ਪੰਜਾਬ ਪੁਲਿਸ ਵੱਲੋਂ ਲਗਾਏ ਗਏ ਵਿਸ਼ੇਸ਼ ਕੈਂਪ ਦੌਰਾਨ 120 ਤੋਂ ਵੱਧ ਪੁਲਿਸ ਮੁਲਾਜ਼ਮਾਂ ਨੇ ਖੂਨਦਾਨ ਕੀਤਾ
ਚੰਡੀਗੜ੍ਹ, 25 ਅਪ੍ਰੈਲ: ਪੰਜਾਬ ਦੇ ਡੀਜੀਪੀ ਵੀ.ਕੇ. ਭਾਵਰਾ ਨੇ ਅੱਜ ਪੰਜਾਬ ਪੁਲਿਸ ਹੈੱਡ ਕੁਆਰਟਰ ਵਿਖੇ ਲਗਾਏ ਗਏ ਵਿਸ਼ੇਸ਼ ਖ਼ੂਨਦਾਨ ਕੈਂਪ ਦੌਰਾਨ ਮੋਹਰੀ ਕਤਾਰ ਵਿੱਚ ਰਹਿ ਕੇ ਖ਼ੂਨਦਾਨ ਕੀਤਾ। ਇਸ ਮੌਕੇ ਏ.ਡੀ.ਜੀ.ਪੀ ਕਲਿਆਣ ਅਰਪਿਤ ਸ਼ੁਕਲਾ ਵੀ ਮੌਜੂਦ ਸਨ। ਇਹ ਵੀ ਪੜ੍ਹੋ: ਚੰਡੀਗੜ੍ਹ ਵਾਲਿਓ ਹੋ ਜਾਓ ਸਾਵਧਾਨ- ਮਾਸਕ ਨਾ ਪਾਉਣ ਵਾਲਿਆਂ 'ਤੇ ਲੱਗੇਗਾ ਭਾਰੀ ਜੁਰਮਾਨਾ ਪੰਜਾਬ ਪੁਲਿਸ ਦੇ ਵੈੱਲਫੇਅਰ ਵਿੰਗ ਵੱਲੋਂ ਐਚ.ਡੀ.ਐਫ.ਸੀ ਬੈਂਕ ਦੇ ਸਹਿਯੋਗ ਨਾਲ 'ਖ਼ੂਨਦਾਨ ਕਰੋ ਅਤੇ ਜ਼ਿੰਦਗੀ ਬਚਾਓ' ਦੇ ਬੈਨਰ ਹੇਠ ਇੱਕ ਵਿਸ਼ੇਸ਼ ਕੈਂਪ ਲਗਾਇਆ ਗਿਆ | ਖ਼ੂਨਦਾਨ ਕੈਂਪ ਦਾ ਆਯੋਜਨ ਪੀ.ਜੀ.ਆਈ.ਐਮ.ਈ.ਆਰ. ਚੰਡੀਗੜ੍ਹ ਦੀ 14 ਮੈਂਬਰੀ ਟੀਮ ਡਾ. ਪ੍ਰਿਅੰਕਾ ਨਾਗਰਥ ਦੀ ਦੇਖ-ਰੇਖ ਹੇਠ ਕੀਤਾ ਗਿਆ। ਡੀਜੀਪੀ ਵੀ.ਕੇ. ਭਾਵਰਾ ਨੇ ਖ਼ੂਨਦਾਨ ਕਰਨ ਲਈ ਅੱਗੇ ਆਏ ਸਾਰੇ ਵਲੰਟੀਅਰਾਂ ਦੀ ਸ਼ਲਾਘਾ ਕੀਤੀ ਅਤੇ ਖ਼ੂਨਦਾਨੀਆਂ ਨੂੰ ਬੈਜ ਵੀ ਲਗਾਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਡੀ.ਜੀ.