ਮਨੀ ਐਕਸਚੇਂਜ ਦੁਕਾਨ 'ਤੇ ਲੁੱਟ ਦੀ ਕੋਸ਼ਿਸ਼, ਲੁਟੇਰੇ ਮੌਕੇ 'ਤੇ ਕੀਤੇ ਕਾਬੂ, ਵੀਡੀਓ ਵਾਇਰਲ
ਪਟਿਆਲਾ: ਨਾਭਾ ਦੀ ਇਕ ਮਨੀ ਐਕਸਚੇਂਜ ਦੀ ਦੁਕਾਨ ਵਿੱਚ ਲੁਟੇਰਿਆ ਵੱਲੋਂ ਖਿਡੌਣਾ ਪਿਸਟਲ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਸਨ ਪਰ ਮੌਕੇ ਉੱਤੇ ਹੀ ਕਾਬੂ ਹੋ ਕੀਤੇ ਗਏ। ਤੁਸੀ ਵੀਡੀਓ ਵਿੱਚ ਵੇਖ ਸਕਦੇ ਹੋ ਕਿ ਮਹਿਲਾ ਨੇ ਗੱਲੇ ਵਿਚੋਂ ਪੈਸੇ ਕੱਢ ਕੇ ਗਿਣਤੀ ਸ਼ੁਰੂ ਕੀਤੀ ਉਸੇ ਹੀ ਵਕਤ ਲੁਟੇਰੇ ਨੇ ਨਕਲੀ ਪਿਸਟਲ ਵਿਖਾ ਕੇ ਖੋਹਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਹੀ ਮਹਿਲਾ ਅਤੇ ਉਸਦੇ ਬੇਟੇ ਨੇ ਲੁਟੇਰੇ ਨੂੰ ਕਾਬੂ ਕਰ ਲਿਆ। ਲੁਟੇਰਾ ਦਾ ਦੂਜਾ ਸਾਥੀ ਨੇ ਹੱਥ ਵਿੱਚ ਤੇਜ਼ਧਾਰ ਹਥਿਆਰ ਫੜ ਕੇ ਅੱਗੇ ਵੱਧ ਕੇ ਗੋਲਕ ਵਿਚੋਂ ਪੈਸੇ ਚੁੱਕੇ ਫਰਾਰ ਹੋਣ ਦੀ ਕੋਸ਼ਿਸ਼ ਕਰਦਾ ਹੈ ਪਰ ਲੋਕਾਂ ਦੁਆਰਾ ਉਸ ਨੂੰ ਕਾਬੂ ਕੀਤਾ ਜਾਂਦਾ ਹੈ। ਮਨੀ ਐਕਸਚੇਂਜ ਦੀ ਦੁਕਾਨ ਵਿਚੋਂ ਪੈਸੇ ਲੁੱਟਣ ਦੀ ਸਾਰੀ ਵੀਡੀਓ ਵਾਇਰਲ ਹੁੰਦੀ ਹੈ। ਪੁਲਿਸ ਨੂੰ ਸੂਚਨਾ ਮਿਲਦੇ ਸਾਰ ਹੀ ਪੁਲਿਸ ਮੌਕੇ ਉੱਤੇ ਪਹੁੰਚ ਗਈ। ਪੁਲਿਸ ਨੇ ਜਾਂਚ ਕਰਕੇ ਦੱਸਿਆ ਹੈ ਕਿ ਪਿਸਟਲ ਸਿਰਫ ਖਿਡੌਣਾ ਹੀ ਸੀ। ਪੁਲਿਸ ਨੇ ਦੋਵੇਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਅਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।ਮਿਲੀ ਜਾਣਕਾਰੀ ਅਨੁਸਾਰ ਲੁੱਟ ਕਰਨ ਵਾਲੇ ਦੋਵੇਂ ਨੌਜਵਾਨ ਨਾਭਾ ਦੇ ਪਿੰਡ ਦੁਲੱਦੀ ਅਤੇ ਕੌਲ ਪਿੰਡ ਦੇ ਹਨ। ਇਨ੍ਹਾਂ ਕੋਲੋਂ ਜਿਹੜਾ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ ਉਹ ਬਿਨ੍ਹਾਂ ਨੰਬਰ ਤੋਂ ਸੀ। ਦੁਕਾਨਦਾਰ ਦਾ ਕਹਿਣਾ ਹੈ ਕਿ ਦਿਨ ਦਿਹਾੜੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ । ਉਨ੍ਹਾਂ ਨੇ ਕਿਹਾ ਹੈ ਕਿ ਇਹ ਨੌਜਵਾਨ ਨਸ਼ੇੜੀ ਸਨ ਅਤੇ ਨਸ਼ੇ ਦੀ ਲਤ ਨੂੰ ਪੂਰਾ ਕਰਨ ਲਈ ਲੁੱਟਾਂ ਖੋਹਾ ਕਰਦੇ ਸਨ। ਇਹ ਵੀ ਪੜ੍ਹੋ:ਕੇਜਰੀਵਾਲ ਦਾ ਵੱਡਾ ਐਲਾਨ, 1 ਅਕਤੂਬਰ ਤੋਂ ਸਵੈ-ਇੱਛਾ ਨਾਲ ਛੱਡ ਸਕਦੇ ਹੋ ਮੁਫ਼ਤ ਬਿਜਲੀ -PTC News