ਟੋਰਾਂਟੋ ਸਿਟੀ ‘ਚ ਕੰਮ ਕਰਦੇ 100 ਤੋਂ ਜ਼ਿਆਦਾ ਸੁਰੱਖਿਆ ਗਾਰਡ ਨੂੰ ਦਾੜੀ ਰੱਖਣ ਕਾਰਨ ਨੌਕਰੀ ਤੋਂ ਕੱਢਣ ਵਾਲਾ ਫੈਸਲਾ ਲਿਆ ਵਾਪਸ
ਕੈਨੇਡਾ: ਟੋਰਾਂਟੋ ਸਿਟੀ ਪ੍ਰਸ਼ਾਸਨ ‘ਚ ਕੰਮ ਕਰਦੇ 100 ਤੋਂ ਜ਼ਿਆਦਾ ਸੁਰੱਖਿਆ ਕਰਮੀਆਂ ਨੂੰ ਦਾੜੀ ਰੱਖਣ ਕਾਰਨ ਨੌਕਰੀ ਤੋਂ ਹਟਾਉਣ ਵਾਲਾ ਫੈਸਲਾ ਵਾਪਸ ਲਿਆ ਹੈ। ਤੁਹਾਨੂੰ ਦੱਸ ਦੇਈਏ ਕਿ ਟੋਰਾਂਟੋ ਸਿਟੀ ਪ੍ਰਸ਼ਾਸਨ ਦਾ ਕਹਿਣਾ ਸੀ ਕਿ ਸੁਰੱਖਿਆ ਗਾਰਡ ਨੂੰ N95 ਮਾਸਕ ਸਹੀ ਢੰਗ ਨਾਲ ਪਾਉਣ ਕਾਰਨ ਕਲੀਨ ਸ਼ੇਵ ਗਾਰਡ ਰੱਖੇ ਜਾਣ ਦਾ ਫੈਸਲਾ ਲਿਆ ਸੀ। ਨਵੇਂ ਸਿਟੀ ਆਫ ਟੋਰਾਂਟੋ ਦੇ ਆਦੇਸ਼ ਮੁਤਾਬਕ ਸਾਰੇ ਸੁਰੱਖਿਆ ਗਾਰਡਾਂ ਨੂੰ N95 ਮਾਸਕਾਂ ਦੀ ਪੂਰੀ ਫਿੱਟਿੰਗ ਦੀ ਲੋੜ ਹੈ। ਫਿੱਟ ਟੈਸਟ ਕਰਨ ਵੇਲੇ ਚਿਹਰੇ ‘ਤੇ ਦਾੜੀ ਰੱਖਣ ਦੀ ਇਜਾਜ਼ਤ ਨਹੀਂ ਹੈ ਪਰ ਹੁਣ ਟੋਰਾਟੋਂ ਸਿਟੀ ਦੇ ਪ੍ਰਸ਼ਾਸਨ ਨੇ ਆਪਣਾ ਫੈਸਲਾ ਵਾਪਸ ਲੈ ਲਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ਼ ਕੈਨੇਡਾ ਨੇ ਸਿਟੀ ਆਫ਼ ਟੋਰਾਂਟੋ ਦੀਆਂ ਕਈ ਥਾਵਾਂ 'ਤੇ 100 ਤੋਂ ਵੱਧ ਸਿੱਖ ਸੁਰੱਖਿਆ ਗਾਰਡਾਂ ਨੂੰ ਤੁਰੰਤ ਬਹਾਲ ਕਰਨ ਦੀ ਮੰਗ ਕੀਤੀ ਸੀ, ਜਿਨ੍ਹਾਂ ਨੂੰ ਦਾੜੀ ਹੋਣ ਕਾਰਨ ਨੌਕਰੀ ਹਟਾ ਦਿੱਤਾ ਗਿਆ ਹੈ।ਸਿਟੀ ਆਫ ਟੋਰਾਂਟੋ ਨੇ ਹਾਲ ਹੀ ਵਿੱਚ ਸ਼ਹਿਰ ਦੀਆਂ ਸਾਈਟਾਂ 'ਤੇ ਸਾਰੇ ਸੁਰੱਖਿਆ ਗਾਰਡਾਂ ਲਈ "ਕਲੀਨ ਸ਼ੇਵ" ਦੀ ਭਰਤੀ ਸ਼ੁਰੂ ਕੀਤੀ ਹੈ, ਜਿਸ ਦੇ ਨਤੀਜੇ ਵਜੋਂ ਸਿੱਖ ਸੁਰੱਖਿਆ ਗਾਰਡਾਂ ਦੀ ਨੌਕਰੀ ਤੋਂ ਕੱਢਿਆ ਗਿਆ ਹੈ। ਹੁਣ ਟੋਰਾਂਟੋ ਦੇ ਪ੍ਰਸਾਸ਼ਨ ਨੇ ਫੈਸਲਾ ਵਾਪਸ ਲੈ ਲਿਆ ਹੈ।
WSO ਦੇ ਪ੍ਰਧਾਨ ਤੇਜਿੰਦਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਇਹ ਪੂਰੀ ਤਰ੍ਹਾਂ ਨਾਲ ਗੈਰ-ਵਾਜਬ ਹੈ ਕਿ ਮਹਾਂਮਾਰੀ ਦੇ ਸਿਖਰ ਦੌਰਾਨ ਟੋਰਾਂਟੋ ਸਿਟੀ ਵਿਖੇ ਆਪਣੇ ਅਹੁਦਿਆਂ 'ਤੇ ਸੇਵਾ ਕਰਨ ਵਾਲੇ ਸਿੱਖ ਸੁਰੱਖਿਆ ਗਾਰਡਾਂ ਨੂੰ ਹੁਣ ਕਲੀਨ-ਸ਼ੇਵ ਨਾ ਹੋਣ ਕਾਰਨ ਬਰਖਾਸਤ ਕੀਤਾ ਜਾ ਰਿਹਾ ਹੈ, ਦੁਬਾਰਾ ਨਿਯੁਕਤ ਕੀਤਾ ਜਾ ਰਿਹਾ ਹੈ।
ਉਥੇ ਹੀ ਸ਼ਹਿਰ ਦੇ ਮੇਅਰ ਦਾ ਕਹਿਣਾ ਹੈ ਕਿ ਇਹਨਾਂ ਸਿੱਖ ਸੁਰੱਖਿਆ ਗਾਰਡਾਂ ਅਤੇ ਹੋਰ ਪ੍ਰਭਾਵਿਤ ਕਰਮਚਾਰੀਆਂ ਲਈ ਕੋਈ ਹੱਲ ਲੱਭਣਾ ਚਾਹੀਦਾ ਹੈ। ਜਿਹੜੇ ਸਿੱਖ ਗਾਰਡ ਹਟਾਏ ਗਏ ਹਨ, ਉਨ੍ਹਾਂ ਨੂੰ ਤੁਰੰਤ ਬਹਾਲ ਕੀਤੇ ਜਾਣ ਦੀ ਮੰਗ ਕੀਤੀ ਸੀ।
ਇਹ ਵੀ ਪੜ੍ਹੋ:ਸ਼ਿਕਾਗੋ 'ਚ ਸੁਤੰਤਰਤਾ ਦਿਵਸ ਪਰੇਡ ਦੌਰਾਨ ਹੋਈ ਗੋਲੀਬਾਰੀ, 6 ਦੀ ਮੌਤ
-PTC News