ਮੁੰਬਈ ਦਾ ਹਿਆਤ ਰੀਜੈਂਸੀ ਹੋਟਲ ਅਗਲੇ ਹੁਕਮਾਂ ਤੱਕ ਬੰਦ ,ਕਰਮਚਾਰੀਆਂ ਨੂੰ ਤਨਖਾਹ ਦੇਣ ਲਈ ਪੈਸੇ ਨਹੀਂ
ਮੁੰਬਈ : ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਦੇਸ਼ ਵਿਚ ਤਬਾਹੀ ਮਚਾ ਦਿੱਤੀ ਹੈ। ਕੋਰੋਨਾ ਵਾਇਰਸ ਮਹਾਂਮਾਰੀ ਦਾ ਸਾਰੇ ਉਦਯੋਗਾਂ 'ਤੇ ਮਾੜਾ ਅਸਰ ਪਿਆ ਹੈ। ਇਸ ਦੇ ਨਾਲ ਹੀ ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ ਦੇ ਵੱਡੇ ਹੋਟਲਾਂ 'ਤੇ ਵੀ ਸੰਕਟ ਮੰਡਰਾ ਰਿਹਾ ਹੈ। ਗਲੋਬਲ ਹੋਸਪਿਟੈਲਿਟੀ ਫ਼ਰਮ ਹਿਆਤ ਹੋਟਲ ਕਾਰਪੋਰੇਸ਼ਨ ਨੇ ਅਗਲੇ ਆਦੇਸ਼ਾਂ ਤੱਕ ਮੁੰਬਈ ਦੇ ਹਿਆਤ ਰੀਜੈਂਸੀ (Hyatt Regency) ਹੋਟਲ ਵਿਚ ਕੰਮਕਾਜ ਮੁਅੱਤਲ ਕਰ ਦਿੱਤਾ ਹੈ।
[caption id="attachment_504546" align="aligncenter" width="300"]
ਮੁੰਬਈ ਦਾ ਹਿਆਤ ਰੀਜੈਂਸੀ ਹੋਟਲ ਅਗਲੇ ਹੁਕਮਾਂ ਤੱਕ ਬੰਦ ,ਕਰਮਚਾਰੀਆਂ ਨੂੰ ਤਨਖਾਹ ਦੇਣ ਲਈ ਪੈਸੇ ਨਹੀਂ[/caption]
ਪੜ੍ਹੋ ਹੋਰ ਖ਼ਬਰਾਂ : ਮਹਿਲਾ ਨੇ ਆਪਣੇ ਪਤੀ ਲਈ ਖੁੱਲ੍ਹਾ ਛੱਡਿਆ ਸੀ ਦਰਵਾਜ਼ਾ , ਗੁਆਂਢੀ ਨੇ ਚੁੱਕਿਆ ਫ਼ਾਇਦਾ
ਜਾਣਕਾਰੀ ਅਨੁਸਾਰ ਮੁੰਬਈ ਦੇ ਹਿਆਤ ਰੀਜੈਂਸੀ ਹੋਟਲ ਕੋਲ ਆਪਣੇ ਕਰਮਚਾਰੀਆਂ ਨੂੰ ਤਨਖਾਹਾਂ ਦਾ ਭੁਗਤਾਨ ਕਰਨ ਲਈ ਪੈਸੇ ਨਹੀਂ ਹਨ ਅਤੇ ਹੁਣ ਹੋਟਲ ਨੇ ਆਰਜ਼ੀ ਤੌਰ 'ਤੇ ਆਪਣਾ ਕੰਮਕਾਜ ਬੰਦ ਕਰ ਦਿੱਤਾ ਹੈ। ਹੋਟਲ ਨੇ ਇੱਕ ਬਿਆਨ ਵਿਚ ਕਿਹਾ ਕਿ ਫੰਡ ਦੀ ਕਮੀ ਹੋ ਰਹੀ ਹੈ। ਇਸ ਲਈ ਅਗਲੇ ਹੁਕਮਾਂ ਤੱਕ ਹੋਟਲ ਬੰਦ ਰਹੇਗਾ। ਏਸ਼ੀਅਨ ਹੋਟਲਜ਼ (ਵੈਸਟ), ਜੋ ਕਿ ਹੋਟਲ ਨੂੰ ਸੰਚਾਲਤ ਕਰਦੀ ਹੈ, ਵੱਲੋਂ ਕੋਈ ਫੰਡ ਨਹੀਂ ਆ ਰਿਹਾ, ਇਸ ਲਈ ਕਾਰੋਬਾਰ ਬੰਦ ਕਰਨਾ ਪਏਗਾ।
[caption id="attachment_504548" align="aligncenter" width="300"]
ਮੁੰਬਈ ਦਾ ਹਿਆਤ ਰੀਜੈਂਸੀ ਹੋਟਲ ਅਗਲੇ ਹੁਕਮਾਂ ਤੱਕ ਬੰਦ ,ਕਰਮਚਾਰੀਆਂ ਨੂੰ ਤਨਖਾਹ ਦੇਣ ਲਈ ਪੈਸੇ ਨਹੀਂ[/caption]
ਹਿਆਤ ਰੀਜੇਂਸੀ ਨੇ ਇੱਕ ਬਿਆਨ ਵਿਚ ਕਿਹਾ, 'ਹੋਟਲ ਦੇ ਸਾਰੇ ਆਨ-ਰੋਲ ਸਟਾਫ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ Hyatt Regency ਮੁੰਬਈ ਦੇ ਮਾਲਕ ਏਸ਼ੀਅਨ ਹੋਸਟਲ ਵੈਸਟ ਲਿਮਟਿਡ ਕੋਲੋਂ ਕਈ ਫੰਡ ਨਹੀਂ ਆ ਰਿਹਾ ਜਿਸ ਨਾਲ ਕਿ ਸਟਾਫ ਦੀ ਤਨਖਾਹ ਅਦਾ ਕੀਤੀ ਜਾ ਸਕੇ ਜਾਂ ਹੋਟਲ ਦਾ ਕੰਮਕਾਜ ਚਲਾਇਆ ਜਾ ਸਕੇ। ਇਸ ਲਈ ਤੁਰੰਤ ਪ੍ਰਭਾਵ ਨਾਲ ਅਸਥਾਈ ਤੌਰ 'ਤੇ ਸਾਰੇ ਕੰਮ ਨੂੰ ਰੋਕਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਗਲੇ ਹੁਕਮਾਂ ਤੱਕ ਹੋਟਲ ਬੰਦ ਰਹੇਗਾ।
[caption id="attachment_504547" align="aligncenter" width="275"]
ਮੁੰਬਈ ਦਾ ਹਿਆਤ ਰੀਜੈਂਸੀ ਹੋਟਲ ਅਗਲੇ ਹੁਕਮਾਂ ਤੱਕ ਬੰਦ ,ਕਰਮਚਾਰੀਆਂ ਨੂੰ ਤਨਖਾਹ ਦੇਣ ਲਈ ਪੈਸੇ ਨਹੀਂ[/caption]
ਮੁੰਬਈ ਏਅਰਪੋਰਟ ਦੇ ਨੇੜੇ ਸਥਿਤ ਇਸ ਹੋਟਲ ਦੀ ਮਲਕੀਅਤ ਏਸ਼ੀਅਨ ਹੋਟਲਜ਼ (ਵੈਸਟ) ਲਿਮਟਿਡ ਦੇ ਕੋਲ ਹੈ। ਵਿੱਤੀ ਸਾਲ 2020-21 ਦੇ 9 ਮਹੀਨਿਆਂ ਵਿੱਚ ਏਸ਼ੀਅਨ ਹੋਟਲਜ਼ (ਵੈਸਟ) ਨੂੰ 109 ਕਰੋੜ ਰੁਪਏ ਦਾ ਘਾਟਾ ਹੋਇਆ ਹੈ। ਅਜੇ 10 ਦਿਨ ਪਹਿਲਾਂ ਹੀ ਏਸ਼ੀਅਨ ਹੋਟਲਜ਼ (ਵੈਸਟ) ਨੇ ਸਟਾਕ ਐਕਸਚੇਂਜ ਨੂੰ ਸੂਚਿਤ ਕੀਤਾ ਸੀ ਕਿ ਉਹ ਯੈਸ ਬੈਂਕ ਦਾ ਕਰਜ਼ਾ ਅਤੇ ਵਿਆਜ ਨਹੀਂ ਮੋੜ ਸਕਦੀ ਹੈ। ਏਸ਼ੀਅਨ ਹੋਟਲਾਂ (ਵੈਸਟ) 'ਤੇ ਕੁੱਲ ਬਕਾਇਆ 263 ਕਰੋੜ ਰੁਪਏ ਹਨ।
[caption id="attachment_504549" align="aligncenter" width="300"]
ਮੁੰਬਈ ਦਾ ਹਿਆਤ ਰੀਜੈਂਸੀ ਹੋਟਲ ਅਗਲੇ ਹੁਕਮਾਂ ਤੱਕ ਬੰਦ ,ਕਰਮਚਾਰੀਆਂ ਨੂੰ ਤਨਖਾਹ ਦੇਣ ਲਈ ਪੈਸੇ ਨਹੀਂ[/caption]
ਪੜ੍ਹੋ ਹੋਰ ਖ਼ਬਰਾਂ : ਮਹਾਰਾਸ਼ਟਰ 'ਚ 47 ਵਾਰ ਰੰਗ ਬਦਲ ਚੁੱਕਿਆ ਹੈ ਕੋਰੋਨਾ ਵਾਇਰਸ , ਤੀਜੀ ਲਹਿਰ ਹੋਵੇਗੀ ਘਾਤਕ
ਦਰਅਸਲ, ਪਿਛਲੇ ਸਾਲ ਹੋਟਲ ਇੰਡਸਟਰੀ ਨੂੰ ਤਾਲਾਬੰਦੀ ਕਾਰਨ ਭਾਰੀ ਨੁਕਸਾਨ ਹੋਇਆ ਸੀ ਅਤੇ ਇਸ ਸਾਲ ਕੋਵਿਡ -19 ਦੀ ਦੂਜੀ ਲਹਿਰ ਦੇ ਕਾਰਨ ਫ਼ਿਰ ਦੁਬਾਰਾ ਝਟਕਾ ਲੱਗਿਆ ਹੈ।ਹਿਆਤ ਰੀਜੈਂਸੀ (Hyatt Regency) ਹੋਟਲ 400 ਕਮਰਿਆਂ ਦੀ 5 ਸਿਤਾਰ ਸੰਪਤੀ ਹੈ। ਫਰਵਰੀ ਵਿਚ ਏਸ਼ੀਅਨ ਹੋਟਲਜ਼ (ਵੈਸਟ) ਦੇ ਚੇਅਰਮੈਨ ਅਤੇ ਐਮਡੀ ਸੁਸ਼ੀਲ ਕੁਮਾਰ ਗੁਪਤਾ ਨੇ ਕੰਪਨੀ ਤੋਂ ਅਸਤੀਫਾ ਦੇ ਦਿੱਤਾ ਸੀ।
-PTCNews