Fri, Nov 15, 2024
Whatsapp

ਛੇੜਛਾੜ ਦਾ ਵਿਰੋਧ ਕਰਨ ’ਤੇ ਆਂਗਣਵਾੜੀ ਵਰਕਰ ਸਮੇਤ 2 ਔਰਤਾਂ ਦਾ ਹੋਇਆ ਕਤਲ

Reported by:  PTC News Desk  Edited by:  Pardeep Singh -- March 13th 2022 09:54 AM -- Updated: March 13th 2022 09:57 AM
ਛੇੜਛਾੜ ਦਾ ਵਿਰੋਧ ਕਰਨ ’ਤੇ ਆਂਗਣਵਾੜੀ ਵਰਕਰ ਸਮੇਤ 2 ਔਰਤਾਂ ਦਾ ਹੋਇਆ ਕਤਲ

ਛੇੜਛਾੜ ਦਾ ਵਿਰੋਧ ਕਰਨ ’ਤੇ ਆਂਗਣਵਾੜੀ ਵਰਕਰ ਸਮੇਤ 2 ਔਰਤਾਂ ਦਾ ਹੋਇਆ ਕਤਲ

ਨਵੀਂ ਦਿੱਲੀ: ਬਿਹਾਰ ਦੇ ਗਯਾ ਜ਼ਿਲ੍ਹੇ ਦੇ ਇਕ ਪਿੰਡ ਵਿੱਚ ਇਕ ਵਿਅਕਤੀ ਨੇ ਲੜਕੀ ਨਾਲ ਛੇੜਛਾੜ ਕਰਨ ਦਾ ਵਿਰੋਧ ਕਰਨ ਉਤੇ ਇਕ ਆਂਗਣਵਾੜੀ ਵਰਕਰ ਸਮੇਤ ਦੋ ਔਰਤਾਂ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਹਿਚਾਣ ਅਕੌਨੀ ਪਿੰਡ ਦੀ ਰਹਿਣ ਵਾਲੀ 45 ਸਾਲਾ ਸੁਸ਼ੀਲਾ ਦੇਵੀ ਅਤੇ 35 ਸਾਲਾ ਕੁਮਨ ਦੇਵੀ ਵਜੋਂ ਹੋਈ ਹੈ।ਪੁਲਿਸ ਅਧਿਕਾਰੀ ਦਾ ਕਹਿਣਾ ਨੇ ਦੱਸਿਆ ਕਿ ਮੁਕੇਸ਼ ਪਾਸਵਾਨ ਨਾਮ ਦੇ ਇਕ ਵਿਅਕਤੀ ਨੇ ਸੁਸ਼ੀਲਾ ਦੀ ਭਤੀਜਾ ਨਾਲ ਛੇੜਛਾੜ ਕੀਤੀ, ਜਿਸ ਦਾ ਉਨ੍ਹਾਂ ਵੱਲੋਂ ਵਿਰੋਧ ਕੀਤਾ ਗਿਆ। ਸੁਸ਼ੀਲਾ ਦੇ ਪਤੀ ਨੇ ਦੱਸਿਆ ਕਿ ਦੋਸ਼ੀ ਨੇ ਲੜਕੀ ਨਾਲ ਛੇੜਛਾੜ ਕੀਤੀ ਅਤੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਲੜਕੀ ਮੌਕੇ ਉਤੇ ਭੱਜਣ ਵਿੱਚ ਸਫਲ ਰਹੀ ਅਤੇ ਉਸਨੇ ਆਪਣੀ ਚਾਚੀ ਨੂੰ ਆ ਕੇ ਦੱਸਿਆ। ਸੁਸ਼ੀਲਾ ਕੁਮਨ ਨਾਲ ਦੇਵੀ ਪਾਸਵਾਨ ਦੇ ਘਰ ਗਈਆਂ ਅਤੇ ਉਥੇ ਝਗੜਾ ਹੋ ਗਿਆ। ਜ਼ਖਮੀ ਹਾਲਤ ਵਿੱਚ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਲਗੀ ਕਾਰਵਾਈ ਸ਼ੁਰੂ ਕਰ ਦਿੱਤੀ। ਇਹ ਵੀ ਪੜ੍ਹੋ:Ukraine Russia War Live Updates: ਰੂਸੀ ਫੌਜੀਆਂ ਨੇ ਯੂਕਰੇਨ ਦੇ 7 ਲੋਕਾਂ ਨੂੰ ਮਾਰੀ ਗੋਲੀ, ਮਾਰੀਉਪੋਲ ਦੇ ਬਾਹਰੀ ਹਿੱਸੇ 'ਤੇ ਕੀਤਾ ਕਬਜ਼ਾ -PTC News


Top News view more...

Latest News view more...

PTC NETWORK