ਸਾਂਸਦ ਗੁਰਜੀਤ ਸਿੰਘ ਔਜਲਾ ਨੇ ਕੇਂਦਰੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਨਾਲ ਕੀਤੀ ਮੁਲਾਕਾਤ
ਅੰਮ੍ਰਿਤਸਰ : ਅੰਮ੍ਰਿਤਸਰ ਦੇ ਲੋਕ ਸਭਾ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਅੱਜ ਕੇਂਦਰ ਸਰਕਾਰ ਦੇ ਜਲ ਸਰੋਤ ਅਤੇ ਨਹਿਰੀ ਵਿਕਾਸ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ ਕੀਤੀ ਅਤੇ ਅੱਪਰ ਬਾਰੀ ਦੁਆਬ ਨਹਿਰ (ਯੂ ਬੀ ਡੀ ਸੀ) ਦੀ ਲਾਈਨਿੰਗ (ਬੰਨ੍ਹੇ) ਦਾ ਵਿਕਾਸ ਕਰਨ ਲਈ ਮੰਗ ਪੱਤਰ ਦਿੱਤਾ। 400 ਕਿਲੋਮੀਟਰ ਲੰਬਾਈ ਦੀ ਯੂ.ਬੀ.ਡੀ.ਸੀ 1853 ਵਿਚ ਬਣਾਈ ਗਈ ਸੀ ਜੋ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਤਰਨ ਤਾਰਨ ਆਦਿ ਜਿਲ੍ਹਿਆਂ ਦੇ 13 ਲੱਖ 50 ਹਜ਼ਾਰ ਏਕੜ ਦੀ ਸੰਚਾਈ ਲਈ ਵਿਕਸਤ ਕੀਤੀ ਗਈ ਸੀ ਰਾਵੀ ਦਰਿਆ ਤੋਂ ਚਾਰ ਹਜ਼ਾਰ ਕਿਓਸਿਕਸ ਪਾਣੀ ਨੂੰ ਸੱਤ ਛੋਟੀਆਂ ਨਹਿਰਾਂ ਅਤੇ 247 ਸ਼ਾਖਾਵਾਂ ਰਾਹੀਂ 2400 ਕਿਲੋਮੀਟਰ ਮੈਦਾਨੀ ਇਲਾਕੇ ਵਿਚ ਪਹੁੰਚਾਉਣ ਲਈ ਸਹਾਈ ਹੁੰਦੀ ਹੈ। ਪੱਕੇ ਬੰਨ੍ਹੇ ਨਾ ਹੋਣ ਕਾਰਨ 60-80% ਪਾਣੀ ਦਾ ਨੁਕਸਾਨ ਹੁੰਦਾ ਹੈ, ਜਿਸ ਕਰਕੇ ਇਸ ਨਹਿਰ ਵਿੱਚ ਤਕਰੀਬਨ 18000 ਕਿਓਸਿਕ ਪਾਣੀ ਹੀ ਛੱਡਿਆ ਜਾ ਰਿਹਾ ਹੈ, ਜਿਸ ਨਾਲ 8.5 ਲੱਖ ਏਕੜ ਜ਼ਮੀਨ ਹੀ ਸੰਚਾਈ ਜਾ ਰਹੀ ਹੈ। ਕੇਂਦਰੀ ਜਲ ਕਮਿਸ਼ਨ ਅਤੇ ਪੰਜਾਬ ਸੰਚਾਈ ਵਿਭਾਗ ਵੱਲੋਂ ਸਾਲ 2017 ਵਿੱਚ ਯੂ.ਬੀ. ਡੀ.ਸੀ. ਦੇ ਬੰਨ੍ਹੇ ਪੱਕੇ ਕਰਨ ਲਈ 1112 ਕਰੋੜ ਰੁਪਏ ਦੀ ਕੇਂਦਰ ਕੋਲੋ ਮੰਗ ਕੀਤੀ ਗਈ ਸੀ। ਪੰਜ ਸਾਲ ਦੀ ਦੇਰੀ ਹੋਣ ਕਾਰਨ ਇਸ ਪ੍ਰੋਜੈਕਟ ਤੇ ਖਰਚਾ ਵੱਧ ਕੇ 1600 ਕਰੋੜ ਹੋ ਗਿਆ ਹੈ। ਕੇਂਦਰੀ ਮੰਤਰੀ ਨਾਲ ਮੁਲਾਕਾਤ ਦੌਰਾਨ ਇਹ ਮੰਗ ਰੱਖੀ ਕਿ ਇਸ ਮਹੱਤਵਪੂਰਨ ਪ੍ਰੋਜੈਕਟ ਨੂੰ ਪਾਸ ਕਰਕੇ ਜਲਦ ਤੋਂ ਜਲਦ ਮੁਕੰਮਲ ਕਰਵਾਇਆ ਜਾਵੇ, ਤਾਂ ਹੋ ਇਹ ਨਹਿਰ ਸੰਚਾਈ ਦੇ ਟੀਚਿਆਂ ਦੇ ਨਾਲ ਨਾਲ ਪੀਣ ਵਾਲੇ ਪਾਣੀ ਦੀ ਪੂਰਤੀ ਵੀ ਕਰ ਸਕੇ। ਜਿਸ ਤੇ ਮੰਤਰੀ ਸਾਹਿਬ ਵੱਲੋਂ ਸਕਰਾਤਮਕ ਆਸ਼ਵਾਸਨ ਦਿੱਤਾ ਗਿਆ ਹੈ। ਇਹ ਵੀ ਪੜ੍ਹੋ:FCI ਦੇ ਚੇਅਰਮੈਨ -ਕਮ- ਮੈਨੇਜਿੰਗ ਡਾਇਰੈਕਟਰ ਆਤਿਸ਼ ਚੰਦਰਾ ਨੇ ਰਾਜਪੁਰਾ ਦੇ ਗੁਦਾਮ ਦਾ ਕੀਤਾ ਦੌਰਾ -PTC News