ਔਰਤਾਂ ਪ੍ਰਤੀ ਗਲਤ ਵਿਵਹਾਰ ਕਰਨ ਵਾਲੇ ਐਨਡੀਪੀ ਦੇ ਐਮ.ਪੀ ਮਾਮਲੇ 'ਚ ਜਾਂਚ ਜਾਰੀ
MP Erin Weir harassment allegation: NDP Leader Jagmeet Singh announces investigation : ਔਰਤਾਂ ਪ੍ਰਤੀ ਗਲਤ ਵਿਵਹਾਰ ਕਰਨ ਵਾਲੇ ਐਨਡੀਪੀ ਦੇ ਐਮ.ਪੀ ਮਾਮਲੇ 'ਚ ਜਾਂਚ ਜਾਰੀ
ਐਨਡੀਪੀ ਦੇ ਐਮ.ਪੀ ਐਰਿਨ ਵੀਅਰ 'ਤੇ ਔਰਤਾਂ ਪ੍ਰਤੀ ਗਲਤ ਵਿਵਹਾਰ ਕਰਨ ਦੇ ਲੱਗੇ ਦੋਸ਼ਾਂ ਖਿਲਾਫ ਜਾਂਚ ਚੱਲ ਰਹੀ ਹੈ, ਪਰ ਇਸ ਦੌਰਾਨ ਐਮ.ਪੀ ਵੱਲੋਂ ਅਜਿਹੇ ਕਿਸੇ ਵੀ ਦੋਸ਼ ਤੋਂ ਇਨਕਾਰ ਕਰਦਿਆਂ ਸਾਰੇ ਮਾਮਲੇ ਨੂੰ ਬੇਬੁਨਿਆਦ ਦੱਸਿਆ ਗਿਆ ਹੈ।
ਵੀਅਰ ਨੇ ਸਫਾਈ ਦਿੰਦਿਆਂ ਕਿਹਾ ਹੈ ਕਿ ਇਹ ਸਭ ਕਿਸੇ ਸਿਆਸੀ ਰੰਜਿਸ਼ ਤਹਿਤ ਕੀਤਾ ਗਿਆ ਹੈ। ਐਨਡੀਪੀ ਦੇ ਐਮਪੀ ਐਰਿਨ ਵੀਅਰ ਖਿਲਾਫ ਇਸ ਜਾਂਚ ਦੇ ਹੁਕਮ ਐਨਡੀਪੀ ਆਗੂ ਜਗਮੀਤ ਸਿੰਘ ਵੱਲੋਂ ਦਿੱਤੇ ਗਏ ਹਨ।
MP Erin Weir harassment allegation: NDP Leader Jagmeet Singh announces investigation : ਦੱਸਣਯੋਗ ਹੈ ਕਿ ਮੰਗਲਵਾਰ ਸ਼ਾਮ ਨੂੰ ਐਨਡੀਪੀ ਐਮਪੀ ਕ੍ਰਿਸਟੀਨ ਮੂਰ ਵੱਲੋਂ ਇੱਕ ਈਮੇਲ ਰਾਹੀਂ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਹੀ ਇਸ ਮਾਮਲੇ ਦੀ ਜਾਂਚ ਸ਼ੁਰੂ ਕਰਵਾਈ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਵੀਅਰ ਦਾ ਨਾਂ ਸਿੱਧੇ ਤੌਰ ਉੱਤੇ ਮੂਰ ਵੱਲੋਂ ਲਿਆ ਗਿਆ ਹੈ। ਉਨ੍ਹਾਂ ਇਹ ਵੀ ਲਿਖਿਆ ਕਿ ਬਹੁਤ ਸਾਰੀਆਂ ਮਹਿਲਾਂਵਾਂ ਵੱਲੋਂ ਉਨ੍ਹਾਂ ਨੂੰ ਇਹ ਸ਼ਿਕਾਇਤ ਕੀਤੀ ਗਈ ਸੀ ਕਿ ਮੂਰ ਉਨ੍ਹਾਂ ਨੂੰ ਤੰਗ ਪਰੇਸ਼ਾਨ ਕਰਦਾ ਹੈ। ਮੂਰ ਨੂੰ ਨਿੱਜੀ ਤੌਰ ਉੱਤੇ ਇਸ ਤਰ੍ਹਾਂ ਦੇ ਵਿਵਹਾਰ ਦਾ ਸਾਹਮਣਾ ਨਹੀਂ ਕਰਨਾ ਪਿਆ।
ਵੀਰਵਾਰ ਨੂੰ ਪਾਰਲੀਮੈਂਟ ਹਿੱਲ 'ਚ ਹੋਈ ਇੱਕ ਪ੍ਰੈੱਸ ਕਾਨਫਰੰਸ ਵਿੱਚ ਜਗਮੀਤ ਸਿੰਘ ਨੇ ਇਨ੍ਹਾਂ ਦੋਸ਼ਾਂ ਨੂੰ ਪਰੇਸ਼ਾਨੀ ਭਰਪੂਰ ਅਤੇ ਸ਼ਰਮਿੰਦਗੀ ਵਾਲਾ ਕਰਾਰ ਦਿੱਤਾ ਸੀ ਅਤੇ ਮਾਮਲੇ ਦੀ ਤਹਿ ਤੱਕ ਜਾਣ ਲਈ ਇੱਕ ਅਜ਼ਾਦਾਨਾ ਜਾਂਚਕਾਰ ਨਿਯੁਕਤ ਕਰਨ ਦੀ ਗੱਲ ਕਹੀ ਸੀ।
ਜਗਮੀਤ ਨੇ ਇਹ ਵੀ ਕਿਹਾ ਸੀ ਕਿ ਇਸ ਤਰ੍ਹਾਂ ਦੀ ਗੱਲ ਸਾਹਮਣੇ ਆਉਣ ਉੱਤੇ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਭਵਿੱਖ 'ਚ ਅਜਿਹੀ ਕੋਈ ਘਟਨਾ ਨਾ ਵਾਪਰੇ।
—PTC News