Tue, Jun 3, 2025
Whatsapp

ਧੋਨੀ ਦੇ ਘਰ ਆਇਆ ਨੰਨ੍ਹਾ ਮਹਿਮਾਨ, ਬੇਟੀ ਜੀਵਾ ਨੇ ਲਾਇਆ ਗਲੇ (ਵੀਡੀਓ)

Reported by:  PTC News Desk  Edited by:  Jashan A -- August 27th 2019 05:24 PM
ਧੋਨੀ ਦੇ ਘਰ ਆਇਆ ਨੰਨ੍ਹਾ ਮਹਿਮਾਨ, ਬੇਟੀ ਜੀਵਾ ਨੇ ਲਾਇਆ ਗਲੇ (ਵੀਡੀਓ)

ਧੋਨੀ ਦੇ ਘਰ ਆਇਆ ਨੰਨ੍ਹਾ ਮਹਿਮਾਨ, ਬੇਟੀ ਜੀਵਾ ਨੇ ਲਾਇਆ ਗਲੇ (ਵੀਡੀਓ)

ਧੋਨੀ ਦੇ ਘਰ ਆਇਆ ਨੰਨ੍ਹਾ ਮਹਿਮਾਨ, ਬੇਟੀ ਜੀਵਾ ਨੇ ਲਾਇਆ ਗਲੇ (ਵੀਡੀਓ),ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਆਪਣੀ ਟ੍ਰੇਨਿੰਗ ਤੋਂ ਵਾਪਸ ਆ ਕੇ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਰਹੇ ਹਨ। ਇਸ ਸਮੇਂ ਉਹ ਆਪਣਾ ਵਧੇਰੇ ਸਮਾਂ ਆਪਣੀ ਬੇਟੀ ਜੀਵਾ ਨਾਲ ਬਿਤਾ ਰਹੇ ਹਨ। ਅਜਿਹੇ 'ਚ ਕੁਝ ਅਜਿਹਾ ਦੇਖਣ ਨੂੰ ਮਿਲਿਆ, ਜਿਸ ਨੂੰ ਦੇਖ ਸਭ ਹੈਰਾਨ ਹੋ ਰਹੇ ਹਨ। dhoni ਦਰਅਸਲ, ਧੋਨੀ ਦੇ ਘਰ ਨਵਾਂ ਮਹਿਮਾਨ ਆਇਆ ਹੈ। ਜਿਸ ਦਾ ਸਵਾਗਤ ਮਾਹੀ ਦੀ ਬੇਟੀ ਜੀਵਾ ਨੇ ਜ਼ੋਰ ਨਾਲ ਗੱਲੇ ਲਾ ਕੇ ਕੀਤਾ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਚ ਖੂਬ ਵਾਇਰਲ ਹੋ ਰਹੀ ਹੈ। ਹੋਰ ਪੜ੍ਹੋ: ਕਾਂਗਰਸੀ ਕੌਂਸਲਰ ਮਿੱਠੂ ਮਦਾਨ ਜੇ ਦੋਸ਼ੀ ਨਹੀਂ ਤਾਂ ਕਿਉਂ ਹੋਇਆ ਪਰਿਵਾਰ ਸਮੇਤ ਫ਼ਰਾਰ ? ਤਹਾਨੂੰ ਦੱਸ ਦਈਏ ਕਿ ਧੋਨੀ ਦੇ ਘਰ ਆਇਆ ਛੋਟਾ ਮਹਿਮਾਨ ਹੋਰ ਕੋਈ ਸਗੋਂ ਇਕ ਨਵਾਂ ਪਿਆਰਾ ਜਿਹਾ ਕੁੱਤੇ ਦਾ ਬੱਚਾ ਹੈ। ਜਿਸ ਨਾਲ ਧੋਨੀ ਦੀ ਬੇਟੀ ਜੀਵਾ ਖੇਡ ਰਹੀ ਹੈ। ਐੱਮ. ਐੱਸ. ਧੋਨੀ ਨੂੰ ਬਾਈਕਸ ਅਤੇ ਕੁੱਤਿਆਂ ਨਾਲ ਬੇਹੱਦ ਹੀ ਪਿਆਰ ਹੈ। ਜਿਨ੍ਹਾਂ ਦੀ ਵੀਡੀਓਜ਼ ਧੋਨੀ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕਰਦੇ ਰਹਿੰਦੇ ਹਨ। https://twitter.com/msdfansofficial/status/1165990765601800192?s=20 ਜ਼ਿਕਰ ਏ ਖਾਸ ਹੈ ਕਿ ਮਹਿੰਦਰ ਸਿੰਘ ਧੋਨੀ ਹੁਣੇ ਹੀ ਜੰਮੂ ਕਸ਼ਮੀਰ ਤੋਂ ਆਪਣੀ ਟ੍ਰੇਨਿੰਗ ਪੂਰੀ ਕਰ ਵਾਪਿਸ ਆਏ ਹਨ। 16 ਅਗਸਤ ਨੂੰ ਹੀ ਦਿੱਲੀ ਏਅਰਪੋਰਟ 'ਤੇ ਵੇਖੇ ਗਏ ਸਨ। -PTC News


Top News view more...

Latest News view more...

PTC NETWORK