Tue, May 6, 2025
Whatsapp

ਮੂਸੇਵਾਲਾ ਕਤਲ ਕੇਸ: ਸੰਦੀਪ ਕੇਕੜਾ ਦਾ ਭਰਾ ਬਿੱਟੂ ਗ੍ਰਿਫ਼ਤਾਰ, ਰੇਕੀ ਕਰਨ ਦਾ ਹੈ ਇਲਜ਼ਾਮ

Reported by:  PTC News Desk  Edited by:  Riya Bawa -- September 12th 2022 02:50 PM -- Updated: September 12th 2022 05:30 PM
ਮੂਸੇਵਾਲਾ ਕਤਲ ਕੇਸ: ਸੰਦੀਪ ਕੇਕੜਾ ਦਾ ਭਰਾ ਬਿੱਟੂ ਗ੍ਰਿਫ਼ਤਾਰ, ਰੇਕੀ ਕਰਨ ਦਾ ਹੈ ਇਲਜ਼ਾਮ

ਮੂਸੇਵਾਲਾ ਕਤਲ ਕੇਸ: ਸੰਦੀਪ ਕੇਕੜਾ ਦਾ ਭਰਾ ਬਿੱਟੂ ਗ੍ਰਿਫ਼ਤਾਰ, ਰੇਕੀ ਕਰਨ ਦਾ ਹੈ ਇਲਜ਼ਾਮ

Sidhu Moose Wala Murder Case : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਇੱਕ ਹੋਰ ਵੱਡੀ ਸਫਲਤਾ ਹੱਥ ਲੱਗੀ ਹੈ। ਪੁਲਿਸ ਨੇ ਸਿੱਧੂ ਮੂਸੇਵਾਲਾ ਦੀ ਰੇਕੀ ਕਰ ਰਹੇ ਗੈਂਗਸਟਰ ਸੰਦੀਪ ਕੇਕੜਾ ਦੇ ਭਰਾ ਬਿੱਟੂ ਨੂੰ ਫੜ ਲਿਆ ਹੈ। ਬਿੱਟੂ ਨੂੰ ਹਰਿਆਣਾ ਦੇ ਡੱਬਵਾਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ 'ਤੇ ਮੂਸੇਵਾਲਾ ਦੀ ਰੇਕੀ ਕਰਨ ਦਾ ਵੀ ਇਲਜ਼ਾਮ ਹੈ। ਬਿੱਟੂ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਜੇਲ੍ਹ ਵਿੱਚ ਵੀ ਰਿਹਾ ਸੀ। ਪੁਲਿਸ ਕਾਫੀ ਸਮੇਂ ਤੋਂ ਉਸ ਦੀ ਭਾਲ ਕਰ ਰਹੀ ਸੀ।

arrest

ਸੂਤਰਾਂ ਮੁਤਾਬਕ ਬਿੱਟੂ ਸਿੰਘ ਮੂਸੇਵਾਲਾ ਦੀ ਕਾਰ 'ਤੇ ਗੋਲੀਆਂ ਚਲਾਉਣ ਵਾਲੇ ਸ਼ੂਟਰਾਂ 'ਚੋਂ ਇਕ ਪ੍ਰਿਆਵਰਤ ਦੇ ਸੰਪਰਕ 'ਚ ਸੀ। ਇਸ ਤੋਂ ਇਲਾਵਾ ਉਹ ਲਾਰੈਂਸ ਨਾਲ ਜੇਲ੍ਹ ਵਿੱਚ ਵੀ ਰਿਹਾ ਸੀ। ਦੋਵੇਂ ਭਰਾ ਸੰਦੀਪ ਅਤੇ ਬਿੱਟੂ ਕਾਫੀ ਸਮੇਂ ਤੋਂ ਮੂਸੇਵਾਲਾ ਦੀ ਰੇਕੀ ਕਰ ਰਹੇ ਸਨ। ਬਿੱਟੂ ਨੂੰ ਪੁਲਿਸ ਮਾਨਸਾ ਲੈ ਕੇ ਆਈ ਹੈ। ਉਸ ਨੂੰ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ। ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਉਹ ਹੋਰ ਕਿਸ ਦੇ ਸੰਪਰਕ ਵਿਚ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਅੱਧੀ ਦਰਜਨ ਦੇ ਕਰੀਬ ਹੋਰ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ। ਸ਼ਨੀਵਾਰ ਨੂੰ ਪੁਲਿਸ ਨੇ ਮੂਸੇਵਾਲਾ ਦੀ ਹੱਤਿਆ ਕਰਨ ਵਾਲੇ ਛੇਵੇਂ ਸ਼ੂਟਰ ਦੀਪਕ ਮੁੰਡੀ ਨੂੰ ਉਸਦੇ ਦੋ ਸਾਥੀਆਂ ਕਪਿਲ ਪੰਡਿਤ ਅਤੇ ਰਜਿੰਦਰ ਜੋਕਰ ਸਮੇਤ ਫੜਿਆ ਸੀ। ਉਹ ਦੁਬਈ ਜਾਣ ਦੀ ਤਿਆਰੀ ਕਰ ਰਿਹਾ ਸੀ ਪਰ ਇਸ ਤੋਂ ਪਹਿਲਾਂ ਹੀ ਉਹ ਫੜਿਆ ਗਿਆ।

Sidhu Moose Wala shot dead: Congress demands Punjab CM's resignation - PTC News


ਇਹ ਵੀ ਪੜ੍ਹੋ: Sonali Phogat Murder Case: ਗੋਆ ਸਰਕਾਰ ਦਾ ਵੱਡਾ ਫੈਸਲਾ- ਹੁਣ CBI ਕਰੇਗੀ ਮਾਮਲੇ ਦੀ ਜਾਂਚ

ਦੱਸ ਦੇਈਏ ਕਿ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ 29 ਮਈ 2022 ਨੂੰ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ। ਇਹ ਕਤਲ ਉਸ ਸਮੇਂ ਕੀਤਾ ਗਿਆ ਜਦੋਂ ਮੂਸੇਵਾਲਾ ਆਪਣੀ ਜੀਪ ਵਿੱਚ ਪਿੰਡ ਵੱਲ ਜਾ ਰਿਹਾ ਸੀ। ਇਸ ਦੇ ਨਾਲ ਹੀ ਮੁਲਜ਼ਮਾਂ ਨੇ ਉਸ ਨੂੰ ਘੇਰ ਕੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ।


-PTC News


Top News view more...

Latest News view more...

PTC NETWORK