ਸਾਂਸਦ ਮਨੀਸ਼ ਤਿਵਾੜੀ ਦਾ ਵੱਡਾ ਬਿਆਨ, ਕਿਹਾ- ਅਸੀਂ ਕਾਂਗਰਸ ਪਾਰਟੀ ਦੇ ਕਿਰਾਏਦਾਰ ਨਹੀਂ , ਹਿੱਸੇਦਾਰ ਹਾਂ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਪੰਜਾਬ ਵਿੱਚ ਸਿਆਸਤ ਗਰਮਾਈ ਹੋਈ ਹੈ। ਸਿਆਸੀ ਪਾਰਟੀਆਂ ਵੱਲੋਂ ਇਕ ਦੂਜੇ ਨੂੰ ਲੈ ਕੇ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਉੱਥੇ ਹੀ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਂਸਦ ਮਨੀਸ਼ ਤਿਵਾੜੀ ਆਪਣੀ ਹੀ ਪਾਰਟੀ ਕਾਂਗਰਸ ਉੱਤੇ ਭੜਕੇ ਹੋਏ ਹਨ। ਕਾਂਗਰਸ ਦਾ ਕਾਟੋ ਕਲੇਸ਼ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸੀ ਸਾਂਸਦ ਮਨੀਸ਼ ਤਿਵਾੜੀ ਦੀ ਸੁਰ ਦਿਨੋਂ ਦਿਨ ਬਾਗੀ ਹੁੰਦੀ ਜਾ ਰਹੀ ਹੈ। ਮੁਨੀਸ਼ ਤਿਵਾੜੀ ਆਪਣੀ ਪਾਰਟੀ ਉੱਤੇ ਪਹਿਲਾ ਵੀ ਕਈ ਸਵਾਲ ਉਠਾਏ ਹਨ। ਕਾਂਗਰਸ ਪਾਰਟੀ ਦੇ ਕਾਟੋ ਕਲੇਸ਼ ਨੂੰ ਲੈ ਕੇ ਮਨੀਸ਼ ਤਿਵਾੜੀ ਵੱਲੋਂ ਪਾਰਟੀ ਛੱਡਣ ਦੀਆਂ ਚਰਚਾਵਾਂ ਸਾਹਮਣੇ ਆ ਰਹੀਆ ਹਨ। ਮਨੀਸ਼ ਤਿਵਾੜੀ ਨੇ ਕਿਹਾ ਕਿ ਮੈਂ ਕਈ ਵਾਰ ਪਹਿਲਾ ਵੀ ਗੱਲ ਕਹਿ ਚੁੱਕਿਆ ਹਾਂ ਕਿ ਅਸੀਂ ਕਾਂਗਰਸ ਪਾਰਟੀ ਦੇ ਕਿਰਾਏਦਾਰ ਨਹੀਂ ਉਹ ਪਾਰਟੀ ਦੇ ਹਿੱਸੇਦਾਰ ਹੈ।ਉਹ ਕਾਂਗਰਸ ਪਾਰਟੀ ਨੂੰ ਨਹੀਂ ਛੱਡ ਰਹੇ ਹਨ ਪਰ ਜੇਕਰ ਉਨ੍ਹਾਂ ਨੂੰ ਕੋਈ ਪਾਰਟੀ ਚੋਂ ਧੱਕੇ ਦੇ ਕੇ ਬਾਹਰ ਕੱਢੇਗਾ ਇਹ ਵੱਖਰੀ ਗੱਲ ਹੈ। ਉਨ੍ਹਾਂ ਨੇ ਕਿਹਾ ਹੈ ਕਿ ਆਪਣੀ ਜ਼ਿੰਦਗੀ ਦੇ 40 ਸਾਲ ਉਨ੍ਹਾਂ ਨੇ ਇਸ ਪਾਰਟੀ ਨੂੰ ਦਿੱਤੇ ਹਨ ਅਤੇ ਪਾਰਟੀ ਲਈ ਖੂਨ ਵਹਾਇਆ ਹੈ। ਤੁਹਾਨੂੰ ਦੱਸਦੇਈਏ ਕਿ ਪਹਿਲਾ ਮਨੀਸ਼ ਤਿਵਾੜੀ ਦਾ ਸਟਾਰ ਸੂਚੀ ਵਿੱਚ ਨਾਂਅ ਨਹੀਂ ਆਇਆ ਸੀ ਜਿਸ ਨੂੰ ਲੈ ਕੇ ਸਿਆਸਤ ਭੱਖੀ ਹੋਈ ਹੈ। ਇਹ ਵੀ ਪੜ੍ਹੋ:ਦੀਪ ਸਿੱਧੂ ਦੀ ਮੌਤ ਤੋਂ ਬਾਅਦ ਮਹਿਲਾ ਮਿੱਤਰ ਨੇ ਸੋਸ਼ਲ ਮੀਡਿਆ 'ਤੇ ਲਿਖਿਆ - 'ਤੁਸੀਂ ਵਾਪਸ ਆ ਜਾਓ' -PTC News