Wed, Nov 13, 2024
Whatsapp

Money Laundering Case: ਜੈਕਲੀਨ ਫਰਨਾਂਡੀਜ਼ ਤੋਂ EOW ਕਰੇਗੀ ਪੁੱਛਗਿੱਛ 

Reported by:  PTC News Desk  Edited by:  Pardeep Singh -- September 14th 2022 11:44 AM
Money Laundering Case: ਜੈਕਲੀਨ ਫਰਨਾਂਡੀਜ਼ ਤੋਂ EOW ਕਰੇਗੀ ਪੁੱਛਗਿੱਛ 

Money Laundering Case: ਜੈਕਲੀਨ ਫਰਨਾਂਡੀਜ਼ ਤੋਂ EOW ਕਰੇਗੀ ਪੁੱਛਗਿੱਛ 

ਮਨੀ ਲਾਂਡਰਿੰਗ ਕੇਸ: ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਦੀਆਂ ਮੁਸੀਬਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਸੁਕੇਸ਼ ਚੰਦਰ ਸ਼ੇਖਰ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ 'ਚ ਜੈਕਲੀਨ ਅੱਜ ਦਿੱਲੀ ਪੁਲਿਸ ਸਾਹਮਣੇ ਪੇਸ਼ ਹੋਣ ਜਾ ਰਹੀ ਹੈ। ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ (Eow) ਨੇ ਜੈਕਲੀਨ ਨੂੰ ਪੁੱਛਗਿੱਛ ਲਈ ਬੁਲਾਇਆ ਹੈ। 200 ਕਰੋੜ ਤੋਂ ਵੱਧ ਦੀ ਧੋਖਾਧੜੀ ਦੇ ਮਾਸਟਰਮਾਈਂਡ ਸੁਕੇਸ਼ ਚੰਦਰਸ਼ੇਖਰ ਦੇ ਮਾਮਲੇ 'ਚ ਜੈਕਲੀਨ ਤੋਂ ਪੁੱਛਗਿੱਛ ਕੀਤੀ ਜਾਵੇਗੀ। ਦੱਸ ਦੇਈਏ ਕਿ ਪੁਲਿਸ ਨੇ ਜੈਕਲੀਨ ਨੂੰ ਦੋ ਵਾਰ (12 ਸਤੰਬਰ ਅਤੇ 29 ਅਗਸਤ ਨੂੰ) ਪੁੱਛਗਿੱਛ ਲਈ ਸੰਮਨ ਭੇਜਿਆ ਸੀ ਪਰ ਜੈਕਲੀਨ ਪੁਲਿਸ ਦੇ ਸਾਹਮਣੇ ਪੇਸ਼ ਨਹੀਂ ਹੋਈ। ਤੀਜੇ ਸੰਮਨ 'ਤੇ ਜਦੋਂ ਦਿੱਲੀ ਪੁਲਿਸ ਨੇ ਅਦਾਕਾਰਾ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਹਨ ਤਾਂ ਹੁਣ ਜੈਕਲੀਨ ਨੂੰ ਕਿਸੇ ਵੀ ਹਾਲਤ 'ਚ ਪੁਲਿਸ ਸਾਹਮਣੇ ਪੇਸ਼ ਹੋਣਾ ਪਵੇਗਾ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ਪੁਲਿਸ ਜੈਕਲੀਨ ਤੋਂ ਸੁਕੇਸ਼ ਚੰਦਰ ਸ਼ੇਖਰ ਦੇ ਨਾਲ ਉਸਦੇ ਸਬੰਧਾਂ ਬਾਰੇ ਪੁੱਛਗਿੱਛ ਕਰੇਗੀ। ਇਸ ਤੋਂ ਇਲਾਵਾ ਜੈਕਲੀਨ ਤੋਂ ਸੁਕੇਸ਼ ਨੇ ਅਭਿਨੇਤਰੀ ਨੂੰ ਦਿੱਤੇ ਮਹਿੰਗੇ ਅਤੇ ਕੀਮਤੀ ਤੋਹਫ਼ਿਆਂ ਬਾਰੇ ਵੀ ਪੁੱਛਗਿੱਛ ਕੀਤੀ ਜਾਵੇਗੀ। ਜੈਕਲੀਨ ਤੋਂ ਪੁੱਛਿਆ ਜਾਵੇਗਾ ਕਿ ਉਹ ਸੁਕੇਸ਼ ਨੂੰ ਕਿੰਨੀ ਵਾਰ ਮਿਲੀ ਹੈ ਅਤੇ ਕਿੰਨੀ ਵਾਰ ਉਸ ਨੇ ਸੁਕੇਸ਼ ਨਾਲ ਫ਼ੋਨ 'ਤੇ ਗੱਲ ਕੀਤੀ ਹੈ। ਇਹ ਅਧਿਕਾਰੀ ਜੈਕਲੀਨ ਤੋਂ ਪੁੱਛਗਿੱਛ ਕਰਨਗੇ। ਪਿੰਕੀ ਇਰਾਨੀ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ।ਜੈਕਲੀਨ ਤੋਂ ਇਲਾਵਾ EOW ਨੇ ਪਿੰਕੀ ਇਰਾਨੀ ਨੂੰ ਵੀ ਤਲਬ ਕੀਤਾ ਹੈ। ਸੂਤਰਾਂ ਮੁਤਾਬਕ ਜੈਕਲੀਨ ਅਤੇ ਪਿੰਕੀ ਨੂੰ ਆਹਮੋ-ਸਾਹਮਣੇ ਬੈਠ ਕੇ ਵੀ ਪੁੱਛਗਿੱਛ ਕੀਤੀ ਜਾਵੇਗੀ। ਦਿੱਲੀ ਪੁਲਿਸ ਨੇ ਜੈਕਲੀਨ ਤੋਂ ਲੰਬੀ ਪੁੱਛਗਿੱਛ ਕਰਨ ਦਾ ਮਨ ਬਣਾ ਲਿਆ ਹੈ। ਅੱਜ 14 ਸਤੰਬਰ ਨੂੰ ਪੁੱਛਗਿੱਛ ਕਰਨ ਤੋਂ ਬਾਅਦ ਦਿੱਲੀ ਪੁਲਿਸ ਭਲਕੇ ਵੀ ਪੁੱਛਗਿੱਛ ਦਾ ਸਿਲਸਿਲਾ ਜਾਰੀ ਰੱਖ ਸਕਦੀ ਹੈ। ਦੱਸ ਦੇਈਏ ਕਿ ਜੈਕਲੀਨ ਤੋਂ ਪਹਿਲਾਂ ਦਿੱਲੀ ਪੁਲਿਸ ਇਸ ਮਾਮਲੇ ਵਿੱਚ ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਤੋਂ 6 ਘੰਟੇ ਤੱਕ ਪੁੱਛਗਿੱਛ ਕਰ ਚੁੱਕੀ ਹੈ। ਜਾਣਕਾਰੀ ਮੁਤਾਬਕ ਸੁਕੇਸ਼ ਨੇ ਜੈਕਲੀਨ ਨੂੰ 10 ਕਰੋੜ ਰੁਪਏ ਦੇ ਕੀਮਤੀ ਤੋਹਫੇ ਦਿੱਤੇ ਹਨ। ਇਹ ਵੀ ਦੱਸਿਆ ਗਿਆ ਹੈ ਕਿ ਸੁਕੇਸ਼ ਨੇ ਜੈਕਲੀਨ ਦੇ ਪਰਿਵਾਰਕ ਮੈਂਬਰਾਂ ਨੂੰ ਮਹਿੰਗੇ ਤੋਹਫੇ ਵੀ ਦਿੱਤੇ ਸਨ। ਪਰਿਵਾਰ ਨੂੰ ਦਿੱਤੇ ਤੋਹਫ਼ਿਆਂ ਵਿੱਚ ਕਾਰਾਂ, ਮਹਿੰਗੀਆਂ ਵਸਤਾਂ ਤੋਂ ਇਲਾਵਾ 1.32 ਕਰੋੜ ਅਤੇ 15 ਲੱਖ ਰੁਪਏ ਦੇ ਫੰਡ ਸ਼ਾਮਿਲ ਸਨ।

ਇਹ ਵੀ ਪੜ੍ਹੋ: ਜੰਮੂ-ਕਸ਼ਮੀਰ 'ਚ ਬੱਸ ਹਾਦਸਾ, 11 ਦੀ ਮੌਤ, 25 ਜ਼ਖਮੀ
-PTC News

Top News view more...

Latest News view more...

PTC NETWORK