ਭਾਰਤ 'ਚ ਕੋਰੋਨਾ ਦੇ ਵੱਧਦੇ ਕੇਸ ਬਣੇ ਚਿੰਤਾ ਦਾ ਵਿਸ਼ਾ, 12,000 ਤੋਂ ਵੱਧ ਨਵੇਂ ਕੇਸ ਆਏ ਸਾਹਮਣੇ
ਨਵੀਂ ਦਿੱਲੀ : ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ ਤੇ ਪਿਛਲੇ 24 ਘੰਟਿਆਂ ਵਿੱਚ 12,213 ਨਵੇਂ ਕੇਸ ਦਰਜ ਕੀਤੇ ਗਏ ਹਨ ਅਤੇ 11 ਲੋਕਾਂ ਦੀ ਮੌਤ ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ 7,624 ਲੋਕ ਕੋਰੋਨਾ ਤੋਂ ਠੀਕ ਹੋਏ ਹਨ। ਇਸ ਦੇ ਨਾਲ ਦੇਸ਼ ਵਿੱਚ ਹੁਣ ਤੱਕ ਇਸ ਵਾਇਰਸ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 4,26,74,712 ਹੋ ਗਈ ਹੈ। ਸਰਕਾਰੀ ਅੰਕੜਿਆਂ ਅਨੁਸਾਰ ਇਸ ਸਮੇਂ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ 58,215 ਹੈ। ਮੌਜੂਦਾ ਰਿਕਵਰੀ ਦਰ 98.65 ਫ਼ੀਸਦੀ ਹੈ। ਰੋਜ਼ਾਨਾ ਪਾਜ਼ੇਟਿਵ ਦਰ 2.35 ਫ਼ੀਸਦੀ ਹੈ ਅਤੇ ਹਫ਼ਤਾਵਾਰ ਪਾਜ਼ੇਟਿਵ ਦਰ 2.38 ਫ਼ੀਸਦੀ ਹੈ। ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ 195.67 ਕਰੋੜ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਹੁਣ ਤੱਕ ਕੁੱਲ 85.63 ਕਰੋੜ ਟੈਸਟ ਕੀਤੇ ਜਾ ਚੁੱਕੇ ਹਨ। ਪਿਛਲੇ 24 ਘੰਟਿਆਂ ਵਿੱਚ 5,19,419 ਟੈਸਟ ਕੀਤੇ ਗਏ ਹਨ। ਬੁੱਧਵਾਰ ਨੂੰ ਦਿੱਲੀ ਵਿੱਚ ਕੋਰੋਨਾ ਵਾਇਰਸ ਦੀ ਲਪੇਟ ਵਿੱਚ 1,375 ਲੋਕ ਆਏ ਸਨ ਅਤੇ ਪਾਜ਼ੇਟਿਵ ਦਰ 7.01 ਫ਼ੀਸਦੀ ਰਹੀ ਹੈ। ਹਾਲਾਂਕਿ ਇਨਫੈਕਸ਼ਨ ਕਾਰਨ ਮੌਤ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਬੁੱਧਵਾਰ ਨੂੰ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੋਰੋਨਾ ਪੀੜਤ ਲੋਕਾਂ ਦੀ ਕੁੱਲ ਗਿਣਤੀ 19,15,905 ਹੋ ਗਈ ਹੈ। ਮ੍ਰਿਤਕਾਂ ਦੀ ਕੁੱਲ ਗਿਣਤੀ 26,223 ਹੈ। ਮੰਗਲਵਾਰ ਨੂੰ ਦਿੱਲੀ ਵਿੱਚ ਲਾਗ ਦੇ 1,118 ਮਾਮਲੇ ਸਾਹਮਣੇ ਆਏ ਅਤੇ ਲਾਗ ਦਰ 6.50 ਫ਼ੀਸਦੀ ਸੀ। ਇਸ ਦੇ ਨਾਲ ਹੀ ਬੁੱਧਵਾਰ ਨੂੰ ਮੁੰਬਈ ਵਿੱਚ ਕੋਰੋਨਾ ਵਾਇਰਸ ਲਾਗ ਦੇ 2,293 ਨਵੇਂ ਮਾਮਲੇ ਦਰਜ ਕੀਤੇ ਗਏ, ਜਦੋਂ ਕਿ ਇੱਕ ਦੀ ਮੌਤ ਹੋ ਗਈ ਸੀ। ਮੁੰਬਈ ਵਿੱਚ 23 ਜਨਵਰੀ ਤੋਂ ਬਾਅਦ ਇੱਕ ਦਿਨ ਵਿੱਚ ਸਾਹਮਣੇ ਆਏ ਇਹ ਸਭ ਤੋਂ ਵੱਧ ਮਾਮਲੇ ਹਨ। ਨਗਰ ਨਿਗਮ ਨੇ ਇਹ ਜਾਣਕਾਰੀ ਦਿੱਤੀ। ਬ੍ਰਿਹਨਮੁੰਬਈ ਮਿਉਂਸਪਲ ਕਾਰਪੋਰੇਸ਼ਨ (ਬੀਐਮਸੀ) ਅਨੁਸਾਰ ਇਨ੍ਹਾਂ ਵਾਧੂ ਮਾਮਲਿਆਂ ਦੇ ਨਾਲ ਮੁੰਬਈ ਵਿੱਚ ਹੁਣ ਤੱਕ ਕੋਵਿਡ -19 ਦੇ ਮਾਮਲਿਆਂ ਦੀ ਗਿਣਤੀ 10,85,882 ਹੋ ਗਈ ਹੈ। ਮਹਾਂਨਗਰ ਵਿੱਚ ਮਹਾਮਾਰੀ ਕਾਰਨ ਹੁਣ ਤੱਕ 19,576 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਮੁੰਬਈ ਵਿੱਚ ਤਕਰੀਬਨ ਪੰਜ ਮਹੀਨਿਆਂ ਬਾਅਦ ਰੋਜ਼ਾਨਾ ਕੇਸਾਂ ਦੀ ਗਿਣਤੀ ਦੋ ਹਜ਼ਾਰ ਨੂੰ ਪਾਰ ਕਰ ਗਈ ਹੈ। ਇਹ ਵੀ ਪੜ੍ਹੋ : 8 ਸਾਲਾਂ ਮਗਰੋਂ ਭਾਰਤ 'ਚ ਮਿਲਿਆ ਪੋਲੀਓ ਦਾ ਵਾਇਰਸ, WHO ਦੇ ਸਰਵੇ 'ਚ ਹੋਇਆ ਖ਼ੁਲਾਸਾ