Mon, Jan 20, 2025
Whatsapp

ਮੂਸੇਵਾਲਾ ਕਤਲ ਕਾਂਡ; ਸੰਤੋਸ਼ ਜਾਧਵ ਨੂੰ ਪੰਜਾਬ ਲਿਆਉਣ ਲਈ ਏਡੀਜੀਪੀ ਪੁਣੇ ਪੁੱਜੇ

Reported by:  PTC News Desk  Edited by:  Ravinder Singh -- June 13th 2022 04:43 PM
ਮੂਸੇਵਾਲਾ ਕਤਲ ਕਾਂਡ; ਸੰਤੋਸ਼ ਜਾਧਵ ਨੂੰ ਪੰਜਾਬ ਲਿਆਉਣ ਲਈ ਏਡੀਜੀਪੀ ਪੁਣੇ ਪੁੱਜੇ

ਮੂਸੇਵਾਲਾ ਕਤਲ ਕਾਂਡ; ਸੰਤੋਸ਼ ਜਾਧਵ ਨੂੰ ਪੰਜਾਬ ਲਿਆਉਣ ਲਈ ਏਡੀਜੀਪੀ ਪੁਣੇ ਪੁੱਜੇ

ਪੁਣੇ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਉਪਰ ਗੋਲੀਆਂ ਚਲਾਉਣ ਵਾਲਿਆਂ ਦੀ ਗ੍ਰਿਫ਼ਤਾਰੀ ਦਾ ਸਿਲਸਿਲਾ ਜਾਰੀ ਹੈ। ਪੁਣੇ ਪੁਲਿਸ ਨੇ ਸ਼ਾਰਪ ਸ਼ੂਟਰ ਸੰਤੋਸ਼ ਜਾਧਵ ਤੇ ਉਸਦਾ ਸਾਥੀ ਨਵਨਾਥ ਸੂਰਿਆਵੰਸ਼ੀ ਵੀ ਫੜਿਆ ਹੈ। ਇਸ ਮਾਮਲੇ ਵਿੱਚ ਏਡੀਜੀਪੀ ਕੁਲਵੰਤ ਸਾਰੰਗਲ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਸਿੱਧੂ ਮੂਸੇਵਾਲਾ ਕਤਲਕਾਂਡ ਸਬੰਧੀ ਵੱਡੇ ਖ਼ੁਲਾਸੇ ਕੀਤੇ। ਉਧਰ ਸੰਤੋਸ਼ ਜਾਧਵ ਨੂੰ ਪੰਜਾਬ ਲਿਆਉਣ ਦੀ ਤਿਆਰੀ ਵਿੱਚ ਹੈ। ਏਡੀਜੀਪੀ ਦੀ ਅਗਵਾਈ ਵਿੱਚ ਇਕ ਟੀਮ ਪੁਣੇ ਪੁੱਜ ਗਈ ਹੈ ਅਤੇ ਜਲਦ ਹੀ ਸੰਤੋਸ਼ ਜਾਧਵ ਨੂੰ ਪੰਜਾਬ ਲਿਆਂਦਾ ਜਾਵੇਗਾ ਅਤੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਮੂਸੇਵਾਲਾ ਕਤਲ ਕਾਂਡ; ਸੰਤੋਸ਼ ਜਾਧਵ ਨੂੰ ਪੰਜਾਬ ਲਿਆਉਣ ਲਈ ਏਡੀਜੀਪੀ ਪੁਣੇ ਪੁੱਜੇਉਨ੍ਹਾਂ ਨੇ ਕਿਹਾ ਕਿ ਸੰਤੋਸ਼ ਜਾਧਵ ਨੂੰ ਗੁਜਰਾਤ ਦੇ ਭੁਜ ਜ਼ਿਲ੍ਹੇ ਦੇ ਤਾਲੁਕਾ ਮਾਂਡਵੀ 'ਚ ਮੌਜੇ ਨਗਰ ਇਲਾਕੇ ਤੋਂ ਗ੍ਰਿਫਤਾਰ ਕੀਤਾ ਹੈ। ਸੰਤੋਸ਼ ਦੇ ਨਾਲ ਨਵਨਾਥ ਨੂੰ ਪਨਾਹ ਦੇਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਸੰਤੋਸ਼ ਨੇ ਵਾਲ ਕਟਵਾ ਲਏ ਸਨ ਅਤੇ ਪਹਿਰਾਵਾ ਵੀ ਬਦਲ ਕੇ ਰਹਿ ਰਿਹਾ ਸੀ। ਮਹਾਕਾਲ ਤੋਂ ਪੁੱਛਗਿੱਛ 'ਚ ਉਸ ਨੇ ਨਵਨਾਥ ਬਾਰੇ ਜਾਣਕਾਰੀ ਦਿੱਤੀ। ਨਵਨਾਥ ਨੇ ਆਪਣਾ ਸਿਮ ਕਾਰਡ ਵੀ ਸੰਤੋਸ਼ ਨੂੰ ਇਸਤੇਮਾਲ ਕਰਨ ਲਈ ਦਿੱਤਾ ਸੀ। ਉਸ ਨੇ ਰਹਿਣ ਲਈ ਪ੍ਰਬੰਧ ਕੀਤਾ ਸੀ। ਇਸ ਲਈ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਏਡੀਜੀਪੀ ਕੁਲਵੰਤ ਸਾਰੰਗਲ ਨੇ ਕਿਹਾ ਕਿ ਮੀਡੀਆ ਰਾਹੀਂ ਸੂਚਨਾ ਮਿਲੀ ਸੀ ਕਿ ਪੰਜਾਬ ਵਿੱਚ ਮੂਸੇਵਾਲਾ ਦੇ ਕਈ ਕਤਲਾਂ ਵਿੱਚ ਪੁਣੇ ਦੇ ਦੋ ਵਿਅਕਤੀ ਸ਼ਾਮਲ ਹਨ। ਮੂਸੇਵਾਲਾ ਕਤਲ ਕਾਂਡ; ਸੰਤੋਸ਼ ਜਾਧਵ ਨੂੰ ਪੰਜਾਬ ਲਿਆਉਣ ਲਈ ਏਡੀਜੀਪੀ ਪੁਣੇ ਪੁੱਜੇਇਸ ਮਗਰੋਂ ਪੁਣੇ ਪੁਲਿਸ ਨੇ ਖੁਦ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਸ ਲਈ ਸਾਡੇ ਕੋਲ ਪਹਿਲਾਂ ਹੀ ਉਸ ਦੇ ਖਿਲਾਫ਼ ਮਕੋਕਾ ਤਹਿਤ ਕੇਸ ਸਨ। ਉਸਦੀ ਜਾਂਚ ਚੱਲ ਰਹੀ ਸੀ ਅਤੇ ਫਿਰ ਮਹਾਕਾਲ ਨੂੰ ਫੜ ਲਿਆ। ਉਸ ਦੇ ਬਿਆਨ ਦੇ ਆਧਾਰ 'ਤੇ ਕਈ ਟੀਮਾਂ ਕੰਮ ਕਰ ਰਹੀਆਂ ਸਨ। ਟੀਮ ਰਾਜਸਥਾਨ ਦਿੱਲੀ ਗੁਜਰਾਤ ਗਈ ਹੋਈ ਸੀ। ਸਾਡੀ ਟੀਮ ਨੇ ਗੁਜਰਾਤ ਵਿੱਚ 7 ਤੋਂ 8 ਦਿਨਾਂ ਤੱਕ ਰਹਿ ਕੇ ਉਨ੍ਹਾਂ ਦਾ ਪਤਾ ਲਗਾਇਆ। ਉਨ੍ਹਾਂ ਨੇ ਕਿਹਾ ਕਿ ਪੁਲਿਸ ਇਸ ਕੇਸ ਨੂੰ ਕਾਫੀ ਗੰਭੀਰਤਾ ਨਾਲ ਲੈ ਕੇ ਜਾਂਚ ਕਰ ਰਹੀ ਹੈ ਤੇ ਜਲਦ ਹੀ ਹੋਰ ਗ੍ਰਿਫਤਾਰੀਆਂ ਹੋ ਸਕਦੀਆਂ ਹਨ। ਮੂਸੇਵਾਲਾ ਕਤਲ ਕਾਂਡ; ਸੰਤੋਸ਼ ਜਾਧਵ ਨੂੰ ਪੰਜਾਬ ਲਿਆਉਣ ਲਈ ਏਡੀਜੀਪੀ ਪੁਣੇ ਪੁੱਜੇਜ਼ਿਕਰਯੋਗ ਹੈ ਕਿ ਮੂਸੇਵਾਲਾ ਕਤਲਕਾਂਡ 'ਚ 2 ਵੱਡੀ ਗ੍ਰਿਫ਼ਤਾਰੀਆਂ ਹੋਈਆਂ ਹਨ। ਸ਼ਾਰਪ ਸ਼ੂਟਰ ਸੰਤੋਸ਼ ਜਾਧਵ ਤੇ ਉਸਦਾ ਸਾਥੀ ਨਵਨਾਥ ਸੂਰਿਆਵੰਸ਼ੀ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਦੋਹਾਂ ਨੇ ਹੀ ਮੂਸੇਵਾਲਾ 'ਤੇ ਚਲਾਈਆਂ ਸੀ ਗੋਲੀਆਂ। ਮਹਾਰਾਸ਼ਟਰ ਦਾ ਸ਼ਾਰਪ ਸ਼ੂਟਰ ਹੈ ਸੰਤੋਸ਼ ਜਾਧਵ। 20 ਜੂਨ ਤੱਕ ਪੁਲਿਸ ਰਿਮਾਂਡ 'ਚ ਭੇਜਿਆ। ਸੌਰਵ ਮਹਾਕਾਲ ਦੀ ਨਿਸ਼ਾਨਦੇਹੀ 'ਤੇ ਹੋਈ ਗ੍ਰਿਫ਼ਤਾਰੀ। ਮਹਾਕਾਲ ਨੇ ਹੀ ਦੋਹਾਂ ਨੂੰ ਲਾਰੈਂਸ ਬਿਸ਼ਨੋਈ ਗੈਂਗ ਨਾਲ ਮਿਲਵਾਇਆ ਸੀ। ਇਸ ਮਾਮਲੇ ਨਾਲ ਜੁੜੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਸੂਬਿਆਂ ਦੀ ਪੁਲਿਸ ਜੁਟੀ ਹੋਈ ਹੈ। ਇਸ ਦੇ ਨਾਲ ਹੀ ਸੰਬੰਧਤ ਸੂਬਿਆਂ ਦੀ ਪੁਲਿਸ ਪੰਜਾਬ ਪੁਲਿਸ ਨਾਲ ਲਗਾਤਾਰ ਤਾਲਮੇਲ ਕਰ ਰਹੀ ਹੈ। ਪੁਲਿਸ ਦਾ ਮੰਨਣਾ ਹੈ ਕਿ ਸੰਤੋਸ਼ ਜਾਧਵ ਤੋਂ ਪੁੱਛਗਿੱਛ ਮਗਰੋਂ ਇਸ ਹੱਤਿਆਕਾਂਡ ਨਾਲ ਸੰਬੰਧਤ ਉਸ ਨੂੰ ਅਹਿਮ ਸੁਰਾਗ ਮਿਲ ਸਕਦੇ ਹਨ। ਇਹ ਵੀ ਪੜ੍ਹੋ : ਸਾਧੂ ਸਿੰਘ ਧਰਮਸੋਤ ਤੇ ਡੀਐਫਓ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ 'ਚ ਭੇਜਿਆ


Top News view more...

Latest News view more...

PTC NETWORK