ਵੋਟਿੰਗ ਨੂੰ ਉਤਸ਼ਾਹਿਤ ਕਰਨ ਲੁਧਿਆਣਾ ਦੇ ਬੇਕਰਾਂ ਵੱਲੋਂ 1 ਹਜ਼ਾਰ ਤੋਂ ਵੱਧ ਪੇਸਟੀਆਂ ਕੀਤੀਆਂ ਤਿਆਰ
ਲੁਧਿਆਣਾ: ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ 20 ਫਰਵਰੀ ਨੂੰ ਵੋਟਿੰਗ ਹੋ ਰਹੀ ਹੈ। ਉਥੇ ਹੀ ਲੁਧਿਆਣਾ ਦੇ ਬੇਕਰਾਂ ਵੱਲੋਂ 1000 ਪੇਸਟੀਆਂ ਤੋਂ ਵੱਧ ਤਿਆਰ ਕੀਤੀਆਂ ਗਈਆ ਹਨ ਉਨ੍ਹਾਂ ਨੇ ਵੋਟਿੰਗ ਨੂੰ ਉਤਸ਼ਾਹ ਕਰਨ ਲਈ ਇਹ ਮੁਹਿੰਮ ਚਲਾਈ ਗਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜਿਹੜਾ ਵਿਅਕਤੀ ਵੋਟਿੰਗ ਕਰਕੇ ਆਵੇਗਾ ਉਹ ਵਿਅਕਤੀ ਬੇਕਰੀ ਤੇ ਜਾ ਕੇ ਆਪਣਾ ਸਿਆਹੀ ਵਾਲਾ ਨਿਸ਼ਾਨ ਵਿਖਾਏਗਾ ਅਤੇ ਉਸ ਨੂੰ ਇਕ ਪੇਸਟੀ ਫਰੀ ਮਿਲ ਜਾਵੇਗੀ। ਹਰਜਿੰਦਰ ਸਿੰਘ ਕੁਕਰੇਜਾ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ। ਉਨ੍ਹਾਂ ਵੱਲੋਂ ਇਕ ਹਜ਼ਾਰ ਤੋਂ ਵੱਧ ਪੇਸਟੀਆਂ ਤਿਆਰ ਕੀਤੀਆ ਗਈਆ ਹਨ ਅਤੇ ਵੋਟ ਪਾਉਣ ਵਾਲੇ ਵਿਅਕਤੀ ਨੂੰ ਪੇਸਟੀ ਦਿੱਤੀ ਜਾਵੇਗੀ। ਪੰਜਾਬ ਚੋਣਾਂ ਵਿੱਚ ਵੋਟਿੰਗ ਨੂੰ ਉਤਸ਼ਾਹਿਤ ਕਰਨ ਲਈ ਲੁਧਿਆਣਾ ਵਿੱਚ ਬੇਲਫ੍ਰਾਂਸ, ਦ ਯੈਲੋ ਚਿੱਲੀ ਅਤੇ ਹੌਟ ਬਰੈੱਡਾਂ ਆਦਿ ਸਾਡੀਆਂ ਬੇਕਰੀਆਂ ਅਤੇ ਰੈਸਟੋਰੈਂਟਾਂ ਵਿੱਚੋਂ ਮੁਫ਼ਤ ਪੇਸਟੀ ਲੈ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਪਹਿਲਾ ਵੀ ਇੱਕ ਪਹਿਲਕਦਮੀ ਕੀਤੀ ਗਈ ਸੀ। ਬੇਲਫ੍ਰੈਂਸ ਬੇਕਰਜ਼ ਐਂਡ ਚਾਕਲੇਟੀਅਰਜ਼ ਨੇ 'ਤੁਰਕੀ ਬੁਰੀ ਆਈ' ਦੇ ਨਾਲ ਇੱਕ ਸੁੰਦਰ 50 ਕਿਲੋ ਦਾ ਕੇਕ ਤਿਆਰ ਕੀਤਾ ਅਤੇ 2022 ਵਿੱਚ ਸੁਰੱਖਿਆ ਦੇ ਪ੍ਰਤੀਕ ਵਜੋਂ ਕੇਕ 'ਤੇ ਨਿੰਬੂ ਅਤੇ ਹਰੀ ਮਿਰਚ ਵੀ ਲਟਕਾਈ। ਇਸ ਦਾ ਉਦੇਸ਼ ਕੋਵਿਡ ਟੀਕਾਕਰਨ ਅਤੇ 2021 ਦੇ ਅੰਤ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ। ਇਹ ਵੀ ਪੜ੍ਹੋ:ਬਿਕਰਮ ਸਿੰਘ ਮਜੀਠੀਆ ਤੇ ਗਨੀਵ ਕੌਰ ਗੁਰਦੁਆਰਾ ਸ਼ਹੀਦਗੰਜ ਸਾਹਿਬ ਹੋਏ ਨਤਮਸਤਕ