ਕੇਸਾ ਕਲਯੁੱਗ ਆਇਆ! ਨਸ਼ੇ ਲਈ ਪੈਸੇ ਨਾ ਦੇਣ 'ਤੇ ਮਾਂ ਨਾਲ ਕੀਤੀ ਕੁੱਟਮਾਰ
ਵਾਇਰਲ ਵੀਡੀਓ: ਸੋਸ਼ਲ ਮੀਡੀਆ 'ਤੇ ਇਕ ਨੌਜਵਾਨ ਲੜਕੇ ਦੀ ਮਾਂ ਨੂੰ ਲੱਤ ਅਤੇ ਥੱਪੜ ਮਾਰਨ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇੱਕ ਟਵਿੱਟਰ ਯੂਜ਼ਰ ਦੁਆਰਾ ਪੋਸਟ ਕੀਤੀ ਗਈ ਇਸ ਵੀਡੀਓ ਵਿੱਚ ਲੜਕੇ ਨੂੰ ਆਪਣੇ ਘਰ ਦੇ ਬਾਹਰ ਚੀਕਦੇ ਹੋਏ ਦੇਖਿਆ ਜਾ ਸਕਦਾ ਹੈ। ਉਹ ਘਰ ਦੇ ਬਾਹਰ ਇੱਕ ਉੱਚੇ ਥੜ੍ਹੇ 'ਤੇ ਬੈਠੀ ਇੱਕ ਬਜ਼ੁਰਗ ਔਰਤ, ਜ਼ਾਹਰ ਤੌਰ 'ਤੇ ਉਸਦੀ ਮਾਂ ਦੇ ਥੱਪੜ ਮਾਰਦਾ ਹੈ। ਸਥਿਤੀ ਨੂੰ ਸ਼ਾਂਤ ਕਰਨ ਲਈ ਇਕ ਹੋਰ ਔਰਤ ਉਨ੍ਹਾਂ ਦੇ ਵਿਚਕਾਰ ਆਉਂਦੀ ਹੈ ਪਰ ਲੜਕੇ ਉਸ 'ਤੇ ਚੱਪਲਾਂ ਸੁੱਟ ਦਿੰਦਾ। ਬਾਅਦ ਵਿੱਚ ਉਹ ਬਜ਼ੁਰਗ ਔਰਤ ਨੂੰ ਲੱਤ ਮਾਰਦਾ ਹੈ ਅਤੇ ਗੁੱਸੇ ਵਿੱਚ ਦਰਵਾਜ਼ੇ ਅਤੇ ਖਿੜਕੀਆਂ ਨੂੰ ਜ਼ੋਰ ਜ਼ੋਰ ਨਾਲ ਭੰਨਣਾ ਸ਼ੁਰੂ ਕਰ ਦਿੰਦਾ ਹੈ। ਵੀਡੀਓ ਸ਼ੇਅਰ ਕਰਨ ਵਾਲੇ ਨੇ ਕੈਪਸ਼ਨ ਵਿੱਚ ਲਿਖਿਆ ਹੈ, “ਇੱਕ ਸਮੇਂ ਸ਼ਰਾਬ ਦਾ ਸਭ ਤੋਂ ਵੱਧ ਖਪਤਕਾਰ ਕੇਰਲ, ਹੁਣ ਭਾਰਤ ਦੀ ਡਰੱਗ ਕੈਪੀਟਲ ਬਣ ਗਿਆ ਹੈ। ਕੇਰਲ ਵਿੱਚ ਹਰ ਕਿਸਮ ਦੇ ਕੁਦਰਤੀ ਅਤੇ ਸਿੰਥੈਟਿਕ ਨਸ਼ੇ ਆਸਾਨੀ ਨਾਲ ਉਪਲਬਧ ਹਨ ਅਤੇ ਨੌਜਵਾਨਾਂ ਦੀ ਇੱਕ ਵੱਡੀ ਆਬਾਦੀ ਇਸ ਦੀ ਆਦੀ ਹੈ। ਨਸ਼ੇ ਖਰੀਦਣ ਲਈ ਪੈਸਿਆਂ ਲਈ ਮਾਂ ਨਾਲ ਲੜ ਰਹੇ ਲੜਕੇ ਦੀ ਹੈਰਾਨ ਕਰਨ ਵਾਲੀ ਵੀਡੀਓ!”
ਇਹ ਵੀ ਪੜ੍ਹੋ: 'ਕਾਲਾ ਚਸ਼ਮਾ' ਗੀਤ 'ਤੇ ਵਿਦੇਸ਼ੀ ਬੱਚਿਆਂ ਦਾ ਡਾਂਸ ਮਚਾ ਰਿਹਾ ਇੰਟਰਨੈੱਟ 'ਤੇ ਧਮਾਲOnce, highest consumer of liquor, Kerala has now become the Drug Capital of India. All sorts of natural & synthetic drugs are easily available in Kerala and a huge population of youth are addicted to that. #Shocking video of a boy fighting with his mother for money to buy drugs! pic.twitter.com/nYiOFldyGQ — നചികേതസ് (@nach1keta) September 3, 2022