Tue, Jan 7, 2025
Whatsapp

ਦੋਸਤ ਨੇ 500 ਰੁਪਏ ਲਈ ਕੀਤਾ ਦੋਸਤ ਦਾ ਕਤਲ

Reported by:  PTC News Desk  Edited by:  Joshi -- December 02nd 2017 03:52 PM
ਦੋਸਤ ਨੇ 500 ਰੁਪਏ ਲਈ ਕੀਤਾ ਦੋਸਤ ਦਾ ਕਤਲ

ਦੋਸਤ ਨੇ 500 ਰੁਪਏ ਲਈ ਕੀਤਾ ਦੋਸਤ ਦਾ ਕਤਲ

ਨੌਜਵਾਨਾਂ 'ਚ ਘੱਟਦਾ ਸਬਰ ਅਤੇ ਵੱਧਦਾ ਗੁੱਸਾ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਅਜਿਹਾ ਹੀ ਕੁਝ ਹੋਇਆ ਹੈ ਜਦੋਂ ਗੁੱਸੇ 'ਚ ਇੱਕ ਦੋਸਤ ਨੇ ਦੂਸਰੇ ਦੋਸਤ ਦੀ ਜਾਨ ਲੈ ਲਈ। ਇਹ ਘਟਨਾ ਨਾਭਾ ਦੀ ਹੈ ਜਿੱਥੇ ਸਕੂਲੀ ਵਿਦਿਆਰਥੀ ਦਾ ਚਾਕੂਆਂ ਨਾਲ ਗੋਦ ਕੇ ਕਤਲ ਦੇ ਮਾਮਲੇ ਨੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਕੇ ਰੱਖ ਦਿੱਤਾ ਹੈ। ਦੋਸਤ ਨੇ 500 ਰੁਪਏ ਲਈ ਕੀਤਾ ਦੋਸਤ ਦਾ ਕਤਲਮਿਲੀ ਜਾਣਕਾਰੀ ਮੁਤਾਬਕ,  ਮ੍ਰਿਤਕ ਅਤੇ ਉਸਦੇ ਪੁਰਾਣੇ ਸਕੂਲ ਦੇ ਦੋਸਤ ਰਿਪੁਦਮਨ ਕਾਲਜ 'ਚ ਕ੍ਰਿਕੇਟ ਖੇਡ ਰਹੇ ਰਜਤ ਨੂੰ ਪਹਿਲਾਂ ਤਾਂ ਬਹਾਨੇ ਨਾਲ ਬੀੜ ਦੋਸਾਂਝ ਨਜ਼ਦੀਕ ਲੈ ਕੇ ਚਲੇ ਗਏ ਜਿੱਥੇ ਉਹਨਾਂ ਨੇ ਉਸ ਤੋਂ 500 ਰੁਪਏ ਦੀ ਮੰਗ ਕੀਤੀ। ਪੈਸੇ ਨਾ ਹੋਣ ਦੀ ਸੂਰਤ 'ਚ ਰਜਤ ਨੂੰ ਆਪਣੇ ਹੀ ਦੋਸਤਾਂ ਦੇ ਜਾਨਲੇਵਾ ਵਾਰਾਂ ਦਾ ਨਿਸ਼ਾਨਾ ਬਣਨਾ ਪੈ ਗਿਆ। ਦੱਸਣਯੋਗ ਹੈ ਕਿ ਮ੍ਰਿਤਕ ਦੀ ਲਾਸ਼ ਨੂੰ ਨਾਭਾ ਦੀ ਬੀੜ ਦੋਸਾਂਝ ਵਿਖੇ ਕੁਝ ਆਵਾਰਾ ਕੁੱਤੇ ਕਿਸੇ ਨੌਜਵਾਨ ਦੀ ਲਾਸ਼ ਨੋਚ ਖਾ ਰਹੇ ਸਨ। ਮ੍ਰਿਤਕ ਨੌਜਵਾਨ ਘਰ ਦਾ ਇੱਕਲੌਤਾ ਪੁੱਤਰ ਸੀ। ਦੋਸ਼ੀਆਂ 'ਚੋਂ ਇੱਕ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ, ਜਦਕਿ ਬਾਕੀਆਂ ਦੀ ਭਾਲ ਜਾਰੀ ਹੈ। —PTC News


  • Tags

Top News view more...

Latest News view more...

PTC NETWORK