ਰੋਪੜ ਜੇਲ੍ਹ ਦੇ 25 ਕੈਦੀਆਂ ਵਾਲੇ ਬੈਰਕ 'ਚ ਵੀਆਈਪੀ ਦੀ ਤਰ੍ਹਾਂ ਕੱਲ੍ਹਾ ਰਹਿੰਦਾ ਸੀ ਮੁਖਤਾਰ ਅੰਸਾਰੀ
ਚੰਡੀਗੜ੍ਹ, 28 ਜੂਨ: ਪੰਜਾਬ ਵਿਧਾਨ ਸਭਾ 'ਚ ਬਜਟ 'ਤੇ ਚੌਥੇ ਦਿਨ ਬਹਿਸ ਦੌਰਾਨ ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਯੂਪੀ ਦੇ ਗੈਂਗਸਟਰ ਮੁਖਤਾਰ ਅੰਸਾਰੀ ਬਾਰੇ ਵੱਡਾ ਖੁਲਾਸਾ ਕੀਤਾ ਹੈ। ਜੇਲ੍ਹ ਮੰਤਰੀ ਨੇ ਦੋਸ਼ ਲਾਇਆ ਕਿ ਪਿਛਲੀ ਸਰਕਾਰ ਨੇ ਮੁਖਤਾਰ ਅੰਸਾਰੀ ਖ਼ਿਲਾਫ਼ ਫਰਜ਼ੀ ਐਫਆਈਆਰ ਦਰਜ ਕੀਤੀ ਸੀ ਅਤੇ ਉਸ ਖ਼ਿਲਾਫ਼ ਚਲਾਨ ਵੀ ਪੇਸ਼ ਨਹੀਂ ਕੀਤਾ। ਇਹ ਵੀ ਪੜ੍ਹੋ: ਮੁਕੇਸ਼ ਅੰਬਾਨੀ ਨੇ ਰਿਲਾਇੰਸ ਜੀਓ ਦੇ ਚੇਅਰਮੈਨ ਦੇ ਅਹੁਦੇ ਤੋਂ ਦਿੱਤਾ ਅਸਤੀਫਾ, ਆਕਾਸ਼ ਅੰਬਾਨੀ ਬੋਰਡ ਦੇ ਬਣੇ ਨਵੇਂ ਚੇਅਰਮੈਨ ਉਨ੍ਹਾਂ ਕਿਹਾ ਕਿ ਮੁਖਤਾਰ ਅੰਸਾਰੀ ਪੰਜਾਬ ਦੀ ਰੋਪੜ ਜੇਲ੍ਹ ਵਿੱਚ ਬੰਦ ਸੀ ਅਤੇ ਸੂਬੇ ਦੀ ਪਿਛਲੀ ਸਰਕਾਰ ਨੇ ਉਸ ਨੂੰ ਯੂਪੀ ਪੁਲਿਸ ਦੇ ਹਵਾਲੇ ਨਾ ਕਰਨ ਲਈ 55 ਲੱਖ ਰੁਪਏ ਵੀ ਖਰਚ ਕੀਤੇ ਸਨ। ਉਨ੍ਹਾਂ ਅੱਗੇ ਖ਼ੁਲਾਸਾ ਕੀਤਾ ਕਿ ਯੂਪੀ ਸਰਕਾਰ ਨੇ ਮੁਖਤਾਰ ਅੰਸਾਰੀ ਨੂੰ ਯੂਪੀ ਲੈ ਜਾਣ ਲਈ ਕਈ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਪਰ ਪੰਜਾਬ ਦੀ ਕਾਂਗਰਸ ਸਰਕਾਰ ਨੇ ਮੁਖਤਾਰ ਅੰਸਾਰੀ ਨੂੰ ਯੂਪੀ ਪੁਲਿਸ ਦੇ ਹਵਾਲੇ ਨਹੀਂ ਕੀਤਾ। ਜਿਸ ਤੋਂ ਬਾਅਦ ਯੂਪੀ ਸਰਕਾਰ ਨੂੰ ਸੁਪਰੀਮ ਕੋਰਟ ਜਾਣਾ ਪਿਆ। ਇਸ 'ਤੇ ਪੰਜਾਬ ਸਰਕਾਰ ਨੇ ਮੁਖਤਾਰ ਅੰਸਾਰੀ ਲਈ ਸੁਪਰੀਮ ਕੋਰਟ 'ਚ ਵੱਡਾ ਵਕੀਲ ਨਿਯੁਕਤ ਕੀਤਾ, ਜਿਸ ਦਾ ਹੁਣ 'ਆਪ' ਸਰਕਾਰ ਨੂੰ 55 ਲੱਖ ਰੁਪਏ ਦਾ ਬਿੱਲ ਆਇਆ ਹੈ। 'ਆਪ' ਸਰਕਾਰ ਦੇ ਮੰਤਰੀ ਨੇ ਇਹ ਵੀ ਦੱਸਿਆ ਕਿ ਅੰਸਾਰੀ ਨੂੰ ਇੱਕ ਬੈਰਕ ਵਿੱਚ ਰੱਖਿਆ ਗਿਆ ਜਿੱਥੇ 25 ਕੈਦੀ ਰਹਿ ਸਕਦੇ ਸਨ। ਉਨ੍ਹਾਂ ਦੱਸਿਆ ਕਿ ਉਸ ਬੈਰਕ ਵਿੱਚ ਮੁਖਤਾਰ ਅੰਸਾਰੀ ਨੂੰ ਵੀਆਈਪੀ ਟ੍ਰੀਟਮੈਂਟ ਦਿੱਤਾ ਜਾਂਦਾ ਸੀ, ਜਿਸ ਵਿਚ ਉਸਦੀ ਪਤਨੀ ਵੀ ਉਸਦੇ ਨਾਲ ਹੀ ਰਹਿੰਦੀ ਸੀ। ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਹੁਣ ਇਸ ਮਾਮਲੇ ਵਿੱਚ ਉਨ੍ਹਾਂ 'ਤੇ ਐਫਆਈਆਰ ਦਰਜ ਕਰਨ ਦੇ ਹੁਕਮ ਦਿੱਤੇ ਹਨ ਜਿਨ੍ਹਾਂ ਦੇ ਹੁਕਮਾਂ ’ਤੇ ਇਹ ਸਭ ਕੁਝ ਹੋਇਆ। ਜੇਲ੍ਹ ਮੰਤਰੀ ਹਰਜੋਤ ਬੈਂਸ ਦੇ ਦਾਅਵੇ ਤੋਂ ਬਾਅਦ ਕਾਂਗਰਸ ਦੇ ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਅੰਸਾਰੀ ਦੀ ਪਤਨੀ ਜੇਲ੍ਹ ਵਿੱਚ ਰਹਿੰਦੀ ਸੀ, ਮੰਤਰੀ ਸਾਬਿਤ ਕਰੇ। ਇਸ 'ਤੇ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ। ਜਲਦੀ ਹੀ ਸੱਚਾਈ ਪੰਜਾਬ ਦੇ ਸਾਹਮਣੇ ਆ ਜਾਵੇਗੀ। ਇਹ ਵੀ ਪੜ੍ਹੋ: ਭਾਰਤ 'ਚ 33 ਰੁਪਏ ਪੈਟਰੋਲ ਹੋ ਸਕਦਾ ਹੈ ਸਸਤਾ, ਜਾਣੋ ਕਦੋੋਂ ਮਿਲੇਗੀ ਲੋਕਾਂ ਨੂੰ ਵੱਡੀ ਰਾਹਤ ਹੰਗਾਮੇ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜੇਕਰ ਗੈਂਗਸਟਰ 'ਤੇ ਬਹਿਸ ਕਰਨੀ ਹੈ ਤਾਂ ਇਸ ਦੀ ਸ਼ੁਰੂਆਤ ਲਾਰੈਂਸ ਤੋਂ ਹੋਣੀ ਚਾਹੀਦੀ ਹੈ। ਤਿਹਾੜ ਜੇਲ੍ਹ ਜਿਸ ਵਿਚ ਲਾਰੈਂਸ ਬੰਦ ਹੈ, ਉਹ ਦਿੱਲੀ ਸਰਕਾਰ ਦੇ ਅਧੀਨ ਹੈ। ਦਿੱਲੀ ਵਿੱਚ ਵੀ ਆਮ ਆਦਮੀ ਪਾਰਟੀ ਦੀ ਹੀ ਸਰਕਾਰ ਹੈ। ਇਸ 'ਤੇ 'ਆਪ' ਵਿਧਾਇਕਾਂ ਨੇ ਕਿਹਾ ਕਿ ਅਸੀਂ ਹੀ ਉਸਨੂੰ ਪੰਜਾਬ ਲੈ ਕੇ ਆਏ ਹਾਂ। -PTC News