Thu, Nov 28, 2024
Whatsapp

ਦਿਵਿਆਂਗ ਫ਼ੌਜੀਆਂ ਦੀ 12 ਮੈਂਬਰੀ ਟੀਮ ਵੱਲੋਂ ਕੱਢੀ ਮੋਟਰਸਾਈਕਲ ਰੈਲੀ 

Reported by:  PTC News Desk  Edited by:  Pardeep Singh -- April 13th 2022 03:29 PM -- Updated: April 13th 2022 05:34 PM
ਦਿਵਿਆਂਗ ਫ਼ੌਜੀਆਂ ਦੀ 12 ਮੈਂਬਰੀ ਟੀਮ ਵੱਲੋਂ ਕੱਢੀ ਮੋਟਰਸਾਈਕਲ ਰੈਲੀ 

ਦਿਵਿਆਂਗ ਫ਼ੌਜੀਆਂ ਦੀ 12 ਮੈਂਬਰੀ ਟੀਮ ਵੱਲੋਂ ਕੱਢੀ ਮੋਟਰਸਾਈਕਲ ਰੈਲੀ 

ਚੰਡੀਗੜ੍ਹ: ਦਿਵਿਆਂਗ ਕੌਸ਼ਲ ਵਿਕਾਸ ਕੇਂਦਰ ਦੇ ਸਹਿਯੋਗ ਦਿਵਿਆਂਗ ਸਾਹਸੀ ਫੌਜੀਆਂ ਦੀ 12 ਮੈਂਬਰੀ ਟੀਮ ਵਲੋਂ ਸੁਰਿੰਦਰ ਸਿੰਘ ਕਮਾਂਡੈਂਟ (ਸਿਖਲਾਈ) ਬੀ.ਐਸ.ਐਫ. ਮੁੱਖ ਦਫ਼ਤਰ ਨਵੀਂ ਦਿੱਲੀ ਦੀ ਅਗਵਾਈ 'ਚ ਕੱਢੀ ਮੋਟਰਸਾਈਕਲ ਰੈਲੀ ਦਾ ਸਹਾਇਕ ਸਿਖਲਾਈ ਕੇਂਦਰ ਬੀ.ਐਸ.ਐਫ. ਖੜ੍ਹਕਾਂ ਵਿਖੇ ਪਹੁੰਚਣ 'ਤੇ ਐਸ.ਐਸ. ਮੰਡ ਕਮਾਂਡੈਂਟ (ਸਿਖਲਾਈ) ਸਹਾਇਕ ਸਿਖਲਾਈ ਕੇਂਦਰ ਬੀ.ਐਸ.ਐਫ. ਖੜ੍ਹਕਾਂ ਦੀ ਅਗਵਾਈ 'ਚ ਭਰਵਾਂ ਸਵਾਗਤ ਕੀਤਾ ਗਿਆ। 


ਜ਼ਿਕਰਯੋਗ ਹੈ ਕਿ ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ ਪ੍ਰੋਗਰਾਮ ਤਹਿਤ ਰਾਸ਼ਟਰੀ ਪੁਲਿਸ ਸਮਾਰਕ ਚਾਣਿਕਿਆਪੁਰੀ ਨਵੀਂ ਦਿੱਲੀ ਤੋਂ ਕੱਢੀ ਗਈ ਇਹ ਰੈਲੀ ਅਬੋਹਰ, ਅੰਮਿ੍ਤਸਰ ਤੋਂ ਹੁੰਦੀ ਹੋਈ 824 ਕਿੱਲੋਮੀਟਰ ਦੀ ਦੂਰੀ ਤੈਅ ਕਰਨ ਉਪਰੰਤ ਜੰਮੀ ਸਰਹੱਦ 'ਤੇ ਪਹੁੰਚੀ, ਜਿਸ ਤੋਂ ਬਾਅਦ ਇਹ ਰੈਲੀ ਵਾਪਸ ਜੰਮੂ ਤੋਂ ਰਵਾਨਾ ਹੋਈ ਅਤੇ ਬੀ.ਐਸ.ਐਫ. ਦੇ ਵੱਖ-ਵੱਖ ਦਫ਼ਤਰਾਂ ਸਮੇਤ 1415 ਕਿੱਲੋਮੀਟਰ ਦੀ ਦੂਰ ਦੈਅ ਕਰਕੇ 13 ਅਪ੍ਰੈਲ ਨੂੰ ਦਿੱਲੀ ਵਿਖੇ ਪਹੁੰਚੇਗੀ।


ਇਸ ਮੌਕੇ ਕਮਾਂਡੈਂਟ ਐਸ.ਐਸ. ਮੰਡ ਵਲੋਂ ਟੀਮ ਦੇ ਜ਼ਜਬੇ ਦੀ ਸ਼ਲਾਘਾ ਕੀਤੀ | ਉਨ੍ਹਾਂ ਦੱਸਿਆ ਕਿ ਇਸ ਰੈਲੀ 'ਚ ਉਹ ਦਿਵਿਆਂਗ ਫ਼ੌਜੀ ਹਿੱਸਾ ਲੈ ਰਹੇ ਹਨ, ਜਿਨ੍ਹਾਂ ਨੂੰ ਅੰਤਰਰਾਸ਼ਟਰੀ ਸਰਹੱਦਾਂ 'ਤੇ ਡਿਊਟੀ ਨਿਭਾਉਂਦਿਆਂ ਵੱਖ-ਵੱਖ ਹਥਿਆਰਾਂ, ਗੋਲੀਬਾਰੀ ਦੌਰਾਨ ਸਰੀਰਕ ਤੌਰ 'ਤੇ ਨੁਕਸਾਨ ਝੱਲਣਾ ਪਿਆ ਹੈ। ਉਨ੍ਹਾਂ ਦੱਸਿਆ ਕਿ ਦਿਵਿਆਂਗ ਕੌਸ਼ਲ ਵਿਕਾਸ ਕੇਂਦਰ 'ਚ ਅਜਿਹੇ ਫ਼ੌਜੀਆਂ ਨੂੰ ਪੈਰਾ ਖੇਡ ਮੁਕਾਬਲਿਆਂ ਲਈ ਵੀ ਸਿਖਲਾਈ ਦਿੱਤੀ ਜਾ ਰਹੀ ਹੈ ਅਤੇ ਇਨ੍ਹਾਂ ਦਿਵਿਆਂਗ ਫ਼ੌਜੀਆਂ ਦਾ ਜ਼ਜਬਾ ਸ਼ਲਘਾਯੋਗ ਹੈ।


Koo AppDay-6 “Always remember that you are absolutely unique. Just like everyone else.” -Margaret Mead “Veer Prahari Motorcycle Rally” by BSF Divyang Yodhas move today morning from @stcbsfkharkan to #Chandigarh. #JaiHind #AzadiKaAmritMahotsav View attached media content
- Border Security Force (@BSF_India) 12 Apr 2022

ਇਹ ਵੀ ਪੜ੍ਹੋ: ਸੱਤ ਡੀਪੂ ਹੋਲਡਰਾਂ ਦੇ ਲਾਇਸੰਸ ਕੀਤੇ ਰੱਦ




-PTC News


Top News view more...

Latest News view more...

PTC NETWORK