20 ਸਾਲ ਪਹਿਲਾਂ ਦੁਬਈ ਤੋਂ ਮੁੰਬਈ ਲਈ ਰਵਾਨਾ ਹੋਈ ਇਕ ਔਰਤ ਪਹੁੰਚੀ ਪਾਕਿਸਤਾਨ, ਹੁਣ ਘਰ ਪਰਤਣ ਦੀ ਆਸ
ਮੁੰਬਈ, 3 ਅਗਸਤ: ਸੋਸ਼ਲ ਮੀਡੀਆ ਨੇ ਇਕ ਵਾਰ ਫਿਰ ਆਪਣੇ ਆਪ ਨੂੰ ਮਨੁੱਖਤਾ ਲਈ ਵਰਦਾਨ ਸਾਬਤ ਕੀਤਾ, ਇੰਟਰਨੈੱਟ ਮੀਡੀਆ ਨੇ ਮੁੰਬਈ ਦੀ ਇਕ ਔਰਤ ਜਿਸਦੀ ਮਾਂ 20 ਸਾਲਾਂ ਤੋਂ ਲਾਪਤਾ ਸੀ ਨੂੰ ਲੱਭਣ ਵਿਚ ਅਹਿਮ ਭੂਮਿਕਾ ਨਿਭਾਈ ਹੈ। ਮੁੰਬਈ ਦੀ ਰਹਿਣ ਵਾਲੀ ਯਾਸਮੀਨ ਸ਼ੇਖ ਦੱਸਦੀ ਹੈ ਕਿ ਉਸ ਦੀ ਮਾਂ ਕੁੱਕ ਦਾ ਕੰਮ ਕਰਨ ਲਈ ਦੁਬਈ ਗਈ ਸੀ ਪਰ ਉਹ ਕਦੇ ਵਾਪਸ ਨਹੀਂ ਆਈ। ਯਾਸਮੀਨ ਸ਼ੇਖ ਨੇ ਏਐਨਆਈ ਨੂੰ ਦੱਸਿਆ, "ਮੈਨੂੰ ਆਪਣੀ ਮਾਂ ਬਾਰੇ 20 ਸਾਲ ਬਾਅਦ ਪਾਕਿਸਤਾਨ ਸਥਿਤ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਪਤਾ ਲੱਗਾ, ਜਿਸ ਨੇ ਇੱਕ ਵੀਡੀਓ ਪੋਸਟ ਕੀਤਾ ਸੀ।" ਸ਼ੇਖ ਨੇ ਦੱਸਿਆ ਕਿ, "ਉਹ ਅਕਸਰ 2-4 ਸਾਲਾਂ ਤੋਂ ਕਤਰ ਜਾਂਦੀ ਸੀ ਪਰ ਇਸ ਵਾਰ ਉਹ ਕਿਸੇ ਏਜੰਟ ਦੀ ਮਦਦ ਨਾਲ ਗਈ ਸੀ ਅਤੇ ਕਦੇ ਵਾਪਸ ਨਹੀਂ ਆਈ। ਅਸੀਂ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਸਾਰੀਆਂ ਕੋਸ਼ਿਸ਼ਾਂ ਬੇਕਾਰ ਗਈਆਂ। ਕੋਈ ਸਬੂਤ ਨਾ ਹੋਣ ਕਾਰਨ ਅਸੀਂ ਸ਼ਿਕਾਇਤ ਵੀ ਦਰਜ ਨਹੀਂ ਕਰ ਸਕੇ।" ਸ਼ੇਖ ਨੇ ਅੱਗੇ ਕਿਹਾ ਕਿ ਉਸਦੀ ਮਾਂ ਹਮੀਦਾ ਬਾਨੋ ਦੁਬਈ ਵਿੱਚ ਇੱਕ ਰਸੋਈਏ ਵਜੋਂ ਕੰਮ ਕਰਨ ਲਈ ਗਈ ਸੀ ਅਤੇ ਉਸਨੇ ਫਿਰ ਕਦੇ ਵੀ ਆਪਣੇ ਪਰਿਵਾਰ ਨਾਲ ਸੰਪਰਕ ਨਹੀਂ ਕੀਤਾ। ਸ਼ੇਖ ਮੁਤਾਬਕ "ਜਦੋਂ ਅਸੀਂ ਆਪਣੀ ਮਾਂ ਦਾ ਪਤਾ ਕਰਨ ਲਈ ਏਜੰਟ ਨੂੰ ਮਿਲਣ ਜਾਂਦੇ ਸੀ ਤਾਂ ਉਹ ਕਹਿੰਦਾ ਸੀ ਕਿ ਮੇਰੀ ਮਾਂ ਸਾਡੇ ਨਾਲ ਮਿਲਣ ਜਾਂ ਗੱਲ ਨਹੀਂ ਕਰਨਾ ਚਾਹੁੰਦੀ ਸੀ ਅਤੇ ਸਾਨੂੰ ਭਰੋਸਾ ਦਿਵਾਉਂਦੀ ਸੀ ਕਿ ਉਹ ਠੀਕ ਹੈ, ਹਾਲਾਂਕਿ ਹੁਣ ਸਪੱਸ਼ਟ ਹੋਇਆ ਕਿ ਏਜੰਟ ਨੇ ਬਾਨੋ ਨੂੰ ਕਿਹਾ ਸੀ ਕਿ ਉਹ ਕਿਸੇ ਨੂੰ ਸੱਚਾਈ ਦਾ ਖੁਲਾਸਾ ਨਾ ਕਰੇ"। ਉਨ੍ਹਾਂ ਅੱਗੇ ਕਿਹਾ, "ਵੀਡੀਓ ਦੇ ਆਉਣ ਅਤੇ ਸਾਡੇ ਤੱਕ ਪਹੁੰਚਣ ਤੋਂ ਬਾਅਦ ਹੀ ਸਾਨੂੰ ਉਸਦੇ ਪਾਕਿਸਤਾਨ ਵਿੱਚ ਰਹਿਣ ਬਾਰੇ ਪਤਾ ਲੱਗਿਆ" ਬਾਨੋ ਦੀ ਭੈਣ ਸ਼ਾਹਿਦਾ ਨੇ ਸਾਹਮਣੇ ਆਈ ਵੀਡੀਓ ਦਾ ਖੁਲਾਸਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਉਸ ਨੂੰ ਆਪਣੇ ਪਤੀ, ਭੈਣ-ਭਰਾ ਅਤੇ ਘਰ ਦਾ ਨਾਂ ਸਹੀ ਦੱਸਣ ਤੋਂ ਬਾਅਦ ਪਛਾਣਿਆ। ਸ਼ਾਹਿਦਾ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਆਪਣੀ ਭੈਣ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕੀਤੀ ਅਤੇ ਏਜੰਟ ਨਾਲ ਸੰਪਰਕ ਕੀਤਾ ਜੋ ਕਥਿਤ ਤੌਰ 'ਤੇ ਕੁਝ ਸਮੇਂ ਬਾਅਦ ਭੱਜ ਗਿਆ, ਇਸ ਤਰ੍ਹਾਂ ਭੈਣ ਨੂੰ ਮਿਲਣ ਦੀ ਕੋਈ ਹੋਰ ਉਮੀਦ ਘੱਟ ਗਈ। ਸ਼ੇਖ ਦੀ ਭੈਣ ਅਤੇ ਧੀ ਨੇ ਇੰਨੇ ਸਾਲਾਂ ਬਾਅਦ ਉਸਦੇ ਮਿਲਣ ਨੂੰ ਇੱਕ ਚਮਤਕਾਰ ਦੱਸਿਆ ਅਤੇ ਸਰਕਾਰ ਨੂੰ ਉਸ ਨੂੰ ਜਲਦੀ ਤੋਂ ਜਲਦੀ ਵਾਪਸ ਲਿਆਉਣ ਵਿੱਚ ਮਦਦ ਕਰਨ ਦੀ ਅਪੀਲ ਕੀਤੀ ਹੈ।
ਅਨੁਵਾਦ ਨੂੰ ਛੱਡ ਕੇ, ਇਸ ਕਹਾਣੀ ਨੂੰ ਪੀਟੀਸੀ ਸਟਾਫ਼ ਦੁਆਰਾ ਸੰਪਾਦਿਤ ਨਹੀਂ ਕੀਤਾ ਗਿਆ ਹੈ ਅਤੇ ਇੱਕ ਸਿੰਡੀਕੇਟਿਡ ਫੀਡ ਤੋਂ ਪ੍ਰਕਾਸ਼ਿਤ ਹੈ-PTC News