ਮਾਂ ਆਪਣੇ ਪੁੱਤਰ ਦੇ ਸੁਪਨੇ ਪੂਰੇ ਕਰਨ ਲਈ ਬਣੀ ਕੁਲੀ
ਲੁਧਿਆਣਾ: ਰੱਬ ਤੋਂ ਬਾਅਦ ਦੂਜਾ ਨਾਮ ਮਾਂ-ਬਾਪ ਦਾ ਆਉਂਦਾ ਹੈ। ਲੁਧਿਆਣਾ ਸਟੇਸ਼ਨ ਉੱਤੇ ਇਕ ਮਹਿਲਾ ਕੁਲੀ ਸਖਤ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੀ ਹੈ। ਪਤੀ ਬਿਮਾਰ ਹੋਣ ਕਾਰਨ ਪਤਨੀ ਆਪਣੇ ਪੁੱਤ ਨੂੰ ਪੜ੍ਹਾਉਣ ਲਈ ਅਤੇ ਉਸ ਦੇ ਸੁਪਨੇ ਪੂਰੇ ਕਰਨ ਲਈ ਅਣਥਕ ਮਿਹਨਤ ਕਰ ਰਹੀ ਹੈ। ਲੁਧਿਆਣਾ ਜ਼ਿਲ੍ਹੇ ਦੀ ਬਿੱਲਾ ਨੰਬਰ 5 ਕੁਲੀ ਸੁਸ਼ਮਾ ਨੇ ਆਪਣੇ ਘਰ ਦੀ ਮਜ਼ਬੂਰੀ ਨੂੰ ਲੈ ਕੇ ਕੁਲੀ ਦਾ ਕਿੱਤਾ ਚੁਣਿਆ ਹੈ। ਕੁਲੀ ਸੁਸ਼ਮਾ ਨੇ ਦੱਸਿਆ ਕਿ ਉਸ ਦਾ ਪਤੀ ਕੁਲੀ ਦਾ ਕੰਮ ਕਰਦਾ ਸੀ ਪਰ ਉਹ ਬੀਤੇ ਕਈ ਸਾਲਾਂ ਤੋਂ ਬਿਮਾਰ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੋਰੋਨਾ ਤੋਂ ਬਾਅਦ ਉਸ ਨੂੰ ਬਿਮਾਰੀ ਨੇ ਜਕੜ ਲਿਆ ਅਤੇ ਉਹ ਹੁਣ ਕੰਮ ਨਹੀ ਕਰ ਸਕਦਾ ਹੈ। ਉਸ ਨੇ ਦੱਸਿਆ ਹੈ ਕਿ ਘਰ ਦੀਆਂ ਮਜਬੂਰੀਆਂ ਨੇ ਉਸ ਘਰੋਂ ਨਿਕਲ ਕੇ ਕੰਮ ਕਰਨ ਲਾਇਆ ਹੈ। ਸੁਸ਼ਮਾ ਦਾ ਕਹਿਣਾ ਹੈ ਕਿ ਉਹ ਲੁਧਿਆਣਾ ਸਟੇਸ਼ਨ ਉੱਤੇ ਮਿਹਨਤ ਮਜਦੂਰੀ ਕਰਕੇ ਪਰਿਵਾਰ ਦਾ ਗੁਜ਼ਾਰਾ ਕਰ ਰਹੀ ਹੈ। ਸੁਸ਼ਮਾ ਦਾ ਕਹਿਣਾ ਹੈ ਕਿ ਪਤੀ ਨੂੰ ਡਾਕਟਰਾਂ ਨੇ ਜਵਾਬ ਦੇ ਦਿੱਤਾ ਹੈ ਜਿਸ ਕਰਕੇ ਉਹ ਬਿਸਤਰ ਉੱਤੇ ਹੀ ਹਨ। ਸੁਸ਼ਮਾ ਦਾ ਕਹਿਣਾ ਹੈ ਕਿ ਉਸ ਨੇ ਜ਼ਿੰਦਗੀ ਵਿੱਚ ਕਦੇ ਵੀ ਨਹੀਂ ਸੋਚਿਆ ਸੀ ਉਸ ਨੂੰ ਕੁਲੀ ਬਣਕੇ ਮਿਹਨਤ ਕਰਨੀ ਪਵੇਗੀ। ਸੁਸ਼ਮਾ ਨੇ ਦੱਸਿਆ ਕਿ ਬੇਟਾ ਸਕੂਲ ਪੜ੍ਹਦਾ ਹੈ ਤੇ ਆਪਣੇ ਬੇਟੇ ਦੇ ਸਕੂਲ ਦੇ ਖਰਚੇ ਲਈ ਅਤੇ ਪਤੀ ਦੀ ਦਵਾਈ ਲਈ ਇਹ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮਜਬੂਰੀ ਸਭ ਸਿਖਾ ਦਿੰਦੀ ਹੈ। ਉਨ੍ਹਾਂ ਦੱਸਿਆ ਕਿ ਕਦੀ 200 ਜਾਂ ਕਦੀ 300 ਬਣ ਜਾਂਦਾ ਹੈ ਜਿਸ ਨਾਲ ਘਰ ਦਾ ਖਰਚਾ ਚਲ ਜਾਂਦਾ ਹੈ। ਸੁਸ਼ਮਾ ਨੇ ਦੱਸਿਆ ਕਿ ਉਸ ਦੀ ਇਕ ਹਫਤਾ ਦਿਨ ਦੀ ਡਿਊਟੀ ਹੁੰਦੀ ਹੈ ਅਤੇ ਇੱਕ ਹਫਤਾ ਰਾਤ ਦੀ ਡਿਊਟੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀ ਮਰਜ਼ੀ ਨਾਲ ਕੰਮ ਕਰਦੀ ਹੈ, ਜਦੋਂ ਦਿਨ ਦੀ ਡਿਊਟੀ ਹੁੰਦੀ ਹੈ ਤਾਂ ਉਸ ਦੀ ਸੱਸ ਬੱਚਿਆਂ ਨੂੰ ਸਾਂਭ ਲੈਂਦੀ ਹੈ, ਉਹਨਾਂ ਦੱਸਿਆ ਕਿ ਕਈ ਵਾਰ ਲੋਕ ਮੈਨੂੰ ਵੇਖ ਕੇ ਆਪਣਾ ਬੋਝ ਚੁਕਵਾਉਣ ਤੋਂ ਮਨ੍ਹਾ ਕਰ ਦਿੰਦੇ ਨੇ ਕਈ ਵਾਰ ਜਿਆਦਾ ਵਜਨ ਹੁੰਦਾ ਹੈ ਤਾਂ ਉਹ ਰੇਹੜੇ ਦਾ ਇਸਤੇਮਾਲ ਕਰਦੀ ਹੈ ਵਜਨ ਘੱਟ ਹੋਣ ਤੇ ਸਿਰ ਤੇ ਵੀ ਲੋਕਾਂ ਦਾ ਸਮਾਨ ਚੁੱਕਦੀ ਹੈ। ਇਹ ਵੀ ਪੜ੍ਹੋ:ਆਂਗਣਵਾੜੀ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਵੱਡਾ ਪ੍ਰਦਰਸ਼ਨ