾਰ ਸਾਲ ਦੀ ਜੇਲ੍ਹ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਪੁਰਸਕਾਰ ਜੇਤੂ ਨੇ ਫੌਜ ਦੁਆਰਾ ਸਥਾਪਤ ਸਰਕਾਰ ਖਿਲਾਫ ਭੜਕਾਉਣ ਤੇ ਕੋਵਿਡ ਨਿਯਮਾਂ ਦਾ ਉਲੰਘਣ ਕੀਤੀ ਸੀ ਜਿਸ ਕਰਕੇ ਉਸ ਨੂੰ ਚਾਰ ਸਾਲ ਦੀ ਜੇਲ੍ਹ ਹੋਈ ਹੈ। ਸੂ ਕੀ ਭ੍ਰਿਸ਼ਟਾਚਾਰ ਅਤੇ ਅਪਰਾਧਿਕ ਮਾਮਲਿਆਂ ਵਿੱਚ ਵੀ ਮੁਕੱਦਮੇ ਦਾ ਸਾਹਮਣਾ ਕਰ ਰਹੀ ਹੈ। ਹਾਲਾਂਕਿ ਸੂ ਕੀ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਨੇਤਾ ਦੇ ਖਿਲਾਫ ਮਾਮਲੇ ਜਾਣਬੁੱਝ ਕੇ ਬਣਾਏ ਗਏ ਸਨ। ਲੋਕਾਂ ਦੀ ਕੋਸ਼ਿਸ਼ ਫੌਜੀ ਤਖਤਾਪਲਟ ਨੂੰ ਜਾਇਜ਼ ਠਹਿਰਾਉਣ ਦੀ ਹੈ। ਇਸ ਤੋਂ ਪਹਿਲਾਂ ਇਕ ਅਦਾਲਤ ਨੇ ਸੂ ਕੀ ਦੇ ਰਾਜਨੀਤਕ ਦਲ ਦੇ ਦੋ ਮੈਂਬਰਾਂ ਨੂੰ ਭ੍ਰਿਸ਼ਟਾਚਾਰ ਦਾ ਦੋਸ਼ੀ ਪਾਉਂਦੇ ਹੋਏ 90 ਸਾਲ ਤੇ 75 ਸਾਲ ਦੀ ਜੇਲ੍ਹ ਸੁਣਾਈ ਸੀ। -PTC News