ਜਲੰਧਰ ਵਿਖੇ ਵਿਅਕਤੀ ਨੇ ਮਾਂ-ਪੁੱਤਰ ਦੀ ਕੀਤੀ ਬੁਰੀ ਤਰ੍ਹਾਂ ਕੁੱਟਮਾਰ , ਮਾਮਲਾ ਦਰਜ
ਜਲੰਧਰ- ਜਲੰਧਰ ਵਿਖੇ ਵਿਅਕਤੀ ਨੇ ਮਾਂ-ਪੁੱਤਰ ਦੀ ਕੀਤੀ ਬੁਰੀ ਤਰ੍ਹਾਂ ਕੁੱਟਮਾਰ , ਮਾਮਲਾ ਦਰਜ : ਗੁੰਡਾਗਰਦੀ ਅਤੇ ਕੁੱਟਮਾਰ ਦੀਆਂ ਨਿੱਤ ਦਿਨ ਵਾਰਦਾਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਇੱਕ ਵਿਅਕਤੀ ਵੱਲੋਂ ਮਾਂ-ਪੁੱਤਰ ਦੀ ਕੁੱਟਮਾਰ ਕੀਤੀ ਗਈ ਹੈ।
[caption id="attachment_446897" align="aligncenter" width="300"] ਜਲੰਧਰ ਵਿਖੇ ਵਿਅਕਤੀ ਨੇ ਮਾਂ-ਪੁੱਤਰ ਦੀ ਕੀਤੀ ਬੁਰੀ ਤਰ੍ਹਾਂ ਕੁੱਟਮਾਰ , ਮਾਮਲਾ ਦਰਜ[/caption]
ਮਾਮਲਾ ਜਲੰਧਰ ਵਿਖੇ ਬਸਤੀ ਪੀਰਦਾਦ ਰੋਡ ਦਾ ਹੈ, ਜਿੱਥੇ ਰੰਜਿਸ਼ ਦੇ ਚੱਲਦਿਆਂ ਇੱਕ ਵਿਅਕਤੀ ਵੱਲੋਂ ਪਹਿਲਾਂ ਘਰ 'ਚ ਰੋਟੀ ਖਾ ਰਹੀ ਮਹਿਲਾ ਨਾਲ ਕੁੱਟਮਾਰ ਕੀਤੀ ਗਈ ਅਤੇ ਫਿਰ ਬਾਹਰ ਅੰਡੇ ਖਾਣ ਗਏ ਉਸਦੇ ਪੁੱਤਰ ਨੂੰ ਬੁਰੀ ਤਰ੍ਹਾਂ ਕੁੱਟਿਆ।
[caption id="attachment_446899" align="aligncenter" width="300"]
ਜਲੰਧਰ ਵਿਖੇ ਵਿਅਕਤੀ ਨੇ ਮਾਂ-ਪੁੱਤਰ ਦੀ ਕੀਤੀ ਬੁਰੀ ਤਰ੍ਹਾਂ ਕੁੱਟਮਾਰ , ਮਾਮਲਾ ਦਰਜ[/caption]
ਦਰਅਸਲ ਬਸਤੀ ਪੀਰਦਾਦ ਰੋਡ ਸਥਿੱਤ ਨਿਊ ਰਾਜਨ ਨਗਰ ਦੀ ਗਲੀ ਨੰਬਰ 6 ਦੇ ਰਹਿਣ ਵਾਲੇ ਕੁਲਦੀਪ ਕੁਮਾਰ ਅਨੁਸਾਰ ਉਹ ਬੀਤੀ ਸਵੇਰੇ ਬਾਹਰ ਕਿਸੇ ਦੁਕਾਨ ਤੋਂ ਅੰਡੇ ਖਾਣ ਲਈ ਗਿਆ ਸੀ ਅਤੇ ਜਦੋਂ ਉਹ ਆਡਰ ਦੇਣ ਤੋਂ ਬਾਅਦ ਦੁਕਾਨ 'ਤੇ ਬੈਠਾ ਇੰਤਜ਼ਾਰ ਕਰ ਰਿਹਾ ਸੀ , ਉੱਥੇ ਉਕਤ ਮੁਲਜ਼ਮ, ਜਿਸਦਾ ਨਾਮ ਸੰਜੀਵ ਕੁਮਾਰ ਹੈ ਅਤੇ ਜੋ ਕਿ ਸਥਾਨਕ ਮੁਹੱਲਾ ਪਾਰਸ ਅਸਟੇਟ ਦਾ ਵਾਸੀ ਹੈ, ਦੁਕਾਨ 'ਤੇ ਆਇਆ ਅਤੇ ਉਸਨੂੰ ਗ਼ਾਲਾਂ ਕੱਢਣ ਲੱਗ ਪਿਆ। ਇਸ ਉਪਰੰਤ ਉਸਨੇ ਉਸਦੀ ਕੁੱਟਮਾਰ ਕੀਤੀ। ਪੀੜ੍ਹਤ ਲੜਕੇ ਦੇ ਰੌਲਾ ਪਾਉਣ 'ਤੇ ਜਦੋਂ ਲੋਕ ਉੱਥੇ ਇਕੱਠੇ ਹੋ ਗਏ ਤਾਂ ਦੋਸ਼ੀ ਭੱਜ ਗਿਆ।
[caption id="attachment_446900" align="aligncenter" width="300"]
ਜਲੰਧਰ ਵਿਖੇ ਵਿਅਕਤੀ ਨੇ ਮਾਂ-ਪੁੱਤਰ ਦੀ ਕੀਤੀ ਬੁਰੀ ਤਰ੍ਹਾਂ ਕੁੱਟਮਾਰ , ਮਾਮਲਾ ਦਰਜ[/caption]
ਪੀੜਤ ਲੜਕੇ ਦੀ ਮਾਤਾ , ਜਿੰਨਾਂ ਦਾ ਨਾਮ ਜਸਵਿੰਦਰ ਕੌਰ ਹੈ, ਜਦੋਂ ਉਹ ਉੱਥੇ ਪਹੁੰਚੇ ਤਾਂ ਉਨ੍ਹਾਂ ਦੱਸਿਆ ਕਿ ਇਸਤੋਂ ਪਹਿਲਾਂ ਦੋਸ਼ੀ ਸੰਜੀਵ ਕੁਮਾਰ ਬਬਲੂ ਪਹਿਲਾਂ ਉਨ੍ਹਾਂ ਦੇ ਘਰ ਆਇਆ ਸੀ ਤੇ ਰੋਟੀ ਖਾਂਦਿਆਂ ਉਸਨੇ ਉਨ੍ਹਾਂ ਦੇ ਥੱਪੜ ਮਾਰੇ ਅਤੇ ਕੁੱਟਮਾਰ ਕੀਤੀ। ਦੱਸ ਦੇਈਏ ਸ਼ਿਕਾਇਤ ਮਿਲਣ ਉਪਰੰਤ ਪੁਲਿਸ ਵੱਲੋਂ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਜਾਰੀ ਹੈ।