Wed, Nov 13, 2024
Whatsapp

ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਹੇਠ ਮੁਹੰਮਦ ਜ਼ੁਬੈਰ ਗ੍ਰਿਫ਼ਤਾਰ

Reported by:  PTC News Desk  Edited by:  Ravinder Singh -- June 28th 2022 08:43 AM
ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਹੇਠ ਮੁਹੰਮਦ ਜ਼ੁਬੈਰ ਗ੍ਰਿਫ਼ਤਾਰ

ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਹੇਠ ਮੁਹੰਮਦ ਜ਼ੁਬੈਰ ਗ੍ਰਿਫ਼ਤਾਰ

ਨਵੀਂ ਦਿੱਲੀ: ਪੱਤਰਕਾਰ ਤੇ ਆਲਟ ਨਿਊਜ਼ ਦੇ ਸਹਿ-ਸੰਸਥਾਪਕ ਮੁਹੰਮਦ ਜ਼ੁਬੈਰ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਹੰਮਦ ਜ਼ੁਬੈਰ 'ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਦੋਸ਼ ਹੈ। ਦਿੱਲੀ ਪੁਲਿਸ ਦੀ IFSO ਯੂਨਿਟ ਨੇ ਉਸ ਨੂੰ ਧਾਰਾ 153A ਅਤੇ 295A ਦੇ ਤਹਿਤ ਗ੍ਰਿਫਤਾਰ ਕੀਤਾ ਹੈ। ਉਸ ਉਤੇ ਸੋਸ਼ਲ ਮੀਡੀਆ (ਟਵਿਟਰ) ਰਾਹੀਂ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਦੋਸ਼ ਹੈ। ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਹੇਠ ਮੁਹੰਮਦ ਜ਼ੁਬੈਰ ਗ੍ਰਿਫ਼ਤਾਰਹਾਲ ਹੀ 'ਚ ਮੁਹੰਮਦ ਜ਼ੁਬੈਰ ਭਾਜਪਾ ਨੇਤਾ ਨੂਪੁਰ ਸ਼ਰਮਾ ਦੇ ਪੈਗੰਬਰ 'ਤੇ ਵਿਵਾਦਿਤ ਟਿੱਪਣੀ ਦੇ ਮਾਮਲੇ 'ਚ ਸੁਰਖੀਆਂ 'ਚ ਆਏ ਸਨ। ਨੂਪੁਰ ਸ਼ਰਮਾ ਦਾ ਬਿਆਨ ਪੇਸ਼ ਕਰਦੇ ਹੋਏ ਉਸ ਟੀਵੀ ਚੈਨਲ ਤੋਂ ਸਵਾਲ ਪੁੱਛਿਆ ਕਿ ਉਨ੍ਹਾਂ ਨੇ ਨੂਪੁਰ ਸ਼ਰਮਾ ਨੂੰ ਬੋਲਣ ਤੋਂ ਕਿਉਂ ਨਹੀਂ ਰੋਕਿਆ। ਇਹ ਮਾਮਲਾ ਅੰਤਰਰਾਸ਼ਟਰੀ ਪੱਧਰ 'ਤੇ ਉੱਠਿਆ ਸੀ। ਭਾਜਪਾ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਨੁਪੁਰ ਸ਼ਰਮਾ ਨੂੰ ਬੁਲਾਰੇ ਦੇ ਅਹੁਦੇ ਤੋਂ ਹਟਾਉਣਾ ਪਿਆ। ਪਰ ਉਸ ਸਮੇਂ ਤੋਂ ਨੂਪੁਰ ਦੇ ਸਮਰਥਕ ਸੋਸ਼ਲ ਮੀਡੀਆ 'ਤੇ ਜ਼ੁਬੈਰ ਨੂੰ ਗ੍ਰਿਫਤਾਰ ਕਰਨ ਲਈ ਮੁਹਿੰਮ ਚਲਾ ਰਹੇ ਸਨ। ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਹੇਠ ਮੁਹੰਮਦ ਜ਼ੁਬੈਰ ਗ੍ਰਿਫ਼ਤਾਰਜਾਣਕਾਰੀ ਅਨੁਸਾਰ ਪੱਤਰਕਾਰ ਤੇ ਆਲਟ ਨਿਊਜ਼ ਦੇ ਬਾਨੀ ਮੁਹੰਮਦ ਜ਼ੁਬੈਰ ਨੂੰ ਦਿੱਲੀ ਪੁਲਿਸ ਨੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਉਸ ਨੂੰ ਦੇਰ ਰਾਤ ਅਦਾਲਤ ਨੇ ਇੱਕ ਦਿਨ ਦੀ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ। ਦੂਜੇ ਪਾਸੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਮੁਹੰਮਦ ਜ਼ੁਬੈਰ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਨਿੰਦਾ ਕੀਤੀ ਹੈ। ਡੀਸੀਪੀ ਕੇਪੀਐੱਸ ਮਲਹੋਤਰਾ ਅਨੁਸਾਰ ਜ਼ੁਬੈਰ ਤੋਂ ਅੱਜ ਦਿਨ ਵਿੱਚ ਪੁੱਛਗਿੱਛ ਕੀਤੀ ਗਈ ਸੀ ਅਤੇ ਲੋੜੀਂਦੇ ਸਬੂਤ ਇਕੱਤਰ ਹੋਣ ਮਗਰੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਹੇਠ ਮੁਹੰਮਦ ਜ਼ੁਬੈਰ ਗ੍ਰਿਫ਼ਤਾਰਦੂਜੇ ਪਾਸੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਸੱਚ ਦੀ ਇੱਕ ਆਵਾਜ਼ ਨੂੰ ਦਬਾਉਣ ਨਾਲ ਹਜ਼ਾਰਾਂ ਹੋਰ ਆਵਾਜ਼ਾਂ ਬੁਲੰਦ ਹੋਣਗੀਆਂ। ਰਾਹੁਲ ਨੇ ਦੋਸ਼ ਲਾਇਆ ਕਿ ਭਾਜਪਾ ਦੀ ਨਫ਼ਰਤ ਤੇ ਕੱਟੜਤਾ ਦਾ ਪਰਦਾਫ਼ਾਸ਼ ਕਰਨ ਵਾਲਾ ਹਰੇਕ ਵਿਅਕਤੀ ਇਸ ਪਾਰਟੀ ਲਈ ਖ਼ਤਰਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਸੱਚਾਈ ਦੀ ਜਿੱਤ ਹੋਵੇਗੀ। ਡਿਜੀਟਲ ਨਿਊਜ਼ ਮੀਡੀਆ ਸੰਸਥਾ 'ਡਿਜੀਪਬ' ਨੇ ਵੀ ਜ਼ੁਬੈਰ ਦੀ ਗ੍ਰਿਫ਼ਤਾਰੀ ਦੀ ਅਲੋਚਨਾ ਕੀਤੀ। ਜ਼ਿਕਰਯੋਗ ਹੈ ਕਿ ਪੱਤਰਕਾਰ ਮੁਹੰਮਦ ਜ਼ੁਬੈਰ ਭਾਜਪਾ ਦੀ ਸਾਬਕਾ ਆਗੂ ਨੂਪੁਰ ਸ਼ਰਮਾ ਅਤੇ ਸਾਧੂਆਂ ਨੂੰ 'ਨਫਰਤ ਫੈਲਾਉਣ ਵਾਲੇ' ਕਹਿਣ ਮਗਰੋਂ ਚਰਚਾ ਵਿੱਚ ਆਇਆ ਸੀ। ਇਹ ਵੀ ਪੜ੍ਹੋ : ਅਮਰੀਕਾ ਦੇ ਮਿਸੌਰੀ 'ਚ ਰੇਲਗੱਡੀ ਪਟੜੀ ਤੋਂ ਉਤਰੀ, 40 ਲੋਕਾਂ ਦੀ ਮੌਤ ਤੇ ਕਈ ਜ਼ਖ਼ਮੀ


Top News view more...

Latest News view more...

PTC NETWORK