Wed, Nov 13, 2024
Whatsapp

ਮੁੰਬਈ ਇੰਡੀਅਨਜ਼ ਦੇ ਖਿਡਾਰੀਆਂ 'ਤੇ ਮਧੂ ਮੱਖੀਆਂ ਨੇ ਕੀਤਾ ਹਮਲਾ, ਵਾਲ-ਵਾਲ ਬਚੇ

Reported by:  PTC News Desk  Edited by:  Ravinder Singh -- April 21st 2022 02:30 PM
ਮੁੰਬਈ ਇੰਡੀਅਨਜ਼ ਦੇ ਖਿਡਾਰੀਆਂ 'ਤੇ ਮਧੂ ਮੱਖੀਆਂ ਨੇ ਕੀਤਾ ਹਮਲਾ, ਵਾਲ-ਵਾਲ ਬਚੇ

ਮੁੰਬਈ ਇੰਡੀਅਨਜ਼ ਦੇ ਖਿਡਾਰੀਆਂ 'ਤੇ ਮਧੂ ਮੱਖੀਆਂ ਨੇ ਕੀਤਾ ਹਮਲਾ, ਵਾਲ-ਵਾਲ ਬਚੇ

ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ ਦੇ 15ਵੇਂ ਸੀਜ਼ਨ ਵਿੱਚ ਖ਼ਰਾਬ ਪ੍ਰਦਰਸ਼ਨ ਕਾਰਨ ਮੈਦਾਨ ਵਿਚ ਅਭਿਆਸ ਰਾਹੀਂ ਪਸੀਨਾ ਵਹਾਅ ਰਹੀ ਮੁੰਬਈ ਇੰਡੀਅਨਜ਼ ਉਤੇ ਮਧੂ ਮੱਖੀਆਂ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਮੁੰਬਈ ਇੰਡੀਅਨਜ਼ ਦੇ ਖਿਡਾਰੀਆਂ ਨੇ ਲੇਟ ਕੇ ਆਪਣੇ-ਆਪ ਨੂੰ ਬਚਾਇਆ। ਇਸ ਵਿਚਕਾਰ ਹਜ਼ਾਰਾਂ ਦੀ ਗਿਣਤੀ ਵਿੱਚ ਮਧੂ ਮੈਦਾਨ ਉਤੇ ਉਡ ਰਹੀਆਂ ਸਨ, ਜਿਸ ਕਾਰਨ ਖਿਡਾਰੀਆਂ ਦਾ ਅਭਿਆਸ ਵੀ ਪ੍ਰਭਾਵਿਤ ਹੋਇਆ। ਮੁੰਬਈ ਇੰਡੀਅਨਜ਼ ਦੇ ਖਿਡਾਰੀਆਂ 'ਤੇ ਮਧੂ ਮੱਖੀਆਂ ਨੇ ਕੀਤਾ ਹਮਲਾ, ਵਾਲ-ਵਾਲ ਬਚੇਲਗਾਤਾਰ ਛੇ ਮੈਚ ਹਾਰਨ ਤੋਂ ਬਾਅਦ, ਇੱਕ ਹੋਰ ਹਾਰ ਦਾ ਮਤਲਬ ਟੂਰਨਾਮੈਂਟ ਦੇ ਪਲੇਆਫ ਦਾ ਅੰਤ ਹੋਵੇਗਾ। ਇਸ ਕਰੋ ਜਾਂ ਮਰੋ ਮੈਚ ਤੋਂ ਪਹਿਲਾਂ ਟੀਮ ਨੂੰ ਖੂਬ ਪਸੀਨਾ ਵਹਾਉਂਦੇ ਦੇਖਿਆ ਗਿਆ। ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਮੁੰਬਈ ਦੀ ਟੀਮ ਦੇ ਅਭਿਆਸ ਸੈਸ਼ਨ ਦੌਰਾਨ ਮਧੂ ਮੱਖੀਆਂ ਨੇ ਹਮਲਾ ਕਰ ਦਿੱਤਾ। ਇਸ ਗੱਲ ਨੂੰ ਟੀਮ ਵੱਲੋਂ ਖੁਦ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਗਿਆ ਹੈ। ਸੋਸ਼ਲ ਮੀਡੀਆ 'ਤੇ ਮੁੰਬਈ ਇੰਡੀਅਨਜ਼ ਦੀ ਤਰਫੋਂ ਵੀਡੀਓ ਸ਼ੇਅਰ ਕਰ ਕੇ ਸਾਰਿਆਂ ਨੂੰ ਇਸ ਗੱਲ ਤੋਂ ਜਾਣੂ ਕਰਵਾਇਆ ਗਿਆ ਕਿ ਇਹ ਘਟਨਾ ਵਾਪਰਨ 'ਤੇ ਟੀਮ ਦੇ ਖਿਡਾਰੀਆਂ ਨੇ ਕਿੰਨੀ ਮੁਸ਼ਕਲ ਨਾਲ ਆਪਣਾ ਬਚਾਅ ਕੀਤਾ।

 
View this post on Instagram
 

A post shared by Mumbai Indians (@mumbaiindians)

ਵੀਰਵਾਰ ਸ਼ਾਮ 21 ਅਪ੍ਰੈਲ ਨੂੰ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ 'ਚ ਮੁੰਬਈ ਦੀ ਟੀਮ ਨੇ ਚੇਨਈ ਖਿਲਾਫ਼ ਮੈਚ ਖੇਡਣਾ ਹੈ। ਇਸ ਮੈਚ ਤੋਂ ਪਹਿਲਾਂ ਖਿਡਾਰੀ ਸਟੇਡੀਅਮ 'ਚ ਅਭਿਆਸ ਕਰ ਰਹੇ ਸਨ। ਇਸ ਦੌਰਾਨ ਅਚਾਨਕ ਹਜ਼ਾਰਾਂ ਮਧੂ ਮੱਖੀਆਂ ਨੇ ਖਿਡਾਰੀਆਂ 'ਤੇ ਹਮਲਾ ਕਰ ਦਿੱਤਾ। ਟੀਮ ਦੇ ਸਾਰੇ ਖਿਡਾਰੀਆਂ ਨੇ ਆਪਣੇ ਆਪ ਨੂੰ ਬਚਾਉਣ ਦਾ ਤਰੀਕਾ ਲੱਭਿਆ ਅਤੇ ਸਾਰੇ ਅੰਦਰ ਸਿਰ ਲੁਕਾ ਕੇ ਜ਼ਮੀਨ 'ਤੇ ਲੇਟ ਗਏ। ਇਸ ਕਾਰਨ ਉਨ੍ਹਾਂ ਦਾ ਵਾਲ-ਵਾਲ ਬਚਾਅ ਹੋ ਗਿਆ। ਮੁੰਬਈ ਇੰਡੀਅਨਜ਼ ਦੇ ਖਿਡਾਰੀਆਂ 'ਤੇ ਮਧੂ ਮੱਖੀਆਂ ਨੇ ਕੀਤਾ ਹਮਲਾ, ਵਾਲ-ਵਾਲ ਬਚੇਇਸ ਸੀਜ਼ਨ 'ਚ 5 ਵਾਰ ਦੀ ਚੈਂਪੀਅਨ ਮੁੰਬਈ ਦਾ ਸਭ ਤੋਂ ਖਰਾਬ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਹੈ। ਇਸ ਸੀਜ਼ਨ 'ਚ ਟੀਮ ਸ਼ੁਰੂਆਤ 'ਚ ਲਗਾਤਾਰ 6 ਮੈਚ ਹਾਰ ਚੁੱਕੀ ਹੈ। ਇਸ ਤੋਂ ਪਹਿਲਾਂ, ਇਕੱਠੇ ਕਿਸੇ ਵੀ ਸੀਜ਼ਨ ਵਿੱਚ, ਟੀਮ ਲਗਾਤਾਰ ਸ਼ੁਰੂਆਤ ਤੋਂ ਇੰਨੇ ਮੈਚ ਨਹੀਂ ਹਾਰੀ ਸੀ। ਹੁਣ ਟੀਮ ਦਾ ਇਰਾਦਾ ਬਾਕੀ ਰਹਿੰਦੇ 8 ਮੈਚਾਂ ਵਿੱਚ ਬਿਹਤਰ ਪ੍ਰਦਰਸ਼ਨ ਕਰਕੇ ਜਿੱਤ ਦਰਜ ਕਰਨ ਦਾ ਹੋਵੇਗਾ। ਇਹ ਵੀ ਪੜ੍ਹੋ : ਹੁਣ ਅਕਸ਼ੈ ਕੁਮਾਰ ਤੰਬਾਕੂ ਦੇ ਇਸ਼ਤਿਹਾਰ 'ਚ ਨਹੀਂ ਆਉਣਗੇ ਨਜ਼ਰ, ਲੋਕਾਂ ਤੋਂ ਮੰਗੀ ਮੁਆਫੀ

Top News view more...

Latest News view more...

PTC NETWORK