ਪੀ. ਕਲਿਆਣ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਇਸ ਖ਼ੂਨਦਾਨ ਕੈਂਪ ਵਿੱਚ 165 ਦਾਨੀਆਂ ਨੇ ਖ਼ੂਨਦਾਨ ਕਰਨਾ ਸ਼ੁਰੂ ਕੀਤਾ, ਜਿਨ੍ਹਾਂ ਵਿੱਚੋਂ 120 ਪੁਲੀਸ ਮੁਲਾਜ਼ਮ ਖ਼ੂਨਦਾਨ ਕਰਨ ਦੇ ਯੋਗ ਪਾਏ ਗਏ। ਉਨ੍ਹਾਂ ਦੱਸਿਆ ਕਿ ਖ਼ੂਨਦਾਨ ਕਰਨ ਤੋਂ ਇਲਾਵਾ 22 ਪੁਲਿਸ ਮੁਲਾਜ਼ਮਾਂ ਨੇ ਮਰਨ ਉਪਰੰਤ ਆਪਣੀ ਮਰਜ਼ੀ ਨਾਲ ਅੰਗ ਦਾਨ ਕਰਨ ਦਾ ਪ੍ਰਣ ਕੀਤਾ ਹੈ। ਏ.ਡੀ.ਜੀ.ਪੀ ਸ਼ੁਕਲਾ ਨੇ ਕਿਹਾ ਕਿ ਲੋੜਵੰਦਾਂ ਖ਼ਾਸ ਕਰ ਕੇ ਥੈਲੇਸੀਮਿਕ, ਗਰਭਵਤੀ ਔਰਤਾਂ ਅਤੇ ਬਲੱਡ ਕੈਂਸਰ ਦੇ ਮਰੀਜ਼ਾਂ, ਜਿਨ੍ਹਾਂ ਨੂੰ ਬਚਾਅ ਲਈ ਲਗਾਤਾਰ ਖ਼ੂਨ ਚੜ੍ਹਾਉਣ ਦੀ ਲੋੜ ਹੁੰਦੀ ਹੈ, ਨੂੰ ਖ਼ੂਨਦਾਨ ਕਰਨ ਲਈ ਅੱਗੇ ਆਉਣ ਲਈ ਸਾਰੇ ਦਾਨੀਆਂ ਨੂੰ ਪ੍ਰਸ਼ੰਸਾ ਪੱਤਰ, ਗੁਲਾਬ ਦਾ ਫੁੱਲ ਅਤੇ ਇੱਕ ਤੋਹਫ਼ਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਖ਼ੂਨਦਾਨ ਕਰਨ ਉਪਰੰਤ ਖ਼ੂਨਦਾਨੀਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ। ਇਹ ਵੀ ਪੜ੍ਹੋ: ਪਾਕਿ ਦੀਆਂ ਨਪਾਕ ਹਰਕਤਾਂ ਜਾਰੀ, 7 ਕਰੋੜ ਦੀ ਹੈਰੋਇਨ ਬਰਾਮਦ ਇਸ ਮੌਕੇ ਐਚ.ਡੀ.ਐਫ.ਸੀ. ਬਰਾਂਚ ਬੈਂਕਿੰਗ ਹੈੱਡ ਵਿਨੀਤ ਅਰੋੜਾ, ਐਚ.ਡੀ.ਐਫ.ਸੀ ਜ਼ੋਨਲ ਹੈੱਡ ਜਸਜੀਤ ਕਟਿਆਲ, ਐਚ.ਡੀ.ਐਫ.ਸੀ ਜ਼ੋਨਲ ਹੈੱਡ ਕਾਰਪੋਰੇਟ ਸੈਲਰੀਜ਼ ਮੁਨੀਸ਼ ਮੰਗੇਸ਼ ਅਤੇ ਏ.ਆਈ.ਜੀ ਵੈੱਲਫੇਅਰ ਸੁਖਵੰਤ ਸਿੰਘ ਗਿੱਲ ਆਦਿ ਹਾਜ਼ਰ ਸਨ। - ਰਿਪੋਰਟਰ ਪ੍ਰਤੀਕ ਬਹਿਲ ਦੇ ਸਹਿਯੋਗ ਨਾਲ -PTC